ਰਾਮਗੜ੍ਹੀਆ ਸ਼ਮਸ਼ਾਨਘਾਟ, ਲੁਧਿਆਣਾ ‘ਚ ਕੋਰੋਨਾ ਪੀੜਤਾਂ ਦਾ ਸਸਕਾਰ ਕਰਨ ਲਈ ਦੂਸਰੀ ਭੱਠੀ ਚਾਲੂ ਕੀਤੀ

TeamGlobalPunjab
1 Min Read

ਚੰਡੀਗੜ੍ਹ: ਕੋਰੋਨਾ ਮਹਾਂਮਾਰੀ ਦੇ ਦੌਰ ਵਿੱਚ ਦਿਨ-ਬ-ਦਿਨ ਵਧ ਰਹੀ ਮੌਤਾਂ ਦੀ ਗਿਣਤੀ ਨੂੰ ਧਿਆਨ ਵਿੱਚ ਰੱਖਦਿਆਂ ਲੋਕ ਸੇਵਾ ਹਿੱਤ ਲੁਧਿਆਣਾ ਵਿਖੇ ਰਾਮਗੜ੍ਹੀਆ ਸ਼ਮਸ਼ਾਨਘਾਟ ਜੀ.ਟੀ.ਰੋਡ ਲੁਧਿਆਣਾ ਵਿਖੇ ਕੋਰੋਨਾ ਪੀੜਤਾਂ ਦੇ ਸਸਕਾਰ ਕਰਨ ਲਈ ਅੱਜ ਦੂਸਰੀ ਭੱਠੀ ਚਾਲੂ ਕਰ ਦਿੱਤੀ ਗਈ ਹੈ ਤੇ ਤੀਸਰੀ ਭੱਠੀ ਨੂੰ ਚਾਲੂ ਕਰਨ ਲਈ ਤਿਆਰੀ ਕੀਤੀ ਜਾ ਰਹੀ ਹੈ।

ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ ਦੀ ਐਗਜੈਕਟਿਵ ਕਮੇਟੀ ਵਲੋਂ ਇਹ ਸੇਵਾ ਅਪ੍ਰੈਲ (2020) ਮਹੀਨੇ ਤੋਂ ਸ਼ੁਰੂ ਕੀਤੀ ਗਈ ਸੀ। ਹੁਣ ਤੱਕ ਇਥੇ 124 ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਵਾਲੇ ਲੋਕਾਂ ਦਾ ਅੰਤਿਮ ਸੰਸਕਾਰ ਹੋ ਚੁੱਕਾ ਹੈ। ਏ.ਸੀ.ਪੀ.ਅਨਿਲ ਕੋਹਲੀ ਦਾ ਅੰਤਿਮ ਸੰਸਕਾਰ ਵੀ ਇਥੇ ਹੀ ਕੀਤਾ ਗਿਆ ਸੀ। ਮਨੁੱਖਤਾ ਦੀ ਸੇਵਾ ਕਰਨ ਲਈ ਇਸ ਕਾਰਜ਼ ਵਿੱਚ ਸਰਵਸ਼੍ਰੀ ਰਜਿੰਦਰ ਬਾਂਸਲ, ਸੰਜੀਵ ਗੁਪਤਾ, ਅਮਰਜੀਤ ਸਿੰਘ ਸਿਆਣ (ਯੂ.ਐੱਸ.ਏ), ਹਰਪ੍ਰੀਤ ਸਿੰਘ, ਦੀਦਾਰਜੀਤ ਸਿੰਘ ਲੋਟੇ ਨੇ ਇਸ ਦੁੱਖ ਦੀ ਘੜੀ ਵਿੱਚ ਭਲਾ ਕਰਨ ਹਿੱਤ ਅਪਣਾ ਵਡਮੁੱਲਾ ਯੋਗਦਾਨ ਪਾਇਆ ਹੈ। ਰਾਮਗੜ੍ਹੀਆ ਐਜੂਕੇਸ਼ਨਲ ਕੌਂਸਲ, ਲੁਧਿਆਣਾ ਦੇ ਪ੍ਰਧਾਨ ਸ. ਰਣਜੋਧ ਸਿੰਘ ਨੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਕਿ ਸਮੁੱਚੀ ਮਾਨਵਤਾ ਇਸ ਨਾਮੁਰਾਦ ਬਿਮਾਰੀ ਤੋਂ ਮੁਕਤ ਹੋ ਜਾਵੇ ਤੇ ਜੀਵਨ ਆਮ ਲੀਹਾਂ ਉੱਪਰ ਤੁਰ ਪਵੇ।

Share this Article
Leave a comment