ਖੁਸ਼ ਹੋਏ ਇੰਦਰ ਦੇਵ, ਰਾਜਧਾਨੀ ਦਿੱਲੀ ‘ਚ ਪਿਆ ਮੀਂਹ੍ਹ, ਖੰਨਾ ਵਿਖੇ ਵੀ ਮੀਂਹ੍ਹ ਨੇ ਲੋਕੀ ਕੀਤੇ ਖੁਸ਼

TeamGlobalPunjab
2 Min Read

 ਨਵੀਂ ਦਿੱਲੀ/ਖੰਨਾ : ਤੇਜ਼ ਗਰਮੀ ਦਾ ਕਹਿਰ ਝੱਲ ਰਹੇ ਰਾਜਧਾਨੀ ਦਿੱਲੀ ਵਾਸੀਆਂ ਤੇ ਆਖ਼ਰਕਾਰ ਇੰਦਰ ਦੇਵਤਾ ਨੂੰ ਰਹਿਮ ਆ ਹੀ ਗਿਆ।  ਰਾਜਧਾਨੀ ਦਾ ਮੌਸਮ ਸ਼ੁੱਕਰਵਾਰ ਸ਼ਾਮ ਨੂੰ ਅਚਾਨਕ ਬਦਲ ਗਿਆ। ਤੇਜ਼ ਠੰਡੀਆਂ ਹਵਾਵਾਂ ਕਾਰਨ ਦਿੱਲੀ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਸ਼ ਹੋਈ ਹੈ। ਮਘਦੀ ਗਰਮੀ ਵਿਚਾਲੇ ਤੇਜ਼ ਮੀਂਹ ਨੇ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ।

 

ਬੀਤੇ ਕਈ ਦਿਨਾਂ ਤੋਂ ਭਿਆਨਕ ਧੁੱਪ ਅਤੇ ਤੇਜ਼ ਗਰਮੀ ਨਾਲ ਲੋਕ ਪ੍ਰੇਸ਼ਾਨ ਸਨ। ਵੀਰਵਾਰ ਨੂੰ ਦਿੱਲੀ ਦਾ ਘੱਟੋ ਘੱਟ ਤਾਪਮਾਨ 31.7 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਸੀ। ਮੌਸਮ ਵਿਭਾਗ ਦੇ ਮਾਹਰਾਂ ਅਨੁਸਾਰ 1 ਜੁਲਾਈ ਨੂੰ ਗਰਮੀ ਨੇ ਨਵਾਂ ਰਿਕਾਰਡ ਕਾਇਮ ਕੀਤਾ। ਪਿਛਲੇ 9 ਸਾਲਾਂ ਵਿੱਚ ਇਸ ਤਰ੍ਹਾਂ ਪਹਿਲਾਂ ਕਦੇ ਵੀ ਦਿੱਲੀ ਵਾਸੀਆਂ ਨੇ ਮਹਿਸੂਸ ਨਹੀਂ ਕੀਤਾ । ਜੁਲਾਈ 2012 ਵਿਚ ਰਾਜਧਾਨੀ ਦਾ ਘੱਟੋ ਘੱਟ ਤਾਪਮਾਨ 32 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਮੌਸਮ ਵਿਭਾਗ ਨੇ ਵੱਧ ਰਹੀ ਗਰਮੀ ਦੇ ਸਬੰਧ ਵਿੱਚ ਯੈਲੋ ਅਲਰਟ ਜਾਰੀ ਕੀਤਾ ਸੀ।

- Advertisement -

 

ਉਧਰ ਪੰਜਾਬ ਦੇ ਕੁਝ ਸ਼ਹਿਰਾਂ ਵਿੱਚ ਅਚਾਨਕ ਪਏ ਮੀਂਹ ਨਾਲ ਲੋਕਾਂ ਦੇ ਚਿਹਰੇ ਖਿੜ ਉੱਠੇ । ਲੁਧਿਆਣਾ ਨਜ਼ਦੀਕ ਖੰਨਾ ਵਿਖੇ ਸ਼ਾਮ ਨੂੰ ਅਚਾਨਕ ਮੀਂਹ੍ਹ ਪੈਣ ਨਾਲ ਮਘਦੀ ਗਰਮੀ ਨਾਲ ਦੁਖੀ ਲੋਕਾਂ ਨੂੰ ਵੱਡੀ ਰਾਹਤ ਮਿਲੀ ਹੈ। ਅਚਾਨਕ ਠੰਡੀਆਂ ਹਵਾਵਾਂ ਚੱਲਣ ਅਤੇ ਤੇਜ਼ ਮੀਂਹ ਨੇ ਬਿਜਲੀ ਸੰਕਟ ਵਿਚ ਘਿਰੇ ਲੋਕਾਂ ਨੂੰ ਸੁਕੂਨ ਦਿੱਤਾ ਹੈ। ਹਾਲਾਂਕਿ ਮੌਸਮ ਮਾਹਿਰ ਦੱਸ ਰਹੇ ਹਨ ਕਿ ਮੌਨਸੂਨ ਲਈ ਹਾਲੇ ਵੀ ਪੰਜਾਬ ਵਾਸੀਆਂ ਨੂੰ ਕਰੀਬ ਛੇ ਦਿਨਾਂ ਦਾ ਇੰਤਜ਼ਾਰ ਹੋਰ ਕਰਨਾ ਪਵੇਗਾ। ਮਾਹਿਰ ਇਹ ਵੀ ਦੱਸ ਰਹੇ ਹਨ ਕਿ ਇੱਕਾ-ਦੁੱਕਾ ਥਾਵਾਂ ਤੇ ਅਗਲੇ ਤਿੰਨ ਦਿਨਾਂ ਦੌਰਾਨ ਹਲਕੀ ਤੋਂ ਦਰਮਿਆਨੀ ਬਰਸਾਤ ਹੋ ਸਕਦੀ ਹੈ ਪਰ ਇਹ ਪ੍ਰੀ ਮਾਨਸੂਨ ਬਰਸਾਤ ਹੋਵੇਗੀ।

Share this Article
Leave a comment