ਜਲਦਬਾਜ਼ੀ ‘ਚ ਟਵੀਟ ਪੜ੍ਹ ਕੇ ਦਿੱਤੀ ਸੀ ‘ਤੇ ਪ੍ਰਤੀਕ੍ਰਿਆ- ਥਰੂਰ

TeamGlobalPunjab
1 Min Read

 ਨਵੀਂ ਦਿੱਲੀ:- ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਬੀਤੇ ਸ਼ਨੀਵਾਰ ਨੂੰ ਬੰਗਲਾਦੇਸ਼ ‘ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦਿੱਤੇ ਭਾਸ਼ਣ ‘ਤੇ ਦਿੱਤੀ ਟਿੱਪਣੀ ਲਈ ਮੁਆਫੀ ਮੰਗ ਲਈ ਹੈ। ਥਰੂਰ ਨੇ ਆਪਣੀ ਗਲਤੀ ਮੰਨ ਲਈ ਅਤੇ ਕਿਹਾ ਕਿ ਉਸਨੇ ਜਲਦਬਾਜ਼ੀ ‘ਚ ਸਿਰਲੇਖ ਤੇ ਟਵੀਟ ਪੜ੍ਹ ਕੇ ਟਵਿੱਟਰ ‘ਤੇ ਪ੍ਰਤੀਕ੍ਰਿਆ ਦਿੱਤੀ ਸੀ।

ਦੱਸ ਦਈਏ ਥਰੂਰ ਨੇ ਲਿਖਿਆ ਕਿ “ਹਰ ਕੋਈ ਜਾਣਦਾ ਹੈ ਕਿ ਬੰਗਲਾਦੇਸ਼ ਨੂੰ ਕਿਸ ਨੇ ਆਜ਼ਾਦ ਕਰਵਾਇਆ”  ਦਾ ਅਰਥ ਸੀ ਕਿ ਇੰਦਰਾ ਗਾਂਧੀ ਦੇ ਯੋਗਦਾਨ ਸਬੰਧੀ ਨਹੀਂ ਦੱਸਿਆ ਗਿਆ ਸੀ, ਪਰ ਪ੍ਰਧਾਨ ਮੰਤਰੀ ਮੋਦੀ ਨੇ ਇਸ ਦਾ ਜ਼ਿਕਰ ਕੀਤਾ ਸੀ, ਇਸ ਲਈ ਮੁਆਫ਼ੀ।

Share this Article
Leave a comment