ਯੂਕੇ ’ਚ ਫੈਲ ਰਿਹਾ ਹੈ ਡੈਲਟਾ ਵੇਰੀਐਂਟ ਦਾ ਨਵਾਂ ਰੂਪ

TeamGlobalPunjab
1 Min Read

ਲੰਡਨ : ਬਰਤਾਨੀਆ ’ਚ ਕੋਰੋਨਾ ਵਾਇਰਸ ਦੇ ਡੈਲਟਾ ਵੇਰੀਐਂਟ ਦਾ ਇਕ ਨਵਾਂ ਰੂਪ ਫੈਲ ਰਿਹਾ ਹੈ। ਡੈਲਟਾ ਯੂਕੇ ਦਾ ਪ੍ਰਭਾਵਸ਼ਾਲੀ ਰੂਪ ਹੈ, ਪਰ ਤਾਜ਼ਾ ਅਧਿਕਾਰਤ ਅੰਕੜੇ ਅਨੁਸਾਰ  ਕੋਵਿਡ ਦੇ 6% ਕੇਸ ਜੋ ਕਿ ਜੈਨੇਟਿਕ ਤੌਰ ਤੇ ਕ੍ਰਮਬੱਧ ਕੀਤੇ ਗਏ ਹਨ, ਇੱਕ ਨਵੀਂ ਕਿਸਮ ਦੇ ਹਨ। AY.4.2, ਜਿਸਨੂੰ ਕੁਝ “ਡੈਲਟਾ ਪਲੱਸ” ਕਹਿ ਰਹੇ ਹਨ। ਇਸ ਦਾ ਇਨਫੈਕਸ਼ਨ ਜ਼ਿਆਦਾ ਸਮੇਂ ਤਕ ਬਣਿਆ ਰਹਿੰਦਾ ਹੈ। ਪਰ ਮਾਹਿਰ ਹਾਲੀਆ ਇਨਫੈਕਸ਼ਨ ਦੇ ਵਧਦੇ ਮਾਮਲਿਆਂ ਲਈ ਇਸ ਨੂੰ ਜ਼ਿੰਮੇਵਾਰ ਨਹੀਂ ਮੰਨਦੇ।

ਬਰਤਾਨੀਆ ਦੀ ਸਿਹਤ ਸੁਰੱਖਿਆ ਏਜੰਸੀ (ਐੱਚਐੱਸਏ) ਮੁਤਾਬਕ ਇਸ ਵੇਰੀਐਂਟ ਦੀ ਲਗਾਤਾਰ ਪਛਾਣ ਕੀਤੀ ਜਾ ਰਹੀ ਹੈ। ਹਾਲਾਂਕਿ, ਹਾਲੇ ਤਕ ਇਸ ਨੂੰ ਵੇਰੀਐਂਟ ਆਫ ਕੰਸਰਨ ਦੀ ਸ਼੍ਰੇਣੀ ’ਚ ਨਹੀਂ ਰੱਖਿਆ ਗਿਆ ਹੈ। ਸਭ ਤੋਂ ਪਹਿਲਾਂ ਜੁਲਾਈ ’ਚ ਇਸਦੇ ਮਾਮਲੇ ਪਾਏ ਗਏ ਸਨ। ਉਸ ਤੋਂ ਬਾਅਦ ਤੋਂ ਹੌਲੀ-ਹੌਲੀ ਇਸ ਦੇ ਮਾਮਲੇ ਵਧ ਰਹੇ ਹਨ।

Share this Article
Leave a comment