ਅੰਬਾਲਾ : – ਰੇਲਵੇ ਦੀ ਲਾਪਰਵਾਹੀ ਇਸ ਕਦਰ ਭਾਰੀ ਪੈ ਗਈ ਕਿ ਉਸ ਨੂੰ 1288 ਕਰੋੜ ਰੁਪਏ ਤੋਂ ਜ਼ਿਆਦਾ ਦਾ ਮੁਆਵਜ਼ਾ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੇਣਾ ਪਿਆ। ਇਸ ਲਈ ਕਾਨੂੰਨੀ ਲੜਾਈ ਵੀ ਲੜਨੀ ਪਈ ਅਤੇ ਰੇਲਵੇ ਕਲੇਮਜ਼ ਟ੍ਰਿਬਿਊਨਲ ‘ਚ ਮੰਨਣਾ ਪਿਆ ਕਿ ਰੇਲਵੇ ਦੀ ਲਾਪਰਵਾਹੀ ਨਾਲ ਹੀ ਯਾਤਰੀ ਦੀ ਜਾਨ ਗਈ ਹੈ।
ਰੇਲਵੇ ਬੋਰਡ ਨੇ ਅਜਿਹੇ ਮਾਮਲਿਆਂ ਦੀ ਪੜਤਾਲ ਕੀਤੀ ਤਾਂ ਪਤਾ ਲੱਗਾ ਕਿ ਪਿਛਲੇ ਚਾਰ ਸਾਲਾਂ ‘ਚ 16 ਹਜ਼ਾਰ 833 ਲੋਕਾਂ ਦੇ ਮਾਮਲਿਆਂ ਦਾ ਨਿਪਟਾਰਾ ਹੋਇਆ, ਜਿਸ ‘ਚ 1288 ਕਰੋੜ 11 ਲੱਖ ਰੁਪਏ ਮੁਆਵਜ਼ਾ ਰਾਸ਼ੀ ਦਿੱਤੀ ਗਈ। ਸਭ ਤੋਂ ਜ਼ਿਆਦਾ ਹਾਦਸੇ 2018-19 ਵਿਚ ਹੋਏ। ਇਨ੍ਹਾਂ ‘ਚ ਮਰਨ ਵਾਲਿਆਂ ਤੋਂ ਇਲਾਵਾ ਜ਼ਖ਼ਮੀ ਤੇ ਅਪਾਹਜ ਹੋਏ ਲੋਕਾਂ ਦੇ ਵੀ ਅੰਕੜੇ ਸ਼ਾਮਲ ਹਨ।