ਮੁੰਬਈ: ਸੁਪਰਹਿੱਟ ਫਿਲਮ ਬਾਹੂਬਲੀ ‘ਚ ਭੱਲਾਲਦੇਵ ਦਾ ਕਿਰਦਾਰ ਨਿਭਾਉਣ ਵਾਲੇ ਰਾਣਾ ਦੱਗੁਬਤੀ ਆਪਣੀ ਸਿਹਤ ਨੂੰ ਲੈ ਕੇ ਸੁਰਖੀਆਂ’ ਚ ਬਣੇ ਹੋਏ ਹਨ। ਕੁਝ ਦਿਨ ਪਹਿਲਾਂ ਖ਼ਬਰ ਆਈ ਸੀ ਕਿ ਉਨ੍ਹਾਂ ਦੀ ਕਿਡਨੀ ਟਰਾਂਸਪਲਾਂਟ ਹੋਈ ਹੈ। ਖਬਰਾਂ ਅਨੁਸਾਰ ਉਸਦੀ ਮਾਂ ਲਕਸ਼ਮੀ ਨੇ ਉਸਨੂੰ ਕਿਡਨੀ ਦਿੱਤੀ ਹੈ। ਹਾਲਾਂਕਿ, ਇਨ੍ਹਾਂ ਰਿਪੋਰਟਾਂ ‘ਤੇ ਰਾਣਾ ਦੱਗੁਬਤੀ ਨੇ ਕਿਹਾ ਸੀ ਕਿ ਇਹ ਸਿਰਫ ਇਕ ਅਫਵਾਹ ਹੈ। ਪਰ ਹਾਲ ਹੀ ਵਿੱਚ ਜੋ ਤਸਵੀਰ ਸਾਹਮਣੇ ਆਈ ਹੈ ਉਸ ਨੂੰ ਦੇਖ ਕੇ ਉਨ੍ਹਾਂ ਦੇ ਫੈਨਜ਼ ਚਿੰਤਾਂ ‘ਚ ਆ ਗਏ ਹਨ।
https://www.instagram.com/p/B3B8U6FjXjC/
ਰਾਣਾ ਦੱਗੁਬਤੀ ਨੇ ਆਪਣੇ ਇੰਸਟਾਗ੍ਰਾਮ ‘ਤੇ ਇਕ ਤਸਵੀਰ ਸ਼ੇਅਰ ਕੀਤੀ ਜਿਸ ‘ਚ ਉਹ ਖੜੇ ਦਿਖਾਈ ਦੇ ਰਹੇ ਹਨ। ਇਸ ਤਸਵੀਰ ‘ਚ ਰਾਣਾ ਦੱਗੁਬਤੀ ਬਹੁਤ ਪਤਲੇ ਲੱਗ ਰਹੇ ਹਨ ਤੇ ਲੋਕਾਂ ਨੇ ਤਰ੍ਹਾਂ-ਤਰ੍ਹਾਂ ਦੇ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ। ਰਾਣਾ ਦੱਗੁਬਤੀ ਦੀ ਅਜਿਹੀ ਤਸਵੀਰ ਦੇਖ ਕੇ ਇਕ ਯੂਜ਼ਰ ਨੇ ਲਿਖਿਆ ਕਿ ਉਹ ਬਹੁਤ ਕਮਜ਼ੋਰ ਲਗ ਰਹੇ ਹਨ। ਉੱਥੇ ਹੀ ਕੁਝ ਨੇ ਕਿਹਾ ਕਿ ਤੁਸੀਂ ਬਹੁਤ ਪਤਲੇ ਲਗ ਰਹੇ ਹੋ, ਪਰ ਕਿਊਟ ਵੀ। ਉੱਥੇ ਹੀ ਕੁਝ ਲੋਕਾਂ ਨੂੰ ਇਸ ਤਸਵੀਰ ‘ਤੇ ਵਿਸ਼ਵਾਸ ਨਹੀਂ ਹੋ ਰਿਹਾ।
https://www.instagram.com/p/B029TpIDv_b/
ਆਪਣੀ ਬਿਮਾਰੀ ਦੀਆਂ ਅਫਵਾਹਾਂ ‘ਤੇ ਰਾਣਾ ਦੱਗੁਬਤੀ ਨੇ ਕਿਹਾ ਸੀ ਕਿ ਉਨ੍ਹਾਂ ਦੀ ਸਿਹਤ ਬਿਲਕੁਲ ਠੀਕ ਹੈ। ਇਹ ਖ਼ਬਰ ਪੂਰੀ ਤਰ੍ਹਾਂ ਬਕਵਾਸ ਹੈ ਮੈਂ ਸਭ ਨੂੰ ਦੱਸ ਕੇ ਥੱਕ ਗਿਆ ਹਾਂ ਪਰ ਮੈਂ ਖੁਸ਼ ਹਾਂ ਕਿ ਲੋਕ ਮੈਨੂੰ ਬਹੁਤ ਪਿਆਰ ਕਰਦੇ ਹਨ ਤੇ ਮੇਰੇ ਲਈ ਚਿੰਤਾ ਕਰਦੇ ਹਨ। ਦੱਸ ਦੇਈਏ ਕਿ ਰਾਣਾ ਦੱਗੁਬਤੀ ਨੇ ਇਹ ਵੀ ਕਿਹਾ ਸੀ ਕਿ ਉਹ ਆਪਣੀ ਵੱਡੇ ਬਜਟ ਵਾਲੀ ਫਿਲਮ ਦੀ ਪ੍ਰੋਡਕਸ਼ਨ ‘ਚ ਰੁੱਝੇ ਹੋਏ ਹਨ। ਫਿਲਮ ਦਾ ਨਾਮ ਹੈ ਹਿਰਣਯਕਸ਼ਯਪ। ਇਸ ਫਿਲਮ ਦਾ ਨਿਰਮਾਣ ਵੱਡੇ ਪੱਧਰ ‘ਤੇ ਕੀਤਾ ਜਾ ਰਿਹਾ ਹੈ।