ਮੁੰਬਈ : ਰਾਹੁਲ ਵੈਦਿਆ ਅਤੇ ਦਿਸ਼ਾ ਪਰਮਾਰ ਦੇ ਵਿਆਹ ਦਾ ਫੈਨਜ਼ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ। ਅਜਿਹੇ ਵਿੱਚ ਫੈਨਜ਼ ਦਾ ਇੰਤਜਾਰ ਪੂਰਾ ਹੋ ਗਿਆ ਹੈ ਅਤੇ ਦਿਸ਼ਾ-ਰਾਹੁਲ ਵਿਆਹ ਦੇ ਬੰਧਨ ‘ਚ ਬੱਝ ਗਏ ਹਨ। ਸੋਸ਼ਲ ਮੀਡੀਆ ‘ਤੇ ਦਿਸ਼ਾ ਪਰਮਾਰ ਅਤੇ ਰਾਹੁਲ ਦੇ ਵਿਆਹ ਦੀਆਂ ਤਸਵੀਰਾਂ ਅਤੇ ਵੀਡੀਓਜ਼ ਤੇਜੀ ਨਾਲ ਵਾਇਰਲ ਹੋ ਰਹੀਆਂ ਹਨ।
ਰਾਹੁਲ ਸ਼ੇਰਵਾਨੀ ’ਚ ਸ਼ਾਨਦਾਰ ਲੱਗ ਰਹੇ ਹਨ, ਉੱਥੇ ਹੀ ਗੁਲਾਬੀ ਰੰਗ ਦੇ ਲਹਿੰਗੇ ’ਚ ਦਿਸ਼ਾ ਬੇਹੱਦ ਖ਼ੂਬਸੂਰਤ ਨਜ਼ਰ ਆ ਰਹੀ ਹੈ।
View this post on Instagram
View this post on Instagram
View this post on Instagram
ਇਸ ਤੋਂ ਪਹਿਲਾਂ ਉਨ੍ਹਾਂ ਦੀ ਮਹਿੰਦੀ ਤੇ ਹਲਦੀ ਸੈਰੇਮਨੀ ਹੋਈ, ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋਈਆਂ।
ਰਾਹੁਲ ਨੇ ਪਿਛਲੇ ਸਾਲ ਰਿਐਲਿਟੀ ਸ਼ੋਅ ‘ਬਿੱਗ ਬੌਸ 14’ ’ਚ ਦਿਸ਼ਾ ਨਾਲ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ ਤੇ ਵਿਆਹ ਦੀ ਗੱਲ ਆਖੀ ਸੀ। ਦੋਵੇਂ ਪਹਿਲਾਂ ਫਰਵਰੀ ਦੇ ਅਖੀਰ ’ਚ ਵਿਆਹ ਕਰਵਾਉਣ ਵਾਲੇ ਸਨ ਪਰ ਕੋਵਿਡ-19 ਦੀ ਦੂਜੀ ਲਹਿਰ ਕਾਰਨ ਉਨ੍ਹਾਂ ਨੇ ਵਿਆਹ ਮੁਲਤਵੀ ਕਰ ਦਿੱਤਾ ਸੀ।
ਰਾਹੁਲ ਦੇ ਨਾਲ ‘ਬਿੱਗ ਬੌਸ 14’ ’ਚ ਨਜ਼ਰ ਆਏ ਟੀ. ਵੀ. ਅਦਾਕਾਰ ਅਲੀ ਗੋਨੀ ਨੇ ਵੀ ਇੰਸਟਾਗ੍ਰਾਮ ’ਤੇ ਰਾਹੁਲ ਵੈਦਿਆ ਨਾਲ ਤਸਵੀਰ ਸਾਂਝੀ ਕੀਤੀ ਹੈ ਅਤੇ ਕੈਪਸ਼ਨ ’ਚ ਲਿਖਿਆ ਕਿ ‘ਆਜ ਮੇਰੇ ਯਾਰ ਕੀ ਸ਼ਾਦੀ ਹੈ।’
View this post on Instagram
ਰਾਹੁਲ ਤੇ ਦਿਸ਼ਾ ਨੇ ਸੋਸ਼ਲ ਮੀਡੀਆ ’ਤੇ ਵਿਆਹ ਦੀ ਤਾਰੀਖ਼ ਦਾ ਐਲਾਨ ਪਹਿਲਾਂ ਹੀ ਕਰ ਦਿੱਤਾ ਸੀ। ਉਨ੍ਹਾਂ ਨੇ ਇੰਸਟਾਗ੍ਰਾਮ ਪੇਜ ’ਤੇ ਵਿਆਹ ਦਾ ਕਾਰਡ ਸਾਂਝਾ ਕਰਦਿਆਂ ਦੱਸਿਆ ਸੀ ਕਿ ਉਹ 16 ਤਾਰੀਖ਼ ਨੂੰ ਵਿਆਹ ਕਰਵਾ ਰਹੇ ਹਨ।