ਨਵੀਂ ਦਿੱਲੀ: ਭਾਜਪਾ ਨੇ ਦਾਅਵਾ ਕੀਤਾ ਹੈ ਕਿ ਤਿਹਾੜ ਜੇਲ੍ਹ ਵਿੱਚ ਸਤੇਂਦਰ ਜੈਨ ਦੀ ਮਾਲਸ਼ ਕਰਨ ਵਾਲਾ ਫਿਜ਼ੀਓਥੈਰੇਪਿਸਟ ਨਹੀਂ, ਸਗੋਂ ਬਲਾਤਕਾਰ ਦਾ ਮੁਲਜ਼ਮ ਹੈ। ਭਾਜਪਾ ਨੇ ਦਾਅਵਾ ਕੀਤਾ ਹੈ ਕਿ ਸਤੇਂਦਰ ਜੈਨ ਦੀ ਮਾਲਸ਼ ਕਰਨ ਵਾਲਾ ਵਿਅਕਤੀ ਇੱਕ ਅਪਰਾਧੀ ਹੈ ਅਤੇ ਬਲਾਤਕਾਰ ਦੇ ਮਾਮਲੇ ਵਿੱਚ ਜੇਲ੍ਹ ਵਿੱਚ ਹੈ।
ਹਾਲ ਹੀ ‘ਚ ਸਤੇਂਦਰ ਜੈਨ ਦੀ ਜੇਲ੍ਹ ਦੀ ਬੈਰਕ ਤੋਂ ਇਕ ਵੀਡੀਓ ਸਾਹਮਣੇ ਆਈ ਸੀ, ਜਿਸ ‘ਚ ਇਕ ਵਿਅਕਤੀ ਉਨ੍ਹਾਂ ਦੀ ਮਸਾਜ ਕਰਦਾ ਨਜ਼ਰ ਆ ਰਿਹਾ ਸੀ। ਸੂਤਰਾਂ ਅਨੁਸਾਰ ਮਸਾਜ਼ ਕਰਨ ਵਾਲੇ ਦਾ ਨਾਂ ਰਿੰਕੂ ਹੈ। ਰਿੰਕੂ ‘ਤੇ POCSO ਦੀ ਧਾਰਾ 6 ਅਤੇ IPC ਦੀ ਧਾਰਾ 376, 506 ਅਤੇ 509 ਦੇ ਤਹਿਤ ਆਰੋਪ ਲਗਾਇਆ ਗਿਆ ਹੈ। ਵੀਡੀਓ ਲੀਕ ਮਾਮਲੇ ‘ਚ ਇਹ ਨਵਾਂ ਖੁਲਾਸਾ ਹੁੰਦੇ ਹੀ ਭਾਜਪਾ ਨੇਤਾਵਾਂ ਨੇ ਆਮ ਆਦਮੀ ਪਾਰਟੀ ‘ਤੇ ਨਿਸ਼ਾਨਾ ਸਾਧਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਬੀਜੇਪੀ ਨੇਤਾ ਤੇਜਿੰਦਰ ਪਾਲ ਸਿੰਘ ਬੱਗਾ ਨੇ ਟਵੀਟ ਕਰਕੇ ਪੁੱਛਿਆ ਹੈ ਕਿ ਸਤੇਂਦਰ ਜੈਨ ਨੇ ਬਲਾਤਕਾਰ ਦੇ ਦੋਸ਼ੀ ਨਾਲ ਕੀ ਡੀਲ ਕੀਤੀ ਸੀ ? ਤੇਜਿੰਦਰ ਪਾਲ ਬੱਗਾ ਨੇ ਲਿਖਿਆ, “ਸਤੇਂਦਰ ਜੈਨ ਦੀ ਮਾਲਿਸ਼ ਕਰਨ ਵਾਲਾ ਰਿੰਕੂ ਪਾਕਸੋ ਐਕਟ ਤਹਿਤ ਤਿਹਾੜ ਜੇਲ੍ਹ ਵਿੱਚ ਬਲਾਤਕਾਰ ਦੀ ਸਜ਼ਾ ਕੱਟ ਰਿਹਾ ਹੈ। ਸੇਵਾ ਬਦਲੇ ਸਤੇਂਦਰ ਜੈਨ ਨੇ ਬਲਾਤਕਾਰ ਦੇ ਮੁਲਜ਼ਮ ਨਾਲ ਕੀ ਡੀਲ ਕੀਤੀ ਹੈ? “
ਦਿੱਲੀ ਦੇ ਮੰਤਰੀ ਸਤੇਂਦਰ ਜੈਨ ਦਾ ਵੀਡੀਓ ਸ਼ਨੀਵਾਰ ਨੂੰ ਭਾਜਪਾ ਨੇ ਜਾਰੀ ਕੀਤਾ। ਇਸ ਵੀਡੀਓ ‘ਚ ਉਹ ਤਿਹਾੜ ‘ਚ ਮਸਾਜ ਕਰਦੇ ਨਜ਼ਰ ਆ ਰਹੇ ਹਨ। ਇਸ ਵੀਡੀਓ ਦੇ ਆਉਣ ਤੋਂ ਬਾਅਦ ਦਿੱਲੀ ਦੇ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ ਕਿ ਭਾਜਪਾ ਕਿਸੇ ਦੀ ਬਿਮਾਰੀ ਦਾ ਮਜ਼ਾਕ ਉਡਾ ਰਹੀ ਹੈ, ਡਾਕਟਰ ਨੇ ਫਿਜ਼ੀਓਥੈਰੇਪੀ ਲਈ ਕਿਹਾ ਹੈ। ਨਿਯਮਤ ਫਿਜ਼ੀਓਥੈਰੇਪੀ ਦੀ ਲੋੜ ਹੁੰਦੀ ਹੈ। ਜੇਕਰ ਕੋਈ ਆਦਮੀ ਦੁਖੀ ਹੁੰਦਾ ਹੈ ਤਾਂ ਡਾਕਟਰ ਉਸ ਦਾ ਇਲਾਜ ਕਰਦੇ ਹਨ ਅਤੇ ਫਿਜ਼ੀਓਥੈਰੇਪੀ ਕਰਦੇ ਹਨ, ਭਾਜਪਾ ਨੂੰ ਉਸ ਦਾ ਮਜ਼ਾਕ ਉਡਾਉਂਦੇ ਹੋਏ ਸ਼ਰਮ ਨਹੀਂ ਆਉਂਦੀ।
ਭਾਜਪਾ ਦੇ ਬੁਲਾਰੇ ਸ਼ਹਿਜ਼ਾਦ ਪੂਨਾਵਾਲਾ ਨੇ ਮੰਗਲਵਾਰ ਨੂੰ ਫੋਟੋ ਨੂੰ ਟਵੀਟ ਕਰਦੇ ਹੋਏ ਦਾਅਵਾ ਕੀਤਾ ਕਿ ਸਤੇਂਦਰ ਜੈਨ ਦੀ ਮਾਲਸ਼ ਕਰਨ ਵਾਲਾ ਵਿਅਕਤੀ ਫਿਜ਼ੀਓਥੈਰੇਪਿਸਟ ਨਹੀਂ ਸਗੋਂ ਬਲਾਤਕਾਰ ਦਾ ਦੋਸ਼ੀ ਸੀ। ਪੂਨਾਵਾਲਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਇਸ ‘ਤੇ ਜਵਾਬ ਦੇਣਾ ਚਾਹੀਦਾ ਹੈ। ਸਤੇਂਦਰ ਜੈਨ ਬਾਰੇ ਪਹਿਲਾਂ ਵੀ ਈਡੀ ਵੱਲੋਂ ਅਦਾਲਤ ਵਿੱਚ ਕਿਹਾ ਗਿਆ ਸੀ ਕਿ ਨਿਯਮਾਂ ਦੀ ਅਣਦੇਖੀ ਕਰਕੇ ਜੇਲ੍ਹ ਵਿੱਚ ਉਨ੍ਹਾਂ ਨੂੰ ਕਈ ਸਹੂਲਤਾਂ ਦਿੱਤੀਆਂ ਜਾ ਰਹੀਆਂ ਹਨ।
Rape accused Rinku was giving massage to Satyendra Jain
Rinku
Accused under Pocso and IPC 376
So it was not a physiotherapist but a rapist who was giving maalish to Satyendra Jain! Shocking
Kejriwal must answer why he defended this and insulted physiotherapists pic.twitter.com/8bBE4fLTFU
— Shehzad Jai Hind (@Shehzad_Ind) November 22, 2022
Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.