ਨਵੀਂ ਦਿੱਲੀ: ਦੇਸ਼ ਅੰਦਰ ਖੇਤੀ ਆਰਡੀਨੈਂਸ ਨੂੰ ਲੈ ਕੇ ਕਾਫ਼ੀ ਵਿਰੋਧ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਜਿਸ ਨੂੰ ਲੈ ਕਿ ਅੱਜ ਲੋਕ ਸਭਾ ਇਸ ਸਬੰਧੀ ਲੁਧਿਆਣਾ ਤੋਂ ਕਾਂਗਰਸ ਦੇ ਐਮਪੀ ਰਵਨੀਤ ਬਿੱਟੂ ਨੇ ਕਿਸਾਨਾਂ ਦਾ ਮੁੱਦਾ ਚੁੱਕਿਆ। ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਖੇਤੀ ਆਰਡੀਨੈਂਸ ਦੇਸ਼ ‘ਚ ਲਾਗੂ ਹੋ ਗਏ ਤਾਂ ਪੰਜਾਬ ਹਰਿਆਣਾ ਦੇ ਕਿਸਾਨਾਂ ਦਾ ਭਵਿੱਖ ਖ਼ਤਰੇ ‘ਚ ਆ ਜਾਵੇਗਾ। ਰਵਨੀਤ ਬਿੱਟੂ ਨੇ ਕਿਹਾ ਕਿ ਮੌਜੂਦਾ ਹਾਲਾਤ ‘ਚ ਜਿਵੇਂ ਬਿਹਾਰ, ਯੁਪੀ ਤੋਂ ਲੇਬਰ ਖੇਤੀ ਕਰਨ ਦੇ ਲਈ ਪੰਜਾਬ ਹਰਿਆਣਾ ਪਹੁੰਚਦੀ ਹੈ। ਉਸ ਤਰ੍ਹਾਂ ਕਿਸਾਨ ਆਰਡੀਨੈਂਸ ਲਾਗੂ ਹੋਣ ‘ਤੇ ਪੰਜਾਬ-ਹਰਿਆਣਾ ਦੇ ਕਿਸਾਨ ਵੀ ਲੇਬਰ ਕਰਨ ਲਈ ਮਜ਼ਬੂਰ ਹੋ ਜਾਣਗੇ।
ਰਵਨਤੀ ਬਿੱਟੂ ਨੇ ਕਿਹਾ ਕਿ ਜੇਕਰ ਖੇਤੀ ਨੂੰ ਵਪਾਰੀਆਂ ਦੇ ਹੱਥਾਂ ‘ਚ ਦੇ ਦਿੱਤਾ ਤਾਂ ਕਿਸਾਨੀ ਤਬਾਹ ਹੋ ਜਾਵੇਗੀ। ਹੁਣ ਜੇਕਰ ਕਿਸਾਨ ਨਾਲ ਕੋਈ ਆੜ੍ਹਤੀਆਂ ਹੇਰਾਫੇਰੀ ਕਰਦਾ ਹੈ ਤਾਂ ਉਸ ਦੇ ਖਿਲਾਫ਼ ਕਾਰਵਾਈ ਕੀਤੀ ਜਾਂਦੀ ਹੈ। ਪਰ ਜਦੋਂ ਖੇਤੀ ਦਾ ਕੰਟਰੋਲ ਵੱਡੇ ਵਪਾਰੀਆਂ ਦੇ ਹੱਥ ‘ਚ ਚੱਲੇ ਗਿਆ ਤਾਂ ਕਿਸਾਨਾਂ ਨਾਲ ਹੋਈ ਹੇਰਾਫੇਰੀ ਕਿਵੇਂ ਫੜ੍ਹੀ ਜਾਵੇਗੀ। ਕਿਵੇਂ ਵੱਡੇ ਵਪਾਰੀਆਂ ਨੂੰ ਸਜ਼ਾ ਦਿੱਤੀ ਜਾਵੇਗੀ, ਕੀ ਛੋਟੋ ਕਿਸਾਨਾਂ ਲਈ ਪੰਜਾਬ ਪੁਲਿਸ, ਡੀਸੀ, ਐਸਡੀਐਮ, ਤਹਿਸੀਲਦਾਰ ਲੜ੍ਹਾਈ ਲੜੇਗਾ?
ਇਸ ਦੇ ਨਾਲ ਹੀ ਰਵਨੀਤ ਬਿੱਟੂ ਨੇ ਸਦਨ ਦੀ ਕਾਰਵਾਈ ‘ਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਅਸਤੀਫ਼ਾ ਮੰਗਿਆ। ਰਵਨੀਤ ਬਿੱਟੂ ਨੇ ਕਿਹਾ ਕਿ ਸੁਖਬੀਰ ਬਾਦਲ ਨੇ ਜੇਕਰ ਪੰਜਾਬ ਵਾਪਸ ਜਾਣਾ ਹੈ ਤਾਂ ਇੱਥੇ ਹੀ ਹਰਸਿਮਰਤ ਕੌਰ ਦਾ ਅਸਤੀਫ਼ਾ ਦੇ ਕੇ ਜਾਵੇ।