ਜਾਣੇ-ਅਣਜਾਣੇ ‘ਚ ਤੁਸੀ ਖੁਦ ਹੀ ਪਹੁੰਚਾ ਰਹੇ ਹੋ ਆਪਣੀ ਹੱਡੀਆ ਨੂੰ ਨੁਕਸਾਨ

TeamGlobalPunjab
2 Min Read

ਸਿਹਤਮੰਦ ਸਰੀਰ ਦੇ ਨਾਲ-ਨਾਲ ਹੱਡੀਆਂ ਦਾ ਤੰਦਰੁਸਤ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਉਹ ਸਰੀਰ ਦੀ ਹਰ ਗਤੀ ‘ਚ ਇਕ ਮਹੱਤਵਪੂਰਣ ਭੂਮਿਕਾ ਅਦਾ ਕਰਦੀਆਂ ਹਨ। ਅੱਜ ਕੱਲ ਦੀ ਵਿਅਸਤ ਜ਼ਿੰਦਗੀ ਕਾਰਨ ਲੋਕ ਆਪਣੇ ਵੱਲ ਧਿਆਨ ਨਹੀਂ ਦੇ ਪਾਉਂਦੇ ਤੇ ਇਸ ਨਾਲ ਉਨ੍ਹਾਂ ਦੀਆਂ ਹੱਡੀਆਂ ਪ੍ਰਭਾਵਤ ਹੁੰਦੀਆਂ ਹਨ।

ਸਿਹਤਮੰਦ ਅਤੇ ਮਜ਼ਬੂਤ ​​ਹੱਡੀਆਂ ਲਈ ਤੁਹਾਨੂੰ ਖੁਰਾਕ ਅਤੇ ਸਹੀ ਰੁਟੀਨ ਦੀ ਜ਼ਰੂਰਤ ਹੈ। ਹਮੇਸ਼ਾ ਜੰਕ ਫੂਡ ਜਾਂ ਤੇਲ ਵਾਲਾ ਭੋਜਨ ਖਾਣ ਦੀ ਬਿਜਾਏ ਸਿਹਤਮੰਦ ਤੇ ਪੌਸ਼ਟਿਕ ਭੋਜਨ ਖਾਣ ਦੀ ਕੋਸ਼ਿਸ਼ ਕਰੋ। ਸਰੀਰ ਵਿਚ ਬਹੁਤ ਸਾਰੇ ਸੰਕੇਤ ਹਨ ਜੋ ਇਹ ਦਰਸਾਉਂਦੇ ਹਨ ਕਿ ਤੁਹਾਡੀਆਂ ਹੱਡੀਆਂ ਕਮਜ਼ੋਰ ਹੋ ਰਹੀਆਂ ਹਨ। ਤੁਸੀਂ ਲਗਾਤਾਰ ਕੁਝ ਅਜਿਹੀਆਂ ਗ਼ਲਤੀਆਂ ਕਰ ਰਹੇ ਹੋ ਜਿਸ ਕਾਰਨ ਤੁਹਾਡੇ ਸਰੀਰ ਨੂੰ ਬਹੁਤ ਨੁਕਸਾਨ ਹੋ ਸਕਦਾ।

ਵਧਦੀ ਉਮਰ ‘ਚ ਹੱਡੀਆਂ ਨੂੰ ਮਜਬੂਤ ਬਣਾਈ ਰੱਖਣ ਲਈ, ਸਹੀ ਖੁਰਾਕ ਦੇ ਨਾਲ ਜੀਵਨ ਸ਼ੈਲੀ ਵੀ ਸਿਹਤਮੰਦ ਹੋਣੀ ਚਾਹੀਦੀ ਹੈ। ਕਈ ਲੋਕ ਜਾਣੇ ਅਣਜਾਣੇ ‘ਚ ਖੁਦ ਹੀ ਆਪਣੀ ਹੱਡੀਆਂ ਨੂੰ ਨੁਕਸਾਨ ਪਹੁੰਚਾਉਂਦੇ ਹਨ।

ਸਿਗਰਟ: ਜ਼ਿਆਦਾ ਸਿਗਰਟ ਪੀਣ ਦੇ ਕਾਰਨ, ਹੱਡੀਆਂ ਦੇ ਟਿਸ਼ੂ  ਨੁਕਸਾਨੇ ਜਾਂਦੇ ਹਨ ਤੇ ਸਰੀਰ ‘ਚ ਜਲਦੀ ਨਵੇਂ ਟਿਸ਼ੂ ਨਹੀਂ ਬਣਦੇ

Image result for cigarette

- Advertisement -

ਸ਼ਰਾਬ: ਜ਼ਿਆਦਾ ਸ਼ਰਾਬ ਪੀਣ ਨਾਲ ਸਰੀਰ ‘ਚ ਕੈਲਸ਼ੀਅਮ ਗ੍ਰਹਿਣ ਕਰਨ ਦੀ ਸਮਰੱਥਾ ਘੱਟ ਜਾਂਦੀ ਹੈ। ਹੱਡੀਆਂ ‘ਚੋਂ ਕੈਲਸ਼ੀਅਮ ਘੱਟ ਜਾਂਦਾ ਹੈ, ਜਿਸ ਨਾਲ ਉਹ ਕਮਜ਼ੋਰ ਹੋ ਜਾਂਦੀਆਂ ਹਨ।

Image result for alcohol

ਜ਼ਿਆਦਾ ਕੌਫੀ ਪੀਣਾ: ਕੌਫੀ ਵਿਚ ਕੈਫੀਨ ਹੁੰਦੀ ਹੈ, ਜੋ ਹੱਡੀਆਂ ‘ਚ ਮੌਜੂਦ ਕੈਲਸ਼ੀਅਮ ਦਾ ਪੱਧਰ ਘਟਾਉਂਦਾ ਹੈ

Image result for coffee

ਲੰਬੀ ਦੂਰੀ ਦੀ ਸਾਈਕਲ ਸਵਾਰੀ: ਇਸ ਨਾਲ ਬੋਨ ਡੈਂਸਿਟੀ ਅਤੇ ਭਾਰ ਸਹਿਣ ਦੀ ਸਮਰੱਥਾ ਘੱਟ ਹੋ ਜਾਂਦੀ ਹੈ। ਸਾਈਕਲ ਚਲਾਉਣ ਨਾਲੋਂ ਜ਼ਿਆਦਾ ਤੁਰਨਾ, ਦੌੜਨਾ, ਟੈਨਿਸ, ਨੱਚਣਾ, ਤੈਰਾਕੀ ਵਰਗੀਆਂ ਚੀਜ਼ਾਂ ਹੱਡੀਆਂ ਲਈ ਫਾਇਦੇਮੰਦ ਹਨ

- Advertisement -

Related image

ਦੇਰ ਤੱਕ ਬੈਠੇ ਰਹਿਣਾ:
ਜ਼ਿਆਦਾ ਦੇਰ ਤੱਕ ਇੱਕੋ ਥਾਂ ‘ਤੇ ਬੈਠੇ ਰਹਿਣਾ ਹੱਡੀਆਂ ਨੂੰ ਕਮਜ਼ੋਰ ਬਣਾਉਂਦਾ ਹੈ, ਇਸ ਨਾਲ ਸਰੀਰ ਵਿਚ ਭਾਰ ਚੁੱਕਣ ਦੀ ਤਾਕਤ ਵੀ ਨਹੀਂ ਰਹਿੰਦੀ। ਤੁਰਨ ਅਤੇ ਕਸਰਤ ਕਰਨ ਨਾਲ ਹੱਡੀਆਂ ਮਜ਼ਬੂਤ ​​ਹੁੰਦੀਆਂ ਹਨ।

Image result for sitting on chair office

Share this Article
Leave a comment