ਉੱਤਰੀ ਖੇਤਰ ਦੇ ਰਾਜਾਂ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਯੂਟੀ ਚੰਡੀਗੜ੍ਹ ‘ਚ ਕੋਵਿਡ–19 ਮਰੀਜ਼ਾਂ ਦੀ ਰਿਕਵਰੀ ਦਰ ਰਾਸ਼ਟਰੀ ਔਸਤ ਤੋਂ ਵੱਧ

TeamGlobalPunjab
4 Min Read

ਚੰਡੀਗੜ੍ਹ : ਭਾਰਤ ਸਰਕਾਰ ਦੇ ਸੂਚਨਾ ਦਫਤਰ ਵੱਲੋਂ ਜਾਰੀ ਅੰਕੜਿਆਂ ਅਨੁਸਾਰ ਉੱਤਰੀ ਖੇਤਰ ਦੇ ਰਾਜਾਂ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਯੂਟੀ ਚੰਡੀਗੜ੍ਹ ‘ਚ ਕੋਵਿਡ-19 ਮਰੀਜ਼ਾਂ ਦੀ ਰਿਕਵਰੀ ਦਰ ਰਾਸ਼ਟਰੀ ਔਸਤ ਦਰ ਤੋਂ ਬਿਹਤਰ ਹੈ। ਸਮੁੱਚੇ ਦੇਸ਼ ਵਿੱਚ ਕੋਵਿਡ–19 ਦੇ ਮਰੀਜ਼ਾਂ ਦੀ ਸਿਹਤਯਾਬੀ (ਰਿਕਵਰੀ) ਦਰ 63.33% ਹੈ, ਜਦਕਿ ਉੱਤਰੀ ਖੇਤਰ ਦੇ ਰਾਜਾਂ ਜਿਵੇਂ ਹਰਿਆਣਾ, ਹਿਮਾਚਲ ਪ੍ਰਦੇਸ਼, ਪੰਜਾਬ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੀ ਰਿਕਵਰੀ ਦਰ ਰਾਸ਼ਟਰੀ ਔਸਤ ਤੋਂ ਬਿਹਤਰ ਹੈ ਅਤੇ 69 ਤੋਂ 75% ਦੇ ਵਿਚਕਾਰ ਹੈ।

ਹਰਿਆਣਾ 75.76% ਦੀ ਦਰ ਨਾਲ ਸਭ ਤੋਂ ਅੱਗੇ ਹੈ, ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 74.96% ਨਾਲ ਦੂਜੇ ਨੰਬਰ ’ਤੇ ਹੈ ਅਤੇ ਉਸ ਤੋਂ ਬਾਅਦ 70.51% ਨਾਲ ਹਿਮਾਚਲ ਪ੍ਰਦੇਸ਼ ਤੀਜੇ ਅਤੇ 69.02% ਨਾਲ ਪੰਜਾਬ ਚੌਥੇ ਨੰਬਰ ’ਤੇ ਹੈ। ਜੇ ਇਨ੍ਹਾਂ ਤਿੰਨੇ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਇਕੱਠਿਆਂ ਦੀ ਗੱਲ ਕੀਤੀ ਜਾਵੇ, ਤਾਂ ਕੁੱਲ ਐਕਟਿਵ ਮਾਮਲਿਆਂ ਦੀਆਂ ਮੱਦਾਂ ‘ਚ ਵੀ ਇਹ 8,612 ਐਕਟਿਵ ਕੇਸਾਂ ਨਾਲ ਬਿਹਤਰ ਸਥਿਤੀ ਵਿੱਚ ਹਨ।

ਉੱਤਰੀ ਖੇਤਰ ਵਿੱਚ ਕੋਵਿਡ–19 ਦੇ ਕੇਸਾਂ ਦੀ ਸਥਿਤੀ 16 ਜੁਲਾਈ, 2020 ਨੂੰ ਨਿਮਨ ਲਿਖਤ ਅਨੁਸਾਰ ਹੈ। ਤਿੰਨ ਰਾਜਾਂ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਸਿਹਤਯਾਬੀ ਦੀ ਦਰ ਰਾਸ਼ਟਰੀ ਔਸਤ ਤੋਂ ਵੱਧ ਹੈ।

ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ ਹੁਣ ਤੱਕ ਕੁੱਲ ਪਾਜ਼ਿਟਿਵ ਕੋਵਿਡ–19 ਮਾਮਲੇ ਕੁੱਲ ਐਕਟਿਵ ਕੋਵਿਡ–19 ਮਾਮਲੇ ਠੀਕ ਹੋਏ ਕੁੱਲ ਕੋਵਿਡ–19 ਮਰੀਜ਼/ਡਿਸਚਾਰਜ ਕੀਤੇ ਮਰੀਜ਼ ਸਿਹਤਯਾਬੀ ਦਰ (%)
ਹਰਿਆਣਾ 24002 5495 18185 75.76
ਹਿਮਾਚਲਪ੍ਰਦੇਸ਼ 1377 382 971 70.51
ਪੰਜਾਬ 9094 2587 6277 69.02
ਚੰਡੀਗੜ੍ਹ 635 148 476 74.96

ਭਾਰਤ ਸਰਕਾਰ ਵੱਲੋਂ ‘ਸਮੁੱਚੀ ਸਰਕਾਰ ਦੀ ਨੀਤੀ ਅਧੀਨ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨਾਲ ਮਿਲ ਕੇ ਇੱਕ ਦਰਜਾਬੰਦ, ਰੋਕਕਾਰੀ ਅਤੇ ਪ੍ਰੋ-ਐਕਟਿਵ ਪਹੁੰਚ ਅਪਣਾਈ ਹੈ, ਜਿਸ ਅਧੀਨ ਕੋਵਿਡ–19 ਦੀ ਰੋਕਥਾਮ, ਉਸ ਨੂੰ ਰੋਕਣ ਅਤੇ ਇਸ ਸਥਿਤੀ ਨਾਲ ਨਿਪਟਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਘਰੋਂ–ਘਰੀਂ ਜਾ ਕੇ ਸਰਵੇਖਣ ਕਰਨ, ਨਿਸ਼ਚਿਤ ਘੇਰੇ ਅੰਦਰਲੀਆਂ ਗਤੀਵਿਧੀਆਂ ਉੱਤੇ ਕਾਬੂ, ਮਰੀਜ਼ ਦੇ ਸੰਪਰਕ ਵਿੱਚ ਆਏ ਲੋਕਾਂ ਦੀ ਸਮੇਂ ਸਿਰ ਭਾਲ ਅਤੇ ਕੰਟੇਨਮੈਂਟ ਜ਼ੋਨਾਂ ਦੀ ਚੌਕਸੀ, ਵੱਡੇ ਪੱਧਰ ਉੱਤੇ ਟੈਸਟਿੰਗ, ਸਮੇਂ ਸਿਰ ਡਾਇਓਗਨੌਸਿਸ ਤੇ ਦੇਖਭਾਲ਼ ਦੇ ਮਿਆਰੀ ਪ੍ਰੋਟੋਕੋਲ ਚੰਗੀ ਤਰ੍ਹਾਂ ਲਾਗੂ ਕਰ ਕੇ ਦਰਮਿਆਨੇ ਤੇ ਗੰਭੀਰ ਕਿਸਮ ਦੇ ਮਾਮਲਿਆਂ ਦੇ ਕਲੀਨਿਕਲ ਪ੍ਰਬੰਧਨ ਨਾਲ ਦੇਸ਼ ਵਿੱਚ ਕੋਵਿਡ–19 ਦਾ ਅਸਲਕੇਸ-ਲੋਡ ਸੀਮਿਤ ਤੇ ਕਾਬੂ ਹੇਠ ਰਿਹਾ ਅਤੇ ਉਨ੍ਹਾਂ ਦੇ ਠੀਕ ਹੋਣ ਦੇ ਮੌਕੇ ਬਹੁਤ ਜ਼ਿਆਦਾ ਵਧ ਗਏ।

- Advertisement -

ਟੀਚਾਗਤ ਉਪਾਵਾਂ ਕਾਰਨ ਐਕਟਿਵ ਮਾਮਲਿਆਂ ਦੀ ਗਿਣਤੀ ਵਿੱਚ ਸਥਿਰਤਾ ਨਾਲ ਕਮੀ ਆਈ ਹੈ। 17 ਜੁਲਾਈ, 2020 ਨੂੰ, ਦੇਸ਼ ਵਿੱਚ ਕੋਵਿਡ–19 ਦੇ ਮਰੀਜ਼ਾਂ ਦਾ ਅਸਲਕੇਸ–ਲੋਡ ਸਿਰਫ਼ 3,42,756 ਹੈ। ਕੁੱਲ ਮਾਮਲਿਆਂ ਵਿੱਚੋਂ 6.35 ਲੱਖ ਤੋਂ ਵੱਧ (63.33%) ਠੀਕ ਹੋ ਚੁੱਕੇ ਹਨ। 1.35 ਅਰਬ ਲੋਕਾਂ ਨਾਲ ਦੁਨੀਆ ਦੇ ਦੂਜੇ ਸਭ ਤੋਂ ਵੱਧ ਆਬਾਦੀ ਵਾਲੇ ਦੇਸ਼ ਭਾਰਤ ਵਿੱਚ ਹਰੇਕ 10 ਲੱਖ ਲੋਕਾਂ ਪਿੱਛੇ 727.4 ਕੇਸ ਹਨ। ਵਿਸ਼ਵ ਪੱਧਰ ਦੇ ਮੁਕਾਬਲੇ ਭਾਰਤ ਵਿੱਚ ਪ੍ਰਤੀ 10 ਲੱਖ ਦੀ ਆਬਾਦੀ ਪਿੱਛੇ ਕੇਸਾਂ ਦੀ ਗਿਣਤੀ ਯੂਰਪ ਦੇ ਕੁਝ ਦੇਸ਼ਾਂ ਨਾਲੋਂ 4 ਤੋਂ 8 ਗੁਣਾ ਘੱਟ ਹੈ। ਦੇਸ਼ ਵਿੱਚ ਮੌਤ ਦਰ ਹਰੇਕ 10 ਲੱਖ ਮਰੀਜ਼ਾਂ ਪਿੱਛੇ 18.6 ਹੈ ਅਤੇ ਇਹ ਅੰਕੜਾ ਦੁਨੀਆ ਦੇ ਸਭ ਤੋਂ ਘੱਟ ਅੰਕੜਿਆਂ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ।

ਕੇਂਦਰ ਅਤੇ ਰਾਜਾਂ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵੱਲੋਂ ਕੀਤੇ ਗਏ ਸਾਂਝੇ ਉੱਦਮਾਂ ਕਾਰਨ ਟੈਸਟਿੰਗ ਸਮਰੱਥਾ, ਸਿਹਤ ਬੁਨਿਆਦੀ ਢਾਂਚੇ ‘ਚ ਵਾਧਾ ਹੋ ਰਿਹਾ ਹੈ, ਐੱਸਏਆਰਆਈ/ਆਈਐੱਲਆਈ (SARI/ILI)  ਕੇਸਾਂ ਵਿੱਚ ਚੌਕਸੀ ਨੂੰ ਤਰਜੀਹ ਦੇਣਾ ਅਤੇ ਬਜ਼ੁਰਗ ਲੋਕਾਂ ਅਤੇ ਪਹਿਲਾਂ ਤੋਂ ਬਿਮਾਰੀਆਂ ਨਾਲ ਜੂਝ ਰਹੇ ਲੋਕਾਂ ਦਾ ਯਕੀਨੀ ਤੌਰ ’ਤੇ ਪਤਾ ਲਾਉਣ ਕਾਰਨ ਸਮੁੱਚੇ ਭਾਰਤ ਵਿੱਚ ਸਿਹਤਯਾਬੀ ਦੀਆਂ ਦਰਾਂ ਵਿੱਚ ਨਿਰੰਤਰ ਸੁਧਾਰ ਹੋ ਰਿਹਾ ਹੈ।

Share this Article
Leave a comment