ਝੁੱਗੀਆਂ ਝੌਪੜੀਆਂ ਦੇ ਲੋੜਵੰਦ ਬੱਚਿਆਂ ਵਲੋਂ ‘ਓੜਕ ਮੁਕਤਿ ਮਿਲੀ‘ ਨਾਵਲ ਰਿਲੀਜ਼

TeamGlobalPunjab
2 Min Read

ਚੰਡੀਗੜ੍ਹ, (ਅਵਤਾਰ ਸਿੰਘ): ਗਿਆਨ ਅੰਜਨ ਅਕਾਡਮੀ, ਲੁਧਿਆਣਾ ਦੇ ਝੁੱਗੀਆਂ ਝੌਪੜੀਆਂ ਤੇ ਲੋੜਵੰਦ ਬੱਚਿਆਂ ਵਲੋਂ ਪੰਜਾਬੀ ਦੀ ਪ੍ਸਿੱਧ ਲੇਖਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਦਾ ਨਾਵਲ, ‘ਓੜਕ ਮੁਕਤਿ ਮਿਲੀ‘ ਰਿਲੀਜ਼ ਕੀਤਾ ਗਿਆ। ਡਾ. ਮਿਨਹਾਸ ਪਿਛਲੇ ਸੱਤ ਸਾਲਾਂ ਤੋਂ ਇਨਾ੍ਂ ਬੱਚਿਆਂ ਨੂੰ ਬਿਨਾਂ ਕੋਈ ਫ਼ੀਸ ਲਏ ਪੜਾ੍ ਰਹੀ ਹੈ। ਲੇਖਿਕਾ ਦਾ ਇਹ ਸੱਤਵਾਂ ਨਾਵਲ ਹੈ।ਇਸ ਤੋਂ ਪਹਿਲਾਂ ਉਹ ਵਿਸ਼ਵ-ਵਿਆਪੀ ਵਾਤਾਵਰਣ ਦੀ ਸਮੱਸਿਆ ਨਾਲ ਸੰਬੰਧਤ ਨਾਵਲ,‘….. ਤੇ ਪਰਲੋ ਆ ਜਾਵੇਗੀ‘ ਤੇ ਨਸ਼ਿਆਂ ਬਾਰੇ ਨਾਵਲ, ‘ ਮੁਰਝਾ ਗਏ ਚਹਿਕਦੇ ਚਿਹਰੇ‘ ਵੀ ਲਿਖ ਚੁੱਕੀ ਹੈ। ਉਸ ਨੇ ਹੁਣ ਤੱਕ 20 ਪੁਸਤਕਾਂ ਲਿਖੀਆਂ ਹਨ ਤੇ ਹਿੰਦੀ, ਅੰਗਰੇਜ਼ੀ ਪੁਸਤਕਾਂ ਦੇ ਅਨੁਵਾਦ ਵੀ ਕਰ ਚੁੱਕੀ ਹੈ। ਉਸ ਨੇ ਜਿਥੇ ਨਾਵਲ ਲਿਖੇ ਹਨ ਉਥੇ ਜੀਵਨੀ ਸਾਹਿਤ ਤੇ ਵਾਰਤਕ ਵਿਧਾ ਉੱਤੇ ਵੀ ਆਪਣੀ ਕਲਮ ਚਲਾਈ ਹੈ।‘ ਓੜਕ ਮੁਕਤਿ ਮਿਲੀ‘ ਨਾਵਲ ਵਿਚ ਲੇਖਿਕਾ ਨੇ ਦੱਸਿਆ ਹੈ ਕਿ ਕਿਵੇਂ ਪੈਸੇ ਦੀ ਲੋਭੀ ਔਰਤ ਆਪਣਾ ਹੱਸਦਾ ਵਸਦਾ ਘਰ ਆਪਣੇ ਹੱਥੀਂ ਤਬਾਹ ਕਰ ਲੈਂਦੀ ਹੈ। ਇਥੋਂ ਤਕ ਕਿ ਪੈਸੇ ਦੀ ਖ਼ਾਤਿਰ ਆਪਣੀ ਨੌਜਵਾਨ ਨੂੰਹ ਦਾ ਕਤਲ ਤਕ ਕਰ ਦਿੰਦੀ ਹੈ,ਉਸਦੀ ਛੋਟੀ ਜਿਹੀ ਬੱਚੀ ਦੀ ਵੀ ਕੋਈ ਪਰਵਾਹ ਨਹੀਂ ਕਰਦੀ। ਉਸ ਕਤਲ ਕੀਤੀ ਔਰਤ ਦੀ ਆਤਮਾ ਉਸ ਘਰ ਵਿਚ ਭਟਕਦੀ ਰਹਿੰਦੀ ਹੈ। ਕਈ ਸਾਲਾਂ ਬਾਅਦ ਜਦੋਂ ਉਸ ਔਰਤ ਦੀ ਲੜਕੀ ਆਪਣੀ ਮਾਂ ਦੀ ਭਟਕ ਰਹੀ ਆਤਮਾ ਦੀ ਸ਼ਾਂਤੀ ਲਈ ਅਖੰਡ ਪਾਠ ਕਰਵਾਉਂਦੀ ਹੈ ਤਾਂ ਉਸ ਨੂੰ ਮੁਕਤੀ ਮਿਲਦੀ ਹੈ। ਉਹ ਉਸ ਸਥਾਨ ਉਤੇ ਗਰੀਬ ਬੱਚਿਆਂ ਲਈ ਸਕੂਲ ਖੋਲ੍ਦੀ ਹੈ ਤੇ ਉਨ੍ਹਾਂ ਨੂੰ ਮੁਫ਼ਤ ਪੜਾ੍ਉਂਦੀ ਹੈ। ਉਨ੍ਹਾਂ ਨੂੰ ਕਾਪੀਆਂ, ਕਿਤਾਬਾਂ ਤੇ ਬਸਤੇ ਲੈ ਕੇ ਦਿੰਦੀ ਹੈ। ਬੱਚਿਆਂ ਨੂੰ ਖ਼ੁਸ਼ ਦੇਖ ਕੇ ਉਸ ਨੂੰ ਉਨ੍ਹਾਂ ਵਿਚੋਂ ਆਪਣੀ ਮਾਂ ਦੀ ਮੁਸਕਰਾਉਂਦੀ ਹੋਈ ਦੀ ਝਲਕ ਪੈਂਦੀ ਹੈ।

Share This Article
Leave a Comment