ਸਿੱਧੂ ਮੂਸੇ ਵਾਲੇ ਦੇ ਮਾਫੀ ਮੰਗਣ ਤੋਂ ਬਾਅਦ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਕਹੀ ਵੱਡੀ ਗੱਲ? ਸੁਣ ਕੇ ਰਹਿ ਜਾਓਂਗੇ ਹੈਰਾਨ!

TeamGlobalPunjab
2 Min Read

ਪਟਿਆਲਾ (ਘਨੌਰ) : ਬੀਤੇ ਦਿਨੀਂ ਪ੍ਰਸਿੱਧ ਪੰਜਾਬੀ ਗਾਇਕ ਸਿੱਧੂ ਮੂਸੇ ਵਾਲੇ ਦੇ ਗੀਤ ਅੜਬ ਜੱਟੀਆਂ ਤੋਂ ਸ਼ੁਰੂ ਹੋਇਆ ਵਿਵਾਦ ਇੰਨੀ ਦਿਨੀਂ ਹਰ ਪਾਸੇ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਇਸ ਮੁੱਦੇ ਦੇ ਭਖਣ ਤੋਂ ਬਾਅਦ ਸਿੱਧੂ ਮੂਸੇ ਵਾਲੇ ਨੇ ਮਾਫੀ ਵੀ ਮੰਗ ਲਈ ਹੈ। ਹੁਣ ਇਸ ਮੁੱਦੇ ‘ਤੇ ਪ੍ਰਸਿੱਧ ਸਿੱਖ ਪ੍ਰਚਾਰਕ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਨੇ ਵੀ ਆਪਣੀ ਰਾਏ ਰੱਖੀ ਹੈ। ਦਰਅਸਲ ਇੱਕ ਦੀਵਾਨ ਵਿੱਚ ਬੋਲਦਿਆਂ ਢੱਡਰੀਆਂ ਵਾਲਿਆਂ ਨੇ ਕਿਹਾ ਕਿ ਸਿੱਧੂ ਮੂਸੇ ਵਾਲੇ ਨੇ ‘ਤੇ ਜੇਕਰ ਮਾਈ ਭਾਗੋ ਬਾਰੇ ਬੋਲਿਆ ਤਾਂ ਉਸ ਲਈ ਮਾਫੀ ਵੀ ਮੰਗ ਲਈ ਹੈ ਪਰ ਅੱਜ ਸਿੱਖ ਪ੍ਰਚਾਰਕ ਜਿਸ ਗ੍ਰੰਥ ਦਾ ਅਧਿਐਨ ਕਰਦੇ ਹਨ ਉਸੇ ਗ੍ਰੰਥ ਵਿੱਚ ਮਾਈ ਭਾਗੋ ਬਾਰੇ ਅਪਮਾਨਜਨਕ ਸ਼ਬਦ ਲਿਖੇ ਗਏ ਹਨ ਉਸ ਬਾਰੇ ਕੋਈ ਵੀ ਕੁਝ ਕਿਉਂ ਨਹੀਂ ਬੋਲਦਾ।

ਦੱਸ ਦਈਏ ਕਿ ਭਾਈ ਸਾਹਿਬ ਨੇ ਇੱਕ ਸਮਾਗਮ ਵਿੱਚ ਬੋਲਦਿਆਂ ਕਿਹਾ ਕਿ, “ਸੰਤੋਖ ਸਿੰਘ ਵੱਲੋਂ ਰਚਿਤ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਮਾਈ ਭਾਗੋ ਬਾਰੇ ਬੜੀ ਹੀ ਅਪਮਾਨਿਤ ਟਿੱਪਣੀ ਕੀਤੀ ਹੈ ਅਤੇ ਪ੍ਰਚਾਰਕ ਇਸ ਗ੍ਰੰਥ ਦਾ 10 10 ਸਾਲ ਅਧਿਐਨ ਕਰਦੇ ਹਨ ਅਤੇ ਇਸ ਨੂੰ ਰੱਟਾ ਮਾਰਦੇ ਹਨ।” ਉਨ੍ਹਾਂ ਦੋਸ਼ ਲਾਇਆ ਕਿ “ਅੱਜ ਸ਼੍ਰੋਮਣੀ ਕਮੇਟੀ ਭਾਈ ਸੰਤੋਖ ਸਿੰਘ ਦਾ ਜਨਮ ਦਿਨ ਮਨਾਉਣ ਹਰ ਸਾਲ ਕੈਥਲ ਜਾਂਦੀ ਹੈ ਅਤੇ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਸੰਤੋਖ ਸਿੰਘ ਵੱਲੋਂ ਰਚਿਤ ਗ੍ਰੰਥ ‘ਤੇ ਇੱਕੋ ਜਿਹਾ ਰੁਮਾਲਾ ਵੀ ਪਾਇਆ ਜਾਂਦਾ ਹੈ ਅਤੇ ਉਸੇ ਗ੍ਰੰਥ ਵਿੱਚ ਇੰਨੀ ਅਪਮਾਨਿਤ ਟਿੱਪਣੀ ਕੀਤੀ ਗਈ ਹੈ।“ ਭਾਈ ਰਣਜੀਤ ਸਿੰਘ ਨੇ ਸਵਾਲ ਕੀਤਾ ਕਿ ਅੱਜ ਜੋ ਕਥਾਵਾਚਕ ਇਸ ਗ੍ਰੰਥ ਦਾ ਪ੍ਰਚਾਰ ਕਰ ਰਹੇ ਹਨ ਉਹ ਇਸ ਬਾਰੇ ਮਾਫੀ ਕਦੋਂ ਮੰਗਣਗੇ? ਉਨ੍ਹਾਂ ਕਿਹਾ ਕਿ ਅੱਜ ਹਾਲਾਤ ਇਹ ਹਨ ਕਿ ਆਪਣੇ ਆਪ ਨੂੰ ਧਰਮੀ ਕਹਾਉਣ ਵਾਲੇ ਆਪਣੀ ਆਕੜ ਕਾਰਨ ਮਾਫੀ ਨਹੀਂ ਮੰਗਦੇ।“

Share this Article
Leave a comment