ਮੁਕਤਸਰ (ਤਰਸੇਮ ਢੁੱਡੀ) : ਮੌਸਮ ਨੇ ਇੱਕ ਵਾਰ ਫਿਰ ਕਰਵਟ ਲਈ ਹੈ। ਪੱਛਮੀ ਗੜਬੜੀ ਦੇ ਚਲਦਿਆਂ ਸੂਬੇ ਵਿੱਚ ਇਸ ਸਮੇਂ ਕਈ ਥਾਵਾਂ ‘ਤੇ ਹਲਕੀ ਤੋਂ ਦਰਮਿਆਨੀ ਬਾਰਿਸ਼ ਹੋ ਰਹੀ ਹੈ ਤਾਂ ਅਨੇਕਾਂ ਸ਼ਹਿਰਾਂ ਵਿੱਚ ਬੱਦਲ ਛਾਏ ਹੋਏ ਹਨ । ਸੂਬੇ ਦੇ ਜ਼ਿਆਦਾਤਰ ਜ਼ਿਲਿਆਂ ਵਿਚ ਮੌਸਮ ਖੁਸ਼ਗਵਾਰ ਬਣਿਆ ਹੋਇਆ ਹੈ। ਕਲ੍ਹ ਸ਼ਾਮ ਤੋਂ ਚੱਲ ਰਹੀਆਂ ਠੰਡੀਆਂ ਹਵਾਵਾਂ ਤੋਂ ਬਾਅਦ ਹੁਣ ਪੈ ਰਹੇ ਮੀਂਹ ਨੇ ਲੋਕਾਂ ਨੂੰ ਵੱਡਾ ਸਕੂਨ ਦਿੱਤਾ ਹੈ।
ਗੱਲ ਮੁਕਤਸਰ ਦੀ ਕਰੀਏ ਤਾਂ ਇੱਥੇ ਇਸ ਸਮੇਂ ਮੌਸਮ ਬੇਹਦ ਖੁਸ਼ਨੁਮਾ ਬਣਿਆ ਹੋਇਆ ਹੈ। ਇੱਥੇ ਪਏ ਮੀਂਹ੍ਹ ਨੇ ਆਮ ਲੋਕਾਂ ਅਤੇ ਕਿਸਾਨਾਂ ਨੂੰ ਵੱਡੀ ਖੁਸ਼ੀ ਦੇ ਦਿੱਤੀ ਹੈ। ਲੋਕਾਂ ਨੂੰ ਜੂਨ ਮਹੀਨੇ ਵਿੱਚ ਹੀ ‘ਸਾਉਣ’ ਮਹੀਨੇ ਦਾ ਅਹਿਸਾਸ ਹੋ ਗਿਆ ਹੈ । ਝੋਨੇ ਦੀ ਬਿਜਾਈ ਸ਼ੁਰੂ ਕਰ ਰਹੇ ਕਿਸਾਨਾਂ ਲਈ ਇਹ ਮੀਂਹ ਕਿਸੇ ਸੌਗਾਤ ਤੋਂ ਘੱਟ ਨਹੀਂ।
ਮੁਕਤਸਰ ਵਿਖੇ ਪਏ ਮੀਂਹ੍ਹ ਦੇ ਨਜ਼ਾਰੇ ਹੇਠਾਂ ਤਸਵੀਰਾਂ ਅਤੇ ਵੀਡੀਓ ਵਿੱਚ ਵੇਖੋ ।
ਜੂਨ ਮਹੀਨੇ ‘ਚ ਮੀਹ੍ਹ ਅਤੇ ਬੱਦਲਵਾਈ ਦਾ ਅਸਰ ਤਾਪਮਾਨ ਤੇ ਸਾਫ਼ ਦੇਖਿਆ ਜਾ ਸਕਦਾ ਹੈ। ਮੌਸਮ ਵਿਭਾਗ ਵੱਲੋਂ ਅਗਲੇ ਤਿੰਨ-ਚਾਰ ਦਿਨਾਂ ਤੱਕ ਸੂਬੇ ਅੰਦਰ ਵੱਖ-ਵੱਖ ਥਾਵਾਂ ‘ਤੇ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਗਈ ਹੈ।