ਜਾਣੋ ਭਾਰ ਘਟਾਉਣ ਤੇ ਤਣਾਅ ਘੱਟ ਕਰਨ ‘ਚ ਕਿਵੇਂ ਸਹਾਇਕ ਹੈ ਰੇਕੀ

TeamGlobalPunjab
3 Min Read

ਰੇਕੀ ਇੱਕ ਜਾਪਾਨੀ ਵਿਕਲਪਿਕ ਤੇ ਕੁਦਰਤੀ ਚਿਕਿਤਸਾ ਦਾ ਢੰਗ ਹੈ, ਜਿਸ ਨਾਲ ਬਿਨਾਂ ਕਿਸੇ ਦਵਾਈ ਤੋ ਰੋਗਾਂ ਦਾ ਇਲਾਜ ਕੀਤਾ ਜਾਂਦਾ ਹੈ। ਇਸ ਦੀ ਖੋਜ ਇਕ ਜਾਪਾਨੀ ਬੋਧੀ ਡਾ. Mikao usui ਜੀ ਨੇ ਕੀਤੀ ਅਤੇ ਹੁਣ ਇਹ ਵਿਧੀ ਸਾਰੇ ਸੰਸਾਰ ਵਿੱਚ ਵਰਤੀ ਜਾਂਦੀ ਹੈ। ਰੇਕੀ ਜਾਪਾਨੀ ਭਾਸ਼ਾ ਦਾ ਇੱਕ ਸ਼ਬਦ ਹੈ ਜਿਸ ਦਾ ਮਤਲਬ ਲਾਈਫ ਫੋਰਸ ਐਨਰਜੀ ( ਪ੍ਰਾਣ) ਵੀ ਕਿਹਾ ਜਾਂਦਾ ਹੈ।

ਰੇਕੀ ਵਿੱਚ ਹੱਥਾਂ ਦੀਆਂ ਹਥੇਲੀਆਂ ਤੇ ਉਂਗਲੀਆਂ ਨੂੰ ਛੂਹ ਕੇ ਇਲਾਜ ਕੀਤਾ ਜਾਂਦਾ ਹੈ। ਰੇਕੀ ਨਾਲ ਭਾਰ, ਰੋਗ, ਕੈਂਸਰ, ਨੀਂਦ ਨਾ ਆਉਣਾ, ਥਕਾਵਟ, ਸਿਰਦਰਦ, ਡਿਪ੍ਰੈਸ਼ਨ ਆਦਿ ਦਾ ਇਲਾਜ ਕੀਤਾ ਜਾਂਦਾ ਹੈ।

ਭਾਰ ਘਟਾਉਣ ‘ਚ ਕਿਵੇਂ ਸਹਾਇਕ ਹੈ ਰੇਕੀ

ਰੇਕੀ ਉਹ ਚਿਕਿਤਸਾ ਹੈ ਜਿਸ ਦੇ ਨਾਲ ਮਾਨਸਿਕ ਤੇ ਸਰੀਰਕ ਰੂਪ ਨਾਲ ਸਰੀਰ ਤੰਦਰੁਸਤ ਹੁੰਦਾ ਹੈ। ਰੇਕੀ ਥੈਰੇਪੀ ਨਾਲ ਸਰੀਰ ਵਿੱਚ ਊਰਜਾ ਨੂੰ ਪੈਦਾ ਕੀਤਾ ਜਾਂਦਾ ਹੈ ਤੇ ਇਹ ਊਰਜਾ ਹੀ ਸਰੀਰ ਤੋਂ ਬੀਮਾਰੀਆਂ ਨੂੰ ਦੂਰ ਕਰਨ ਦਾ ਕੰਮ ਕਰਦੀ ਹੈ। ਇਹ ਦਿਮਾਗ ਨੂੰ ਤਣਾਅ ਮੁਕਤ ਕਰ ਭਾਵਨਾਵਾਂ ਨੂੰ ਮਜਬੂਤ ਕਰਦੀ ਹੈ।

ਸਰੀਰ ਦੇ ਜ਼ਹਿਰਿਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ ਤੇ ਵੇਟ ਲਾਸ ਵਿੱਚ ਹੀ ਨਹੀਂ ਸਗੋਂ ਇਹ ਦਵਾਈ ਜਾਂ ਕੀਮੋਥੈਰੇਪੀ ਦੇ ਮਾੜੇ ਅਸਰ ਨੂੰ ਵੀ ਘੱਟ ਕਰਦੀ ਹੈ। ਭਾਰ ਵਧਣ ਨਾਲ ਨਕਾਰਾਤਮਕਤਾ ਤੇ ਤਣਾਅ ਵੀ ਵਧਣ ਲੱਗਦਾ ਹੈ ਤੇ ਤਣਾਅ ਨਾਲ ਵਾਰ-ਵਾਰ ਭੁੱਖ ਲਗਦੀ ਹੈ ਪਰ ਰੇਕੀ ਇਨ੍ਹਾਂ ਪਰੇਸ਼ਾਨੀਆਂ ਨੂੰ ਖਤਮ ਕਰਨ ‘ਚ ਕਾਰਗਰ ਹੁੰਦੀ ਹੈ।

ਰੇਕੀ ਥੈਰੇਪੀ ਤੁਹਾਡੇ ਤਣਾਅ ਦੇ ਸ‍ਤਰ ਨੂੰ ਘੱਟ ਕਰਦੀ ਹੈ, ਜੋ ਕਿ ਭਾਰ ਵਧਣ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ। ਕਿਉਂਕਿ ਜਦੋਂ ਵ‍ਿਅਕਤੀ ਤਣਾਅ ਜਾਂ ਡਿਪ੍ਰੈਸ਼ਨ ਵਿੱਚ ਹੁੰਦਾ ਹੈ, ਤਾਂ ਉਸ ਦਾ ਭਾਰ ਜਾਂ ਤਾਂ ਵਧ ਦਾ ਹੈ ਜਾਂ ਫਿਰ ਘੱਟਦਾ ਹੈ। ਤਣਾਵ ਦਾ ਸ‍ਤਰ ਜ਼ਿਆਦਾ ਹੋਣ ‘ਤੇ ਸਰੀਰ ਏਡਰੇਨਾਲਾਈਨ, ਕੋਰਟਿਸੋਲ ਤੇ ਕਾਰਟਿਕੋਟਰਾਫਿਨ ਹਾਰਮੋਨ ਰਿਲੀਜ਼ ਹੋਣ ਲੱਗਦੇ ਹਨ, ਜਿਨ੍ਹਾਂ ਨੂੰ ਰੇਕੀ ਥੈਰੇਪੀ ਖਤਮ ਕਰਦੀ ਹੈ।

ਤਣਾਅ ਦੇ ਨਾਲ ਹੀ ਨੀਂਦ ਵੀ ਤੁਹਾਡੇ ਭਾਰ ਘਟਣ ਤੇ ਵਧਣ ਦਾ ਕਾਰਨ ਹੋ ਸਕਦੀ ਹੈ। ਸਮੇਂ ਨਾਲ ਨਾ ਸੋਣਾ ਤੁਹਾਡੇ ਭਾਰ ਵਧਣ ਦੇ ਕਾਰਨਾ ‘ਚੋਂ ਇੱਕ ਹੈ। ਅਜਿਹੇ ਵਿੱਚ ਰੇਕੀ ਥੈਰੇਪੀ ਤੁਹਾਡੇ ਸਰੀਰ ਨੂੰ ਸਰੀਰਕ ਅਤੇ ਮਾਨਸਿਕ ਰੂਪ ਨਾਲ ਆਰਾਮ ਦਿੰਦੀ ਹੈ। ਜਿਸਦੇ ਨਾਲ ਤੁਹਾਨੂੰ ਚੰਗੀ ਨੀਂਦ ਆਉਂਦੀ ਹੈ।

ਰੇਕੀ ਤੁਹਾਡੇ ਹਾਰਮੋਨਲ ਸੰਤੁਲਨ ਨੂੰ ਸੰਤੁਲਿਤ ਕਰਨ ਮੈਟਾਬਾਲਿਜ਼ਮ ਨੂੰ ਵਧਾਉਣ ਤੇ ਤੁਹਾਡੀ ਭੁੱਖ ਨੂੰ ਕੰਟਰੋਲ ਕਰਨ ‘ਚ ਵੀ ਸਹਾਇਕ ਹੁੰਦੀ ਹੈ। ਜਿਸ ਦੇ ਨਾਲ ਤੁਹਾਨੂੰ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ ।

Share This Article
Leave a Comment