ਰਣਜੀਤ ਸਿੰਘ ਨੇ ਫਰਾਂਸ ‘ਚ ਪਹਿਲੇ ਸਿੱਖ ਡਿਪਟੀ ਮੇਅਰ ਵਜੋਂ ਚੁੱਕੀ ਸਹੁੰ

TeamGlobalPunjab
2 Min Read

ਬੋਬੀਨੀ: ਫਰਾਂਸ ਦੇ ਇਤਿਹਾਸ ‘ਚ ਪਹਿਲੀ ਵਾਰ ਦਸਤਾਰਧਾਰੀ ਸਿੱਖ ਨੂੰ ਡਿਪਟੀ ਮੇਅਰ ਵਜੋਂ ਚੁਣਿਆ ਗਿਆ ਹੈ। ਫਰਾਂਸ ਦੇ ਰਹਿਣ ਵਾਲੇ ਰਣਜੀਤ ਸਿੰਘ ਗੁਰਾਇਆ ਨੇ ਬੋਬੀਨੀ ਦੇ ਡਿਪਟੀ ਮੇਅਰ ਵਜੋਂ ਸਹੁੰ ਚੁੱਕੀ ਹੈ। ਰਣਜੀਤ ਗੁਰਾਇਆ ਦਾ ਪਿਛੋਕੜ ਪੰਜਾਬ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਸੇਖਾ ਪਿੰਡ ਦਾ ਹੈ।

ਰਣਜੀਤ ਸਿੰਘ ਨੂੰ ਐਸੋਸੀਏਸ਼ਨ, ਸੋਸ਼ਲ ਹੈਲਪ ਅਤੇ ਆਈਟੀ ਐਡਮਿਨਿਸਟਰੇਸ਼ਨ ਵਿਭਾਗ ਦਿੱਤੇ ਗਏ ਹਨ। ਇਸ ਮੌਕੇ ਰਣਜੀਤ ਸਿੰਘ ਨੇ ਕਿਹਾ ਕਿ ਉਹ ਸਿੱਖਾਂ ਨੂੰ ਆ ਰਹੀਆਂ ਮੁਸ਼ਕਲਾਂ ਦੇ ਹੱਲ ਲਈ ਇੱਕ ਲਾਬੀ ਵੀ ਕਾਇਮ ਕਰਨਗੇ।

ਇਸ ਤੋਂ ਪਹਿਲਾਂ ਸਿੱਖ ਸੰਗਠਨ ਯੂਨਾਈਟਿਡ ਸਿੱਖਸ ਨੇ ਰਣਜੀਤ ਸਿੰਘ ਅਤੇ 2 ਹੋਰ ਫ੍ਰੈਂਚ ਸਿੱਖ ਨੌਜਵਾਨਾ, ਜਸਵੀਰ ਸਿੰਘ ਅਤੇ ਬਿਕਰਮਜੀਤ ਸਿੰਘ ਲਈ ਕਾਨੂੰਨੀ ਲੜਾਈ ਲੜੀ ਸੀ, ਜਿਨ੍ਹਾਂ ਨੂੰ 2004 ਵਿਚ ਫ੍ਰੈਂਚ ਸਕੂਲਾਂ ‘ਚ ਦਸਤਾਰ ਬੈਨ ਹੋਣ ਤੋਂ ਬਾਅਦ ਸਕੂਲ ‘ਚੋਂ ਕੱਢ ਦਿੱਤਾ ਗਿਆ ਸੀ।

- Advertisement -

ਬਾਅਦ ਵਿਚ ਯੂਨਾਈਟਿਡ ਸਿੱਖ ਕਾਨੂੰਨੀ ਟੀਮ ਨੇ ਇਹ ਕੇਸ ਜਿੱਤ ਲਿਆ ਜੋ ਬਿਕਰਮਜੀਤ ਸਿੰਘ ਵੱਲੋਂ ਸਾਲ 2012 ਵਿਚ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕਮੇਟੀ ਦੇ ਕੋਲ ਦਾਇਰ ਕੀਤਾ ਗਿਆ ਸੀ।

ਸਿੱਖਾਂ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਕਿ ਜਿੱਥੇ ਸਿੱਖਾਂ ਦੀ ਦਸਤਾਰ ਸਣੇ ਹੋਰ ਧਾਰਮਿਕ ਚਿੰਨ੍ਹਾਂ ਨੂੰ ਬੈਨ ਕਰ ਦਿੱਤਾ ਗਿਆ ਸੀ, ਉੱਥੇ ਅੱਜ ਇੱਕ ਦਸਤਾਰਧਾਰੀ ਨੌਜਵਾਨ ਨੂੰ ਡਿਪਟੀ ਮੇਅਰ ਵੱਜੋਂ ਚੁਣਿਆ ਗਿਆ ਹੈ।

- Advertisement -

Share this Article
Leave a comment