ਮੁੰਬਈ: ਬਾਲੀਵੁੱਡ ਅਦਾਕਾਰਾ ਆਲੀਆ ਭੱਟ ਅਤੇ ਰਣਬੀਰ ਕਪੂਰ ਆਪਣੇ ਰਿਸ਼ਤੇ ਦੀਆਂ ਖਬਰਾਂ ਨੂੰ ਲੈ ਕੇ ਹਮੇਸ਼ਾ ਸੁਰਖੀਆਂ ‘ਚ ਬਣੇ ਰਹਿੰਦੇ ਹਨ। ‘ਕੌਫੀ ਵਿਦ ਕਰਨ’ ਦੇ ਇਕ ਸ਼ੋਅ ‘ਚ ਆਲੀਆ, ਰਣਬੀਰ ਨਾਲ ਆਪਣੇ ਰਿਲੇਸ਼ਨਸ਼ਿਪ ਦਾ ਸੰਕੇਤ ਵੀ ਦੇ ਚੁੱਕੀ ਹੈ।
ਹਾਲ ਹੀ ‘ਚ ਦੋਵੇਂ ਸੁਪਰਸਟਾਰ ਕਈ ਈਵੈਂਟਸ ‘ਚ ਇਕੱਠੇ ਵੀ ਨਜ਼ਰ ਆ ਚੁੱਕੇ ਹਨ ਤੇ ਦੋਵਾਂ ‘ਚ ਪਰਿਵਾਰਾਂ ‘ਚ ਵੀ ਰਿਸ਼ਤੇ ਚੰਗੇ ਹਨ। ਹਾਲ ਹੀ ‘ਚ ਰਣਬੀਰ ਤੇ ਆਲੀਆ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਹੀਆਂ ਹਨ, ਜਿਨ੍ਹਾਂ ਨੂੰ ਦੇਖ ਕੇ ਹਰ ਕੋਈ ਹੈਰਾਨ ਹੈ।
ਵਾਇਰਲ ਤਸਵੀਰਾਂ ‘ਚ ਆਲੀਆ ਦੁਲਹਨ ਦੇ ਲਿਬਾਸ ‘ਚ ਪੂਰੀ ਤਰ੍ਹਾਂ ਸੱਜੀ ਨਜ਼ਰ ਆ ਰਹੀ ਹੈ। ਉਥੇ ਹੀ ਉਸ ਦੇ ਸਾਹਮਣੇ ਰਣਬੀਰ ਕਪੂਰ ਵੀ ਲਾੜੇ ਦੇ ਲਿਬਾਸ ‘ਚ ਖੜ੍ਹੇ ਨਜ਼ਰ ਆ ਰਹੇ ਹਨ।
ਦੱਸ ਦਈਏ ਕਿ ਇਨ੍ਹਾਂ ਤਸਵੀਰਾਂ ਨੂੰ ਰਣਬੀਰ ਤੇ ਆਲੀਆ ਭੱਟ ਦੇ ਫੈਨ ਪੇਜ਼ ਨੇ ਆਪਣੇ ਇੰਸਟਾਗ੍ਰਾਮ ‘ਤੇ ਸ਼ੇਅਰ ਕੀਤਾ ਹੈ। ਇਨ੍ਹਾਂ ਵਾਇਰਲ ਤਸਵੀਰਾਂ ਨੇ ਰਣਬੀਰ ਤੇ ਆਲੀਆ ਦੇ ਫੈਨਜ਼ ਨਵੀਂ ਹਲਚਲ ਮਚਾ ਦਿੱਤੀ ਹੈ। ਹਰ ਕੋਈ ਇਹੀ ਪੁੱਛ ਰਿਹਾ ਹੈ ‘ਕੀ ਉਨ੍ਹਾਂ ਦੋਵਾਂ ਦਾ ਵਿਆਹ ਹੋ ਗਿਆ ਹੈ?’
https://www.instagram.com/p/B16RfJpB3RJ/
ਇਨ੍ਹਾਂ ਤਸਵੀਰਾਂ ਦੀ ਸੱਚਾਈ ਜਾਣ ਕੇ ਤੁਸੀਂ ਹੈਰਾਨ ਰਹਿ ਜਾਵੋਗੇ। ਇਹ ਤਸਵੀਰਾਂ ਪੂਰੀ ਤਰ੍ਹਾਂ ਝੂਠੀਆਂ ਹਨ। ਇਨ੍ਹਾਂ ਤਸਵੀਰਾਂ ‘ਚ ਆਲੀਆ ਤਾਂ ਅਸਲੀ ਹੈ ਪਰ ਰਣਬੀਰ ਕਪੂਰ ਦੀ ਫੋਟੋਸ਼ਾਪ ਤਸਵੀਰ ਦਿਖਾਈ ਗਈ ਹੈ।
[alg_back_button]