Home / News / ਕੇਜਰੀਵਾਲ ਦੀ ਪੰਜਾਬ ਫੇਰੀ, ਸੇਵਾ ਸਿੰਘ ਸੇਖਵਾਂ ਨਾਲ ਕਰਨਗੇ ਮੁਲਾਕਾਤ, ਸੇਖਵਾਂ ਆਪ ‘ਚ ਹੋ ਸਕਦੇ ਨੇ ਸ਼ਾਮਲ

ਕੇਜਰੀਵਾਲ ਦੀ ਪੰਜਾਬ ਫੇਰੀ, ਸੇਵਾ ਸਿੰਘ ਸੇਖਵਾਂ ਨਾਲ ਕਰਨਗੇ ਮੁਲਾਕਾਤ, ਸੇਖਵਾਂ ਆਪ ‘ਚ ਹੋ ਸਕਦੇ ਨੇ ਸ਼ਾਮਲ

ਚੰਡੀਗੜ੍ਹ: ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅੱਜ ਪੰਜਾਬ ਫੇਰੀ ‘ਤੇ ਆ ਰਹੇ ਹਨ। ਉਹ ਗੁਰਦਾਸਪੁਰ ਜਾਣਗੇ ਤੇ ਉਥੇ ਸਾਬਕਾ ਅਕਾਲੀ ਮੰਤਰੀ ਸੇਵਾ ਸਿੰਘ ਸੇਖਵਾਂ ਨਾਲ ਮੁਲਾਕਾਤ ਕਰਨਗੇ। ਇਸ ਦੌਰਾਨ ਸੇਖਵਾਂ ਵੱਲੋਂ ਹੁਣ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੇ ਆਸਾਰ ਹਨ।

ਪਾਰਟੀ ਇੰਚਾਰਜ ਰਾਘਵ ਚੱਢਾ ਨੇ ਆਪਣੇ ਟਵਿੱਟਰ ਤੋਂ ਜਾਣਕਾਰੀ ਸਾਂਝੀ ਕੀਤੀ ਹੈ। ਰਾਘਵ ਚੱਢਾ ਨੇ ਟਵੀਟ ਕਰਦਿਆਂ ਲਿਖਿਆ ਹੈ ਕਿ ਦਿੱਲੀ ਦੇ ਮਾਣਯੋਗ ਮੁੱਖ ਮੰਤਰੀ ਕੇਜਰੀਵਾਲ ਜੀ ਕੱਲ੍ਹ ਨੂੰ ਪੰਜਾਬ ਦੇ ਦੌਰੇ ‘ਤੇ ਆਉਣਗੇ ਤੇ ਸਾਬਕਾ ਮੰਤਰੀ ਜਥੇਦਾਰ ਸੇਵਾ ਸਿੰਘ ਸੇਖਵਾਂ ਨੂੰ ਉਨ੍ਹਾਂ ਦੇ ਪਿੰਡ ਸੇਖਵਾਂ, ਜ਼ਿਲ੍ਹਾ ਗੁਰਦਾਸਪੁਰ ਵਿਖੇ ਮਿਲਣਗੇ।


ਸੂਤਰਾਂ ਦਾ ਕਹਿਣਾਂ ਹੈ ਕਿ ਉਹ ‘ਆਪ‘ ਦੇ ਮੰਚ ਉਤੇ ਨਜਰ ਆਉਣਗੇ ਤੇ ਸੇਖਵਾਂ ਨੂੰ ਪਾਰਟੀ ਵਿੱਚ ਸ਼ਾਮਲ ਕਰਵਾਉਣ ਲਈ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਆਪ ਪੰਜਾਬ ਆ ਰਹੇ ਹਨ ਤੇ ਸੇਖਵਾਂ ਨਾਲ ਮੁਲਾਕਾਤ ਕਰਨਗੇ।

Check Also

ਕਾਂਗਰਸੀ ਵਿਧਾਇਕ ਨੇ ਜਾਤ ਪਾਤ ਨੂੰ ਖਤਮ ਕਰਨ ਲਈ ਚੁੱਕਿਆ ਅਨੌਖਾ ਕੱਦਮ, ਸੰਨਿਆਸੀ ਦੇ ਮੂੰਹ ‘ਚੋਂ ਕੱਢਿਆ ਭੋਜਨ ਆਪ ਖਾਧਾ

ਨਿਊਜ਼ ਡੈਸਕ: ਕਾਂਗਰਸ ਵਿਧਾਇਕ ਨੇ ਜਾਤ ਪਾਤ ਨੂੰ ਖਤਮ ਕਰਨ ਲਈ ਅਨੌਖਾ ਕੱਦਮ ਚੁੱਕਿਆ ਹੈ।ਜਿਸ …

Leave a Reply

Your email address will not be published.