ਓਕਲੈਂਡ: ਟੋਰਾਂਟੋ ਰੇਪਟਰਸ ਨੇ ਰੈਪਟਰਸ ਟੀਮ ਗੋਲਡਨ ਸਟੇਟ ਵਾਰੀਅਰਸ ਨੂੰ 114-110 ਨਾਲ ਹਰਾ ਕੇ ਇਕ ਇਤਿਹਾਸਿਕ ਜਿੱਤ ਹਾਸਿਲ ਕਰ 2019 ਐਨਬੀਏ ਚੈਂਪੀਅਨਸ ਬਣ ਗਏ ਹਨ। ਇਹ ਮੈਚ ਕੈਲੀਫੋਰਨੀਆ ਦੇ ਓਕਲੈਂਡ ਵਿਖੇ ਓਰੈਲੇ ਆਰੇਨਾ ਦੇ ‘ਚ ਹੋਇਆ , ਕੈਨੇਡਾ ਦੇ ਵੱਖ ਵੱਖ ਹਿੱਸਿਆਂ ਜਿਵੇਂ ਕਿ ਕਿਚਨਰ, ਬੁਰਲਿੰਗਟਨ , ਮਿਸੀਸਾਗਾ ਵਿਚ ਟੋਰਾਂਟੋ ਰੇਪਟਰਸ ਦੀ ਇਸ ਜਿੱਤ ਦਾ ਜਸ਼ਨ ਮਨਾਇਆ ਗਿਆ।
https://www.instagram.com/p/ByrWjudlQOn/
ਇਸਦੇ ਨਾਲ ਹੀ ਨਾਲ ਟੋਰਾਂਟੋ ਰੈਪਟਰਸ ਦੇ ਖਿਡਾਰੀ ਕਾਵਹੀ ਲਿਉਨਾਰਡ ਨੂੰ ਐਨਬੀਏ ਫਾਈਨਲ ਚੈਂਪੀਨਸ਼ਿਪ ਦੇ MVP ਜਾਣੀ ਕਿ ਮੋਸਟ ਵੈਲਿਊਏਬਲ ਪਲੇਅਰ ਦੇ ਇਨਾਮ ਨਾਲ ਨਵਾਜਿਆ ਗਿਆ ਹੈ। ਲਿਉਨਾਰਡ ਨੇ 22 ਪੋਇੰਟਸ, 6 ਰਿਬੋਊਂਡਸ ਅਤੇ 2 ਸਟੀਲਸ ਨੇ ਪ੍ਰਾਪਤ ਕੀਤੇ , ਜਲਦ ਹੀ ਜੇਤੂ ਟੀਮ ਲੈਰੀ ਓਬਰੈਂ ਟਰਾਫੀ ਨੂੰ ਹਾਸਿਲ ਕਰਕੇ ਕੈਨੇਡਾ ਪਰਤਣਗੇ। ਉੱਥੇ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਟੀਮ ਨੂੰ ਵਧਾਈ ਦਿੰਦੇ ਹੋਏ ਟਵੀਟ ਕੀਤਾ ਹੈ।
And that's how we do it in the North. #RaptorsIn6ix #WeTheNorth
— Justin Trudeau (@JustinTrudeau) June 14, 2019
ਲਿਉਨਾਰਡ ਤੋਂ ਇਲਾਵਾ ਬਾਕੀ ਦੇ ਖਿਡਾਰੀਆਂ ਪਾਸਕਲ ਸਿਆਕਾਮ, ਫਰੈੱਡ ਵਾਂਵਲੀਟ ਅਤੇ ਕਾਇਲ ਲੌਰੀ ਆਦਿ ਖਿਡਾਰੀਆਂ ਨੇ ਵੀ ਬੇਹੱਦ ਸ਼ਾਨਦਾਰ ਪ੍ਰਦਰਸ਼ਨ ਕੀਤਾ , ਟੋਰਾਂਟੋ ਰੇਪਟਰਸ ਦੇ ਕੋਚ ਨਿਕ ਨਰਸ ਨੇ ਸਾਰੀ ਟੀਮ ਨੂੰ ਇਸ ਇਤਿਹਾਸਿਕ ਜਿੱਤ ਦੀ ਵਧਾਈ ਦਿਤੀ ਹੈ , ਇਹ ਪਹਿਲੀ ਵਾਰ ਹੈ ਜਦੋ ਕੈਨੇਡਾ ਦੀ ਕਿਸੇ ਟੀਮ ਨੇ ਇਹ ਖਿਤਾਬ ਜਿੱਤਿਆ ਹੈ।