ਨਿਊਜ਼ ਡੈਸਕ: ਇਸਲਾਮ ਦੇ ਪਵਿੱਤਰ ਮਹੀਨੇ ਰਜ਼ਮਾਨ ਦਾ ਚੰਦ ਐਤਵਾਰ ਨੂੰ ਸਾਊਦੀ ਅਰਬ ‘ਚ ਨਜ਼ਰ ਆਇਆ। ਇਸ ਦੇ ਨਾਲ ਹੀ ਪੱਛਮੀ ਏਸ਼ੀਆ ਦੇ ਕਈ ਦੇਸ਼ਾਂ ਵਿੱਚ ਸੋਮਵਾਰ ਨੂੰ ਪਹਿਲਾ ਰੋਜ਼ਾ ਰੱਖਿਆ ਜਾਵੇਗਾ। ਰਮਜ਼ਾਨ ਦੇ ਮਹੀਨੇ ਦੌਰਾਨ, ਮੁਸਲਿਮ ਭਾਈਚਾਰੇ ਦੇ ਲੋਕ ਸੂਰਜ ਚੜ੍ਹਨ ਤੋਂ ਸੂਰਜ ਡੁੱਬਣ ਤੱਕ ਕੁਝ ਵੀ ਨਹੀਂ ਖਾਂਦੇ ਅਤੇ ਨਾ ਹੀ ਪੀਂਦੇ ਹਨ। ਇਸ ਸਮੇਂ ਦੌਰਾਨ ਉਹ ਕੁਰਾਨ ਦਾ ਪਾਠ ਕਰਦੇ ਹਨ ਅਤੇ ਦਾਨ ਕਰਦੇ ਹਨ।
ਇਸ ਵਾਰ ਰਮਜ਼ਾਨ ਦਾ ਮਹੀਨਾ ਗਾਜ਼ਾ ਪੱਟੀ ਵਿੱਚ ਹਮਾਸ ਖ਼ਿਲਾਫ਼ ਇਜ਼ਰਾਈਲ ਦੀ ਜੰਗ ਕਾਰਨ ਪੱਛਮੀ ਏਸ਼ੀਆ ਵਿੱਚ ਵਧੇ ਤਣਾਅ ਦਰਮਿਆਨ ਆ ਰਿਹਾ ਹੈ। ਸਾਊਦੀ ਅਰਬ ‘ਚ ਅਧਿਕਾਰੀ ਐਤਵਾਰ ਸ਼ਾਮ ਨੂੰ ਲੋਕਾਂ ਨੂੰ ਅਸਮਾਨ ‘ਚ ਚੰਦ ਦੇਖਣ ਦੀ ਅਪੀਲ ਕਰ ਰਹੇ ਸਨ।
ਹਾਲਾਂਕਿ, ਦੱਖਣੀ ਅਤੇ ਪੂਰਬੀ ਏਸ਼ੀਆ ਦੇ ਕਈ ਦੇਸ਼ਾਂ ਵਿੱਚ, ਰਜ਼ਮਾਨ ਦਾ ਮਹੀਨਾ ਆਮ ਤੌਰ ‘ਤੇ ਸਾਊਦੀ ਅਰਬ ਦੇ ਮੁਕਾਬਲੇ ਇੱਕ ਦਿਨ ਬਾਅਦ ਸ਼ੁਰੂ ਹੁੰਦਾ ਹੈ, ਯਾਨੀ ਇਨ੍ਹਾਂ ਦੇਸ਼ਾਂ ਵਿੱਚ ਪਵਿੱਤਰ ਮਹੀਨਾ ਮੰਗਲਵਾਰ ਤੋਂ ਸ਼ੁਰੂ ਹੋਵੇਗਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।