ਬੀਬੀ ਜਗੀਰ ਕੌਰ ਦੇ ਹੱਕ ‘ਚ ਆਇਆ ਰਾਮੂਵਾਲੀਆ! ਕਿਹਾ ਬੀਬੀ ਨੂੰ ਪਾਓ ਵੋਟ

Global Team
2 Min Read

ਪਟਿਆਲਾ : ਇਸ ਸਮੇਂ ਪੰਜਾਬ ਦੀ ਸੱਤਾ ‘ਤੇ ਸ਼੍ਰੋਮਣੀ ਗੁ. ਪ੍ਰ. ਕਮੇਟੀ ਦੇ ਪ੍ਰਧਾਨ ਦੀ ਚੋਣ ਦਾ ਮਸਲਾ ਪੂਰੀ ਤਰ੍ਹਾਂ ਭਖਿਆ ਹੋਇਆ ਹੈ। ਲਗਾਤਾਰ ਇਸ ਮਸਲੇ ਨੂੰ ਲੈ ਕੇ ਬਿਆਨਬਾਜੀਆਂ ਸਾਹਮਣੇ ਆ ਰਹੀਆਂ ਹਨ। ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਇਸ ਸਮੇਂ ਸ਼੍ਰੋਮਣੀ ਅਕਾਲੀ ਦਲ ਤੋਂ ਬਾਗੀ ਹੋ ਚੁਕੇ ਹਨ। ਜਿਸ ਦੇ ਚਲਦਿਆਂ ਹੁਣ ਬਲਵੰਤ ਸਿੰਘ ਰਾਮੂਵਾਲੀਆ ਵੱਲੋਂ ਬੀਬੀ ਜਗੀਰ ਕੌਰ ਦੇ ਹੱਕ ‘ਚ ਅਵਾਜ਼ ਬੁਲੰਦ ਕੀਤੀ ਗਈ ਹੈ। ਰਾਮਾਵਲੀਆ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਵਰਤਿਆ ਹੋਇਆ ਵਾਧੂ ਸਮਾਨ ਅਸੀਂ ਕੱਢ ਕੇ ਬਾਹਰ ਸੁੱਟ ਦਿੰਦੇ ਹਾਂ ਇਸੇ ਤਰ੍ਹਾਂ ਦੀ ਹਾਲਤ ਅੱਜ ਅਕਾਲੀ ਦਲ ਦੀ ਹੋ ਚੁਕੀ ਹੈ।

ਰਾਮੂਵਾਲੀਆ ਦਾ ਕਹਿਣਾ ਹੈ ਕਿ ਅੱਜ ਅਕਾਲੀ ਦਲ ਦੀ ਆਪਣੀ ਹੋਂਦ ਹੀ ਨਹੀਂ ਹੈ।  ਬਲਵੰਤ ਸਿੰਘ ਰਾਮੂਵਾਲੀਆ ਦਾ ਕਹਿਣਾ ਹੈ ਕਿ ਭਾਵੇਂ ਮੈਨੂੰ ਪੰਜਾਬੀ ਹਮੇਸ਼ਾ ਹਰਾਉਂਦੇ ਰਹੇ ਅਤੇ ਕਦੀ ਵੋਟ ਨਹੀਂ ਪਾਈ ਪਰ ਫਿਰ ਵੀ ਉਹ ਪੰਜਾਬੀਆਂ ਦੇ ਸ਼ੁਕਰਗੁਜਾਰੀ ਹਨ ਕਿ ਉਨ੍ਹਾਂ ਦੀ ਬਦੌਲਤ ਉਹ 6 ਸਾਲ ਲਈ ਐੱਮ.ਪੀ. ਰਹੇ।ਇਸ ਮੌਕੇ ਅਪੀਲ ਕਰਦਿਆਂ ਰਾਮੂਵਾਲੀਆ ਨੇ ਕਿਹਾ ਕਿ ਉਨ੍ਹਾਂ ਵੱਲੋਂ ਹੀ ਸ਼੍ਰੋਮਣੀ ਕਮੇਟੀ ਦੀਆਂ 30 ਸੀਟਾਂ ‘ਚ ਇਜ਼ਾਂਫਾ ਕੀਤਾ ਗਿਆ ਸੀ ਜਿਹੜੀਆਂ ਕਿ ਬੀਬੀਆਂ ਲਈ ਰਿਜ਼ਰਵ ਰਹਿੰਦੀਆਂ ਹਨ। ਰਾਮੂਵਾਲੀਆਂ ਨੇ ਅਪੀਲ ਕਰਦਿਆਂ ਕਿਹਾ ਕਿ ਅੱਜ ਜੇ ਕੋਈ ਬਾਦਲਾਂ ਦੀ ਅੱਖ ‘ਚ ਅੱਖ ਪਾ ਕੇ ਗੱਲ ਕਰ ਸਕਦਾ ਹੈ ਤਾਂ ਉਹ ਸਿਰਫ ਬੀਬੀ ਜਗੀਰ ਕੌਰ ਹਨ।

 

Share This Article
Leave a Comment