ਚੰਡੀਗੜ੍ਹ: ਸੰਵਿਧਾਨ ਦਿਵਸ ‘ਤੇ ਹਰਿਆਣਾ ਵਿਧਾਨਸਭਾ ਦਾ ਵਿਸ਼ੇਸ਼ ਸ਼ੈਸ਼ਨ ਸ਼ੁਰੂ ਹੋ ਗਿਆ ਹੈ। ਭਾਜਪਾ ਦੇ ਵਿਧਾਇਕ ਰਣਬੀਰ ਗੰਗਵਾ ਨੂੰ ਸਰਬਸੰਮਤੀ ਨਾਲ ਵਿਧਾਨ ਸਭਾ ਡਿਪਟੀ ਸਪੀਕਰ ( deputy speaker ) ਚੁਣਿਆ ਗਿਆ ਉੱਥੇ ਹੀ ਵਿਰੋਧੀ ਪੱਖ ਵਲੋਂ ਕੋਈ ਉਮੀਦਵਾਰ ਖੜ੍ਹਾ ਨਹੀਂ ਕੀਤਾ ਗਿਆ।
ਹਰਿਆਣਾ ਵਿਧਾਨਸਭਾ ਵਿੱਚ ਅੱਜ ਨਵਾਂ ਇਤਿਹਾਸ ਰਚਿਆ ਗਿਆ। ਸੰਵਿਧਾਨ ਨੂੰ ਅਪਨਾਉਣ ਦੀ 70ਵੀਂ ਵਰ੍ਹੇਗੰਢ ‘ਤੇ ਪਹਿਲੀ ਵਾਰ ਵਿਧਾਨਸਭਾ ਦਾ ਵਿਸ਼ੇਸ਼ ਸੈਸ਼ਨ ਬੁਲਾਇਆ ਗਿਆ ਜਿਸ ਦੀ ਸ਼ੁਰੂਆਤ ਮੰਗਲਵਾਰ ਸਵੇਰੇ 11 ਵਜੇ ਹੋਈ। ਸੰਵਿਧਾਨ ‘ਤੇ ਚਰਚਾ ਦੇ ਨਾਲ ਹੀ ਸੈਸ਼ਨ ਵਿੱਚ ਸਰਕਾਰ ਨੇ ਕੁੱਝ ਅਹਿਮ ਮਤੇ ਵੀ ਪਾਸ ਕੀਤੇ। ਹਾਲਾਂਕਿ, ਇਸ ‘ਤੇ ਹਾਲੇ ਤਸਵੀਰ ਸਾਫ਼ ਨਹੀਂ ਹੋ ਪਾਈ ਹੈ।