ਚੰਡੀਗੜ੍ਹ: ਪੰਜਾਬ ਸਰਕਾਰ ਦੇ ਜਲ ਸਰੋਤ ਵਿਭਾਗ ਨੇ ਅਧਿਸੂਚਿਤ ਕੀਤਾ ਹੈ ਕਿ ਰੀਲਾਈਨਿੰਗ ਦੇ ਕੰਮ ਕਾਰਨ ਰਾਜਸਥਾਨ ਫੀਡਰ 20 ਮਾਰਚ, 2023 ਤੋਂ 23 ਮਈ, 2023 ਤੱਕ ਬੰਦ ਰਹੇਗੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ ਨਾਰਦਰਨ ਇੰਡੀਆ ਕੈਨਾਲ ਅਤੇ ਡਰੇਨੇਜ ਐਕਟ, 1873 (ਐਕਟ 8 ਆਫ 1873) ਅਧੀਨ ਜਾਰੀ ਰੂਲਾਂ ਦੇ ਰੂਲ 63 ਤਹਿਤ ਮੌਸਮ ਅਤੇ ਫ਼ਸਲਾਂ ਦੀ ਹਾਲਤ ਨੂੰ ਮੁੱਖ ਰੱਖਦਿਆਂ ਰਾਜਸਥਾਨ ਫ਼ੀਡਰ ਦੀ ਰੀਲਾਈਨਿੰਗ ਦਾ ਕੰਮ ਕਰਨ ਵਾਸਤੇ ਮਿਤੀ 20.3.2023 ਤੋਂ 23.5.2023 ਤੱਕ (ਦੋਵੇਂ ਦਿਨ ਸ਼ਾਮਿਲ) 65 ਦਿਨਾਂ ਦੀ ਬੰਦੀ ਹੋਵਗੀ।