ਨਵੀਂ ਦਿੱਲੀ: ਰੇਲ ਮੰਤਰੀ ਪੀਯੂਸ਼ ਗੋਇਲ ਨੇ ਬੀਤੇ ਦਿਨੀਂ ਵੱਡਾ ਐਲਾਨ ਕਰਦੇ ਹੋਏ ਕਿਹਾ ਕਿ ਭਾਰਤੀ ਰੇਲ 1 ਜੂਨ ਤੋਂ ਟਾਈਮਟੇਬਲ ਅਨੁਸਾਰ ਰੋਜ਼ਾਨਾ 200 ਨਾਨ ਏਸੀ ਟਰੇਨਾਂ ਚਲਾਏਗਾ ਜਿਸ ਦੀ ਆਨਲਾਈਨ ਬੁਕਿੰਗ ਜਲਦੀ ਹੀ ਸ਼ੁਰੂ ਕੀਤੀ ਜਾਵੇਗੀ।
ਇਸ ਦਾ ਆਪ੍ਰੇਸ਼ਨ ਟਾਈਮ ਟੇਬਲ ਦੇ ਹਿਸਾਬ ਨਾਲ ਹੋਵੇਗਾ। ਦੱਸਿਆ ਜਾਂਦਾ ਹੈ ਕਿ ਇਨ੍ਹਾਂ ਰੇਲਗੱਡੀਆਂ ‘ਚ ਵੇਟਿੰਗ ਲਿਸਟ ਟਿਕਟ ਵੀ ਮਿਲ ਸਕਦੇ ਹਨ, ਪਰ ਤੁਰੰਤ ਜਾਂ ਪ੍ਰੀਮੀਅਮ ਤਤਕਾਲ ਵਰਗਾ ਪ੍ਰਬੰਧ ਨਹੀਂ ਹੋਵੇਗਾ। ਇਨ੍ਹਾਂ ਟਰੇਨਾਂ ਚ ਬੁਕਿੰਗ ਵੀ ਆਈਆਰਸੀਟੀਸੀ ਦੀ ਵੈੱਬਸਾਈਟ ਦੇ ਜ਼ਰੀਏ ਹੀ ਹੋਵੇਗੀ। ਬੁਕਿੰਗ ਕਿਸ ਦਿਨ ਤੋਂ ਸ਼ੁਰੂ ਹੋਵੇਗਾ। ਇਸ ਦਾ ਐਲਾਨ ਜਲਦੀ ਕੀਤਾ ਜਾਵੇਗਾ।
With in the next 2 days Indian Railways will double the number of Shramik Special Trains to 400 per day. All migrants are requested to stay where they are, Indian Railways will get them back home over the next few days.
— Piyush Goyal (@PiyushGoyal) May 19, 2020
ਉੱਥੇ, ਰੇਲ ਮੰਤਰਾਲੇ ਨੇ ਟਵੀਟ ਕੀਤਾ ਕਿ ਰਾਜ ਸਰਕਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੋ ਮਜ਼ਦੂਰ ਰਸਤੇ ‘ਚ ਹਨ ਉਨ੍ਹਾਂ ਨੂੰ ਰਾਜ ਸਰਕਾਰਾਂ ਮੇਨ ਲਾਈਨ ਦੇ ਰੇਲਵੇ ਸਟੇਸ਼ਨਾਂ ਨੇੜੇ ਰਜਿਸਟਰਡ ਕਰਨ ਅਤੇ ਇਸ ਦੀ ਸੂਚੀ ਰੇਲਵੇ ਨੂੰ ਦੇਣ, ਜਿਸ ਨਾਲ ਕਿ ਮਜ਼ਦੂਰ ਸਪੈਸ਼ਲ ਟਰੇਨ ਰਾਹੀਂ ਉਨ੍ਹਾਂ ਨੂੰ ਉਨ੍ਹਾਂ ਦੀ ਮੰਜ਼ਲ ਤਕ ਪਹੁੰਚਾਇਆ ਜਾ ਸਕੇ।