ਨਵੀਂ ਦਿੱਲੀ: ਭਾਰਤੀ ਰਿਜ਼ਰਵ ਬੈਂਕ ਨੇ ਵਿਆਜ਼ ਦਰਾਂ ‘ਚ ਅੱਗੇ ਹੋਰ ਕਟੌਤੀ ਦੇ ਸੰਕੇਤ ਦਿੰਦੇ ਹੋਏ ਵੀਰਵਾਰ ਨੂੰ ਕਿਹਾ ਹੈ ਕਿ COVID-19 ਮਹਾਮਾਰੀ ਨਾਲ ਮਾਲੀ ਹਾਲਤ ਨੂੰ ਬਚਾਉਣ ਲਈ ਕੀਤੇ ਗਏ ਉਪਰਾਲਿਆਂ ਨੂੰ ਜਲਦ ਨਹੀਂ ਹਟਾਇਆ ਜਾਵੇਗਾ। RBI ਗਵਰਨਰ ਸ਼ਕਤੀਕਾਂਤ ਦਾਸ ਨੇ ਇੱਕ ਪ੍ਰੋਗਰਾਮ ਵਿੱਚ ਕਿਹਾ, ‘‘ਚਾਹੇ ਦਰ ਵਿੱਚ ਕਟੌਤੀ ਹੋਵੇ ਜਾਂ ਫਿਰ ਹੋਰ ਨੀਤੀਗਤ ਕਦਮ, ਸਾਡੇ ਤਰਕਸ਼ ਦੇ ਤੀਰ ਹਾਲੇ ਖਤਮ ਨਹੀਂ ਹੋਏ ਹਨ।
RBI ਨੇ 6 ਅਗਸਤ ਨੂੰ ਜਾਰੀ ਨੀਤੀਗਤ ਸਮਿਖਿਅਕ ਵਿੱਚ ਰੇਪੋ ਦਰਾਂ ਵਿੱਚ ਕੋਈ ਬਦਲਾਵ ਨਹੀਂ ਕੀਤਾ ਸੀ। ਕੇਂਦਰੀ ਬੈਂਕ ਇਸ ਤੋਂ ਪਹਿਲਾਂ ਪਿੱਛਲੀ ਦੋ ਬੈਠਕਾਂ ਵਿੱਚ ਨੀਤੀਗਤ ਦਰ ਵਿੱਚ 1.15 ਫ਼ੀਸਦੀ ਦੀ ਕਟੌਤੀ ਕਰ ਚੁੱਕਿਆ ਹੈ। ਫਿਲਹਾਲ ਰੇਪੋ ਦਰ ਚਾਰ ਫ਼ੀਸਦੀ, ਰਿਵਰਸ ਰੇਪੋ ਦਰ 3. 35 ਫ਼ੀਸਦੀ ਅਤੇ ਐਮਸੀਐਫ ਦਰ 4.25 ਫ਼ੀਸਦੀ ਹੈ। ਉਨ੍ਹਾਂ ਨੇ ਕਿਹਾ ਕਿ ਮਹਾਮਾਰੀ ਦੀ ਰੋਕਥਾਮ ਤੋਂ ਬਾਅਦ ਮਾਲੀ ਹਾਲਤ ਨੂੰ ਮਜਬੂਤੀ ਦੇ ਰਸਤੇ ‘ਤੇ ਲਿਆਉਣ ਲਈ ਸਾਵਧਾਨੀ ਦੇ ਨਾਲ ਅੱਗੇ ਵਧਣਾ ਹੋਵੇਗਾ।
ਕੇਂਦਰੀ ਬੈਂਕ ਵਲੋਂ ਪਿਛਲੇ ਦਿਨੀਂ ਐਲਾਨੇ ਰਾਹਤ ਉਪਰਾਲਿਆਂ ਵਾਰੇ ਦਾਸ ਨੇ ਕਿਹਾ, ‘‘ਕਿਸੇ ਵੀ ਤਰ੍ਹਾਂ ਇਹ ਨਹੀਂ ਮੰਨਣਾ ਚਾਹੀਦਾ ਹੈ ਕਿ ਆਰਬੀਆਈ ਉਪਰਾਲਿਆਂ ਨੂੰ ਜਲਦ ਹਟਾ ਲਿਆ ਜਾਵੇਗਾ।