ਕਾਨੂੰਨ ਦੀ ਨਹੀਂ ਹੈ ਅਜਿਹੀ ਕੋਈ ਧਾਰਾ ਜਿਹੜੀ ਮਜੀਠੀਆ ‘ਤੇ ਨਹੀਂ ਹੁੰਦੀ ਲਾਗੂ : ਰਵਨੀਤ ਬਿੱਟੂ

TeamGlobalPunjab
2 Min Read

ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਪਾਰਟੀ ਆਏ ਦਿਨ ਕਿਸੇ ਨਾ ਕਿਸੇ ਮਸਲੇ ਤੇ ਆਪਸ ਵਿੱਚ ਮਿਹਣੋ ਮਿਹਣੀ ਹੁੰਦੀਆਂ ਹੀ ਰਹਿੰਦੀਆਂ ਹਨ ਇਸ ਦੇ ਚੱਲਦਿਆਂ ਹੁਣ ਇੱਕ ਵਾਰ ਫੇਰ ਤੋਂ ਕਾਂਗਰਸੀ ਸੰਸਦ ਮੈਂਬਰ ਰਵਨੀਤ ਬਿੱਟੂ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ  ਹਰਸਿਮਰਤ ਕੌਰ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਦੇ ਖਿਲਾਫ ਵੱਡੇ ਖੁਲਾਸੇ ਕੀਤੇ ਗਏ ਹਨ। ਰਵਨੀਤ ਬਿੱਟੂ ਨੇ ਦੋਸ਼ ਲਾਇਆ ਕਿ ਅੱਜ  ਅਜਿਹੀ ਕੋਈ ਧਾਰਾ ਨਹੀਂ ਹੈ ਜਿਹੜੀ ਬਿਕਰਮ ਮਜੀਠੀਆ ਤੇ ਲੱਗਦੀ ਨਾ ਹੋਵੇ  । ਰਵਨੀਤ ਬਿੱਟੂ ਨੇ ਕਿਹਾ ਕਿ ਜੇਕਰ ਕੈਪਟਨ ਅਮਰਿੰਦਰ ਸਿੰਘ ਨਾ ਹੁੰਦੇ ਤਾਂ ਹੁਣ ਤਕ ਉਨ੍ਹਾਂ ਨੂੰ ਕੋਈ ਵੀ ਜੇਲ੍ਹ ਦੀਆਂ ਸਲਾਖਾਂ ਤੋਂ ਬਚਾ ਨਹੀਂ ਸਕਦਾ ਸੀ। ਰਵਨੀਤ ਬਿੱਟੂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਇਹ ਗੱਲ ਕਾਨੂੰਨ ਤੇ ਛੱਡੀ ਗਈ ਹੈ ਕਿ ਜਦੋਂ ਕਾਨੂੰਨ ਚਾਹੇਗਾ ਉਦੋਂ ਹੀ ਮਜੀਠੀਆ ਅੰਦਰ ਹੋਵੇਗਾ । ਬਿੱਟੂ ਨੇ ਬੋਲਦਿਆਂ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਅੱਜ ਜਿਸ ਸਹੀ ਜਗ੍ਹਾ ਤੇ ਇਨ੍ਹਾਂ ਨੂੰ ਪਹੁੰਚਾਉਣਾ ਚਾਹੀਦਾ ਹੈ ਅੱਜ ਇਨ੍ਹਾਂ ਨੂੰ ਉੱਥੇ ਪਹੁੰਚਾ ਦੇਵੋ  ।

ਰਵਨੀਤ ਬਿੱਟੂ ਨੇ ਇਥੇ ਬੋਲਦਿਆਂ ਇਸ ਮੌਕੇ ਐੱਮਐੱਸਪੀ ਦੇ ਮਸਲੇ ਤੇ ਵੀ ਪ੍ਰਤੀਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਅੰਦਰ ਪੰਜਾਬ ਅਤੇ ਹਰਿਆਣਾ ਤੋਂ ਇਲਾਵਾ ਕਿਸੇ ਵੀ ਸੂਬੇ ਅੰਦਰ ਐਮਐਸਪੀ ਨਹੀਂ ਮਿਲਦੀ। ਇਸ ਕਾਰਨ ਯੂ ਪੀ ਵਰਗੇ ਰਾਜਾਂ ਚੋਂ ਕਿਸਾਨ ਪੰਜਾਬ  ਫ਼ਸਲ ਵੇਚਣ ਆਉਂਦੇ ਹਨ।

Share this Article
Leave a comment