ਰਣਜੀਤ ਸਿੰਘ ਦਾ ਪੁੱਤਰ ਜਗਸੀਰ ਪਹਿਲੀ ਵਾਰ ਆਇਆ ਮੀਡੀਆ ਸਾਹਮਣੇ,19 ਸਾਲ ਬਾਅਦ ਮਨਾਏਗਾ ਦੀਵਾਲੀ

TeamGlobalPunjab
3 Min Read

ਪੰਚਕੁਲਾ : ਡੇਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਰਣਜੀਤ ਸਿੰਘ ਦੇ ਕਤਲ ਕੇਸ ਵਿੱਚ ਪੁੱਤਰ ਜਗਸੀਰ ਸਿੰਘ ਨੇ ਰਾਮ ਰਹੀਮ ਸਮੇਤ ਚਾਰ ਹੋਰ ਦੋਸ਼ੀਆਂ ਦੀ ਸਜ਼ਾ ਲਈ ਲੜਾਈ ਲੜੀ। ਉਸਨੇ ਕਿਹਾ ਕਿ ਦੋਸ਼ੀਆਂ ਨੂੰ ਸਜ਼ਾ ਮਿਲਣ ਨਾਲ ਉਸਦੇ ਪਿਤਾ ਦੀ ਲੜਾਈ ਖਤਮ ਹੋ ਗਈ ਹੈ।ਮੀਡੀਆ ਨਾਲ ਗੱਲਬਾਤ ’ਚ ਜਗਸੀਰ ਨੇ ਕਿਹਾ ਕਿ ਉਦੋਂ ਉਹ 7 ਸਾਲ ਦਾ ਸੀ, ਅੱਜ 27 ਦਾ ਹੋ ਗਿਆ ਹਾਂ। ਲਗਪਗ 19 ਸਾਲ ਉਸਨੇ ਦੀਵਾਲੀ ਨਹੀਂ ਮਨਾਈ, ਪਰ ਇਸ ਵਾਰ ਦੀਵਾਲੀ ਜ਼ਰੂਰ ਮਨਾਏਗਾ। ਉਹ ਗਰੈਜੂਏਟ ਹੈ ਤੇ ਹੁਣ ਖੇਤੀਬਾੜੀ ਕਰਦਾ ਹੈ। ਜਗਸੀਰ ਦੇ ਮੁਤਾਬਕ ਉਸ ਦੇ ਦਾਦਾ ਨੇ ਆਪਣੇ ਪੁੱਤਰ ਦੇ ਕਾਤਲਾਂ ਨੂੰ ਸਜ਼ਾ ਦਿਵਾਉਣ ਲਈ ਜੋ ਸੰਘਰਸ਼ ਸ਼ੁਰੂ ਕੀਤਾ ਸੀ, ਉਹ ਅੱਜ ਪੂਰਾ ਹੋ ਗਿਆ। ਕਾਸ਼! ਉਸਦੇ ਦਾਦਾ ਆਪਣੀਆਂ ਅੱਖਾਂ ਨਾਲ ਇਹ ਨਿਆਂ ਦੇਖ ਪਾਉਂਦੇ। 2016 ’ਚ ਉਨ੍ਹਾਂ ਦੀ ਮੌਤ ਹੋ ਗਈ ਸੀ।

ਜਗਸੀਰ ਨੇ ਦੱਸਿਆ ਕਿ ਅੱਜ ਵੀ ਗੋਲੀਆਂ ਦੀ ਅਵਾਜ਼ ਸੁਣ ਕੇ ਅਤੇ ਆਪਣੇ ਪਿਤਾ ਦੇ ਛੱਲਣੀ ਹੋਏ ਚਿਹਰੇ ਦੀ ਯਾਦ ਆਉਂਦੇ ਹੀ ਅੱਜ ਵੀ ਰੌਂਗਟੇ ਖੜ੍ਹੇ ਹੋ ਜਾਂਦੇ ਹਨ। ਉਸਨੇ ਕਿਹਾ ਕਿ ਪਿਤਾ ਦੀ ਮੌਤ ‘ਤੇ ਫੈਸਲਾ ਆਇਆ ਹੈ, ਇਸ ਲਈ ਹੁਣ ਉਹ ਇਸ ਦੁੱਖ ਨੂੰ ਸਾਰਿਆਂ ਨਾਲ ਸਾਂਝਾ ਕਰਨਾ ਚਾਹੁੰਦਾ ਹੈ । ਘਟਨਾ ਦੇ ਸਮੇਂ ਉਹ 7 ਸਾਲਾਂ ਦਾ ਸੀ ਅਤੇ ਕੋਚਿੰਗ ਤੋਂ ਆਪਣੀ ਕਲਾਸ ਖਤਮ  ਹੋਣ ਤੋਂ ਬਾਅਦ ਘਰ ਪਹੁੰਚਿਆ ਸੀ। ਮਾਂ ਨੇ ਦੱਸਿਆ ਕਿ ਪਿਤਾ ਜੀ ਖੇਤ ਵਿਚ ਕੰਮ ਕਰ ਰਹੇ ਮਜ਼ਦੂਰਾਂ ਲਈ ਚਾਹ ਲੈ ਕੇ ਗਏ ਹਨ। ਇਸ ਤੋਂ ਬਾਅਦ ਉਹ ਖੇਡਣ ’ਚ ਮਸਤ ਹੋ ਗਿਆ। ਕੁਝ ਦੇਰ ਬਾਅਦ ਸੂਚਨਾ ਮਿਲੀ ਕਿ ਪਿੰਡ ਵਿਚ ਕਿਸੇ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਹੈ। ਮਾਂ ਸਮੇਤ ਘਰ ਦੇ ਹੋਰ ਮੈਂਬਰ ਸੂਚਨਾ ਤੋਂ ਬਾਅਦ ਖੇਤ ਵੱਲ ਭੱਜੇ। ਉਹ ਇਸ ਗੱਲ ਤੋਂ ਕਾਫੀ ਪਰੇਸ਼ਾਨ ਹੋ ਗਿਆ ਅਤੇ ਖੇਤ ਵੱਲ ਚੱਲ ਪਿਆ। ਖੇਤ ਨੇੜੇ ਪਹੁੰਚਿਆ ਤਾਂ ਦੇਖਿਆ ਕਿ ਉਥੇ ਭੀੜ ਜਮ੍ਹਾਂ ਸੀ ਅਤੇ ਮਾਂ ਰੋ ਰਹੀ ਸੀ। ਨਾਲ ਹੀ ਦਾਦਾ ਜੋਗਿੰਦਰ ਸਿੰਘ ਪਰੇਸ਼ਾਨ ਖੜ੍ਹੇ ਸਨ ਅਤੇ ਮਾਂ ਨੂੰ ਹੌਸਲਾ ਦੇ ਰਹੇ ਸਨ।

ਜਗਸੀਰ ਦੇ ਅਨੁਸਾਰ ਕਾਫੀ ਦੇਰ ਬਾਅਦ ਭੀੜ ਨੂੰ ਸਾਈਡ ’ਤੇ ਕਰਕੇ ਦੇਖਿਆ ਤਾਂ ਉਥੇ ਦ੍ਰਿਸ਼ ਦੇਖ ਕੇ ਹੋਸ਼ ਉੱਡ ਗਏ। ਉਸ ਦੇ ਪਿਤਾ ਦਾ ਗੋਲੀਆਂ ਨਾਲ ਚਿਹਰਾ ਛੱਲਣੀ ਕੀਤਾ ਹੋਇਆ ਸੀ। ਪਛਾਣ ਵੀ ਨਹੀਂ ਹੋ ਰਹੀ ਸੀ ਕਿ ਉਹ ਮੇਰੇ ਪਿਤਾ ਹਨ। ਮਾਂ ਤੋਂ ਪੁੱਛਿਆ ਕਿ ਇਹ ਉਸ ਦਾ ਪਿਤਾ ਹੈ ਤਾਂ ਮਾਂ ਨੇ ਕਿਹਾ ਕਿ ਨਹੀਂ, ਇਹ ਕੋਈ ਹੋਰ ਹੈ। ਉਸ ਨੇ ਦੱਸਿਆ ਕਿ ਇਸ ਤੋਂ ਬਾਅਦ ਉਹ ਘਰ ਆ ਕੇ ਸੌਂ ਗਿਆ ਤੇ ਜਦੋਂ ਉਠਿਆ ਤਾਂ ਘਰ ਦੇ ਬਾਹਰ ਭੀੜ ਸੀ ਅਤੇ ਸਭ ਰੋ ਰਹੇ ਸਨ। ਮਾਂ ਵੀ ਰੋ ਰਹੀ ਸੀ, ਉਹ ਕੋਲ ਗਿਆ ਅਤੇ ਮਾਂ ਨੂੰ ਪੁੱਛਿਆ, ਕੀ ਹੋਇਆ। ਮਾਂ ਨੇ ਉਸ ਨੂੰ ਗਲੇ ਲਗਾ ਲਿਆ, ਬੋਲੀ, ‘ਬੇਟਾ ਪਾਪਾ ਚਲੇ ਗਏ ਅਤੇ ਰੋਣ ਲੱਗੀ। ਇਹ ਦ੍ਰਿਸ਼ ਅੱਜ ਵੀ ਉਸ ਦੇ ਜ਼ਿਹਨ ਵਿਚ ਜ਼ਿੰਦਾ ਹੈ।ਜਗਸੀਰ ਦੇ ਅਨੁਸਾਰ, ਪਿਤਾ ਦੀ ਮੌਤ ਲਈ ਜ਼ਿੰਮੇਵਾਰ ਲੋਕਾਂ ਨੂੰ ਅੱਜ ਸਜ਼ਾ ਮਿਲ ਗਈ ਹੈ।

Share this Article
Leave a comment