ਪਟਿਆਲਾ: ਰਾਜਪੁਰਾ ਵਿੱਚ ਅੰਬਾਲਾ-ਅੰਮ੍ਰਿਤਸਰ ਰੇਲ ਫ੍ਰੇਟ ਕੋਰੀਡੋਰ ‘ਤੇ ਹੋਏ ਧਮਾਕੇ ਵਿੱਚ ਮਰਨ ਵਾਲੇ ਵਿਅਕਤੀ ਦੀ ਪਛਾਣ ਹੋ ਗਈ ਹੈ। ਪੁਲਿਸ ਮੁਤਾਬਕ, ਮਰਨ ਵਾਲਾ ਹੀ ਬੰਬ ਫਿਟ ਕਰਨ ਆਇਆ ਸੀ, ਜਿਸਦੀ ਪਹਿਚਾਣ ਜਗਰੂਪ ਸਿੰਘ ਵਜੋਂ ਹੋਈ ਹੈ। ਉਹ ਤਰਨਤਾਰਨ ਦੇ ਪਿੰਡ ਪੰਜਵੜ ਦਾ ਰਹਿਣ ਵਾਲਾ ਸੀ।
ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੇ ਪੁਸ਼ਟੀ ਕਰਦੇ ਦੱਸਿਆ ਕਿ ਉਸਦੀ ਬਾਈਕ ਅੰਮ੍ਰਿਤਸਰ ਤੋਂ ਮਿਲੀ ਹੈ ਅਤੇ ਉਸਦੇ ਕੋਲੋਂ ਸਰਹਿੰਦ ਤੋਂ ਰਾਜਪੁਰਾ ਦੀ ਟਿਕਟ ਵੀ ਬਰਾਮਦ ਹੋਈ। ਮੋਬਾਈਲ ਫੋਨ ਵੀ ਮਿਲਿਆ ਹੈ, ਜਿਸ ਦੀ ਕਾਲ ਡੀਟੇਲ ਖੰਗਾਲੀ ਜਾ ਰਹੀ ਹੈ। ਉਹਨਾਂ ਕਿ ਇਹ ਇੱਕ ਲੋਅ ਇੰਟੈਨਸਿਟੀ ਐਕਸਪਲੋਜ਼ਨ ਨਹੀਂ ਸੀ, ਇਹ ਇੱਕ ‘ਅਟੈਂਪਟਿਡ ਡੈਟੋਨੇਸ਼ਨ’ ਸੀ।
ਪੁਲਿਸ ਮੁਤਾਬਕ, ਜਗਰੂਪ ਸਿੰਘ ਪਹਿਲਾਂ ਦੁਬਈ ਗਿਆ ਸੀ ਅਤੇ ਬਾਅਦ ਵਿੱਚ ਪੰਜਾਬ ਵਾਪਸ ਆ ਕੇ ਨਿਹੰਗ ਦੇ ਬਾਣੇ ਵਿੱਚ ਰਹਿਣ ਲੱਗ ਪਿਆ ਸੀ।

ਇਹ ਧਮਾਕਾ ਸੋਮਵਾਰ ਰਾਤ ਲਗਭਗ ਸਾੜੇ 8 ਵਜੇ ਰਾਜਪੁਰਾ-ਸ਼ੰਭੂ ਰੇਲਵੇ ਸਟੇਸ਼ਨ ਦੇ ਨੇੜੇ ਹੋਇਆ, ਜਿਸ ਨਾਲ ਪਟੜੀ ਨੂੰ ਨੁਕਸਾਨ ਪਹੁੰਚਿਆ। ਇਸ ਦੀ ਮੁਰੰਮਤ ਜਾਰੀ ਹੈ। ਇਸ ਮਾਮਲੇ ਵਿੱਚ ਪੁਲਿਸ ਨੇ ਦੋ ਸ਼ੱਕੀ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਜਲਦੀ ਹੀ ਪੂਰੇ ਮਾਮਲੇ ਦਾ ਖੁਲਾਸਾ ਹੋ ਸਕਦਾ ਹੈ।
ਇਸ ਪਹਿਲਾ ਤੋਂ ਘਟਨਾ ਦੀ ਸੂਚਨਾ ਮਿਲਦੇ ਹੀ, ਰੇਲਵੇ ਦੀ ਸਪੈਸ਼ਲ ਡੀਜੀਪੀ ਸ਼ਸ਼ੀ ਪ੍ਰਭਾ ਦੁਵੇਦੀ ਮੌਕੇ ‘ਤੇ ਪਹੁੰਚੀ। ਉਨ੍ਹਾਂ ਦੱਸਿਆ ਕਿ ਧਮਾਕੇ ਵੇਲੇ ਟਰੈਕ ਉੱਤੇ ਮਾਲਗੱਡੀ ਲੰਘ ਰਹੀ ਸੀ। ਗੱਡੀ ਨੂੰ ਕੋਈ ਨੁਕਸਾਨ ਨਹੀਂ ਹੋਇਆ, ਪਰ ਡਰਾਈਵਰ ਨੂੰ ਝਟਕਾ ਲੱਗਿਆ, ਜਿਸ ਤੋਂ ਬਾਅਦ ਉਸ ਨੇ ਤੁਰੰਤ ਅਧਿਕਾਰੀਆਂ ਨੂੰ ਸੂਚਿਤ ਕੀਤਾ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

