ਚੰਡੀਗੜ੍ਹ: ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਦੇ ਪੰਜਾਬ ਦੌਰੇ ਦਾ ਅੱਜ ਤੀਸਰਾ ਦਿਨ ਹੈ। ਖੇਤੀ ਕਾਨੂੰਨ ਖਿਲਾਫ਼ ਕਾਂਗਰਸ ਲਗਾਤਾਰ ਵਿਰੋਧ ਪ੍ਰਦਰਸ਼ਨ ਕਰ ਰਹੀ ਹੈ। ਇਸ ਤਹਿਤ ਰਾਹੁਲ ਗਾਂਧੀ ਪੰਜਾਬ ਹਰਿਆਣਾ ‘ਚ ਰੈਲੀ ਕਰਨ ਲਈ ਮੈਦਾਨ ‘ਚ ਨਿੱਤਰੇ ਹੋਏ ਹਨ।
ਪੰਜਾਬ ‘ਚ ਅੱਜ ਰਾਹੁਲ ਗਾਂਧੀ ਦੀ ਰੈਲੀ ਦਾ ਆਖਰੀ ਦਿਨ ਹੈ। ਅੱਜ ਸ਼ਾਮ ਨੂੰ ਰਾਹੁਲ ਗਾਂਧੀ ਹਰਿਆਣਾ ‘ਚ ਖੇਤੀ ਕਾਨੂੰਨ ਖਿਲਾਫ ਰੈਲੀ ਕਰਨਗੇ। ਪੰਜਾਬ ਤੋਂ ਹਰਿਆਣਾ ਤਕ ਰਾਹੁਲ ਗਾਂਧੀ ਦੇ ਸਮਾਗਮ ਇਸ ਤਰ੍ਹਾ ਹਨ।
ਰਾਹੁਲ ਗਾਂਧੀ ਅੱਜ ਸਵੇਰੇ 10:15 ਵਜੇ ਸਰਕਟ ਹਾਊਸ, ਪਟਿਆਲਾ ਵਿਖੇ ਪ੍ਰੈਸ ਕਾਨਫਰੰਸ ਕਰਨਗੇ। ਇਸ ਤੋਂ ਬਾਅਦ ਸਵੇਰੇ 11:15 ਵਜੇ ਪਟਿਆਲਾ ਦੇ ਫਰਾਂਸਵਾਲਾ, ਨੂਰਪੁਰ ਵਿਖੇ ਜਨਤਕ ਮੀਟਿੰਗ ਕੀਤੀ ਜਾਵੇਗੀ।
ਇਸ ਤਰ੍ਹਾਂ ਦੁਪਹਿਰ 12:15 ਵਜੇ ਪੰਜਾਬ ਦੀ ਸਰਹੱਦ ਹਰਿਆਣਾ ਦੇ ਪਿਹੋਵਾ ਤੱਕ ਟਰੈਕਟਰ ਯਾਤਰਾ ਕੱਢੀ ਜਾਵੇਗੀ। ਦੁਪਹਿਰ 1:15 ਵਜੇ ਪਿਹੋਵਾ ਬਾਰਡਰ ‘ਤੇ ਰਿਸੈਪਸ਼ਨ ਰੈਲੀ ਪਹੁੰਚੇਗੀ। ਦੁਪਹਿਰ 1:45 ਵਜੇ ਹਰਿਆਣਾ ਦੇ ਸਰਸਵਤੀ ਖੇੜਾ – ਪਿਹੋਵਾ ਮੰਡੀ ਵਿਖੇ ਟਰੈਕਟਰ ਯਾਤਰਾ ਜਾਵੇਗੀ। ਬਾਅਦ ਦੁਪਹਿਰ 2:45 ਵਜੇ ਹਰਿਆਣਾ ਦੀ ਪਿਹੋਵਾ ਮੰਡੀ ਵਿੱਚ ਕਾਰਨਰ ਮੀਟਿੰਗ ਕਰਨਗੇ। ਫਿਰ ਇਸ ਤੋਂ ਬਾਅਦ। ਸ਼ਾਮ 5:30 ਵਜੇ ਕੁਰੂਕਸ਼ੇਤਰ ਦੀ ਅਨਾਜ ਮੰਡੀ ਵਿਖੇ ਕਾਰਨਰ ਮੀਟਿੰਗ ਕਰਨਗੇ।