ਪੋਰਟਲੈਂਡ : ਅਮਰੀਕਾ ਵਿੱਚ ਗਰਮੀ ਕਹਿਰ ਬਰਪਾ ਰਹੀ ਹੈ। ਅਮਰੀਕਾ ਦੇ ਓਰੇਗਨ ਰਾਜ ਦਾ ਸਭ ਤੋਂ ਵੱਡਾ ਸ਼ਹਿਰ ਪੋਰਟਲੈਂਡ ਭਿਆਨਕ ਗਰਮੀ ਦਾ ਸਾਹਮਣਾ ਕਰ ਰਿਹਾ ਹੈ। ਸ਼ਨੀਵਾਰ ਨੂੰ ਸ਼ਹਿਰ ਵਿਚ ਗਰਮੀ ਦੇ ਸਾਰੇ ਰਿਕਾਰਡ ਟੁੱਟ ਗਏ। ਐਤਵਾਰ ਨੂੰ ਵੀ ਗਰਮੀ ਦੇ ਨਵੇਂ ਰਿਕਾਰਡ ਬਣਨ ਦੀ ਸੰਭਾਵਨਾ ਹੈ। ਮੌਸਮ ਵਿਗਿਆਨੀਆਂ ਦਾ ਕਹਿਣਾ ਹੈ ਕਿ ਸ਼ਹਿਰ ਦੇ ਵਸਨੀਕਾਂ ਨੂੰ ਇਤਿਹਾਸ ਦੀ ਸਭ ਤੋਂ ਭਿਆਨਕ ਗਰਮੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਸ਼ਹਿਰ ਵਿਚ ਲੂ ਚੱਲਣ ਕਾਰਨ ਪਾਰਾ ਬਹੁਤ ਜ਼ਿਆਦਾ ਵੱਧ ਗਿਆ ਹੈ। ਦੁਕਾਨਾਂ ਵਿਚ ਪੋਰਟੇਬਲ ਏ.ਸੀ. ਅਤੇ ਪੱਖਿਆਂ ਦੀ ਮੰਗ ਇਕਦਮ ਤੇਜ਼ ਹੋ ਗਈ ਹੈ। ਹਸਪਤਾਲਾਂ ਨੇ ਬਾਹਰ ਟੀਕਾਕਰਨ ਕੈਂਪ ਰੱਦ ਕਰ ਦਿੱਤੇ ਗਏ ਹਨ। ਸ਼ਹਿਰਾਂ ਵਿਚ ਕੂਲਿੰਗ ਕੇਂਦਰ ਖੁੱਲ੍ਹ ਗਏ ਹਨ।
The Oregon Convention Center is operating as one of Multnomah County’s 24-hour cooling centers. It’s very refreshing inside. Pets are welcome here as well. #koin6news #pdx #pnw #Oregon #Portland #heatwave #hot #weather #orwx #pets pic.twitter.com/QRfkJg8kgO
— Jennifer Dowling (@JenDowlingNews) June 27, 2021
ਇਸ ਦੇ ਨਾਲ ਹੀ ਬੇਸਬਾਲ ਮੁਕਾਬਲੇ ਰੱਦ ਕਰ ਦਿੱਤੇ ਗਏ ਹਨ। ਰਾਸ਼ਟਰੀ ਮੌਸਮ ਸੇਵਾ ਮੁਤਾਬਕ ਪੋਰਟਲੈਂਡ ਵਿਚ ਸ਼ਨੀਵਾਰ ਦੁਪਹਿਰ ਨੂੰ ਤਾਪਮਾਨ 42.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ।
108 degrees in #Portland… the hottest day ever there. Tomorrow will be hotter. Dangerous and record breaking heat in the PNW #WBZ
The hottest day in #Boston history?
104 degrees July 4, 1911 pic.twitter.com/PFNjFzbd0h
— Sarah Wroblewski (@sarahwroblewski) June 27, 2021
ਓਰੇਗਨ ਦੇ ਸਭ ਤੋਂ ਵੱਡੇ ਸ਼ਹਿਰ ਪੋਰਟਲੈਂਡ ਵਿਚ ਇਸ ਤੋਂ ਪਹਿਲਾਂ 1965 ਅਤੇ 1981 ਵਿਚ ਬਹੁਤ ਜ਼ਿਆਦਾ ਗਰਮੀ ਪਈ ਸੀ ਅਤੇ ਉਦੋਂ ਤਾਪਮਾਨ 41.7 ਡਿਗਰੀ ਸੈਲਸੀਅਸ ਪਹੁੰਚ ਗਿਆ ਸੀ। ਸੀਏਟਲ ਵਿਚ ਸ਼ਨੀਵਾਰ ਨੂੰ ਤਾਪਮਾਨ 38.3 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਜਿਸ ਨਾਲ ਉਹ ਜੂਨ ਵਿਚ ਸਭ ਤੋਂ ਗਰਮ ਦਿਨ ਬਣ ਗਿਆ ਅਤੇ ਇਤਿਹਾਸ ਵਿਚ ਸਿਰਫ ਚੌਥੀ ਵਾਰ ਸ਼ਹਿਰ ਵਿਚ ਤਾਪਮਾਨ 100 ਡਿਗਰੀ ਫਾਰਨਹਾਈਟ ਦੇ ਪਾਰ ਪਹੁੰਚ ਗਿਆ ਹੈ।
ਸੀਏਟਲ ਵਿਚ 2009 ਵਿਚ ਸਭ ਤੋਂ ਵੱਧ 39.4 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਪੂਰਬੀ ਵਾਸ਼ਿੰਗਟਨ ਸੂਬੇ ਤੋਂ ਲੈਕੇ ਪੋਰਟਲੈਂਡ ਤੱਕ ਦੇ ਹੋਰ ਸ਼ਹਿਰਾਂ ਵਿਚ ਗਰਮੀ ਦੇ ਰਿਕਾਰਡ ਟੁੱਟਣ ਦੀ ਸੰਭਾਵਨਾ ਹੈ। ਐਤਵਾਰ ਅਤੇ ਸੋਮਵਾਰ ਨੂੰ ਹੋਰ ਜ਼ਿਆਦਾ ਗਰਮ ਪੈਣ ਦਾ ਅਨੁਮਾਨ ਹੈ ਜਿਸ ਨਾਲ ਕਈ ਰਿਕਾਰਡ ਟੁੱਟ ਸਕਦੇ ਹਨ।