ਨਿਊਜ਼ ਡੈਸਕ: ਆਮ ਆਦਮੀ ਪਾਰਟੀ (ਆਪ) ਵੱਲੋਂ ਉਨ੍ਹਾਂ ਨੂੰ ਰਾਜ ਸਭਾ ਵਿੱਚ ਡਿਪਟੀ ਲੀਡਰ ਦੇ ਅਹੁਦੇ ਤੋਂ ਹਟਾਏ ਜਾਣ ਤੋਂ ਬਾਅਦ ਰਾਘਵ ਚੱਢਾ ਅਤੇ ਪਾਰਟੀ ਆਗੂਆਂ ਵਿਚਾਲੇ ਸ਼ਬਦੀ ਜੰਗ ਤੇਜ਼ ਹੋ ਗਈ ਹੈ। ਰਾਘਵ ਚੱਢਾ ਸੋਸ਼ਲ ਮੀਡੀਆ ‘ਤੇ ਵੀਡੀਓ ਸ਼ੇਅਰ ਕਰਕੇ ਦੋਸ਼ਾਂ ਦਾ ਜਵਾਬ ਦੇ ਰਹੇ ਹਨ। ਇਕ ਵਾਰ ਫਿਰ ਐਤਵਾਰ ਨੂੰ ਰਾਘਵ ਚੱਢਾ ਨੇ ਆਪਣੇ ਐਕਸ ਅਕਾਊਂਟ ‘ਤੇ ਇਕ ਵੀਡੀਓ ਸ਼ੇਅਰ ਕੀਤੀ, ਜਿਸ ‘ਚ ਉਹ ਸਦਨ ‘ਚ ਪੰਜਾਬ ਦੇ ਮੁੱਦੇ ਉਠਾਉਂਦੇ ਨਜ਼ਰ ਆ ਰਹੇ ਹਨ।
ਐਕਸ ‘ਤੇ ਵੀਡੀਓ ਸ਼ੇਅਰ ਕਰਦੇ ਹੋਏ ਰਾਘਵ ਚੱਢਾ ਨੇ ਲਿਖਿਆ ਕਿ ਆਮ ਆਦਮੀ ਪਾਰਟੀ (ਆਪ) ਦੇ ਮੇਰੇ ਸਾਥੀਆਂ ਲਈ, ਜਿਨ੍ਹਾਂ ਨੂੰ ‘ਰਾਘਵ ਚੱਢਾ ਸੰਸਦ ‘ਚ ਪੰਜਾਬ ਦੇ ਮੁੱਦੇ ਉਠਾਉਣ ‘ਚ ਨਾਕਾਮਯਾਬ’ ਕਹਿ ਕੇ ਵੀਡੀਓ ਜਾਰੀ ਕਰਨ ਲਈ ਮਜ਼ਬੂਰ ਕੀਤਾ ਗਿਆ, ਇਹ ਇਕ ਛੋਟਾ ਜਿਹਾ ਟ੍ਰੇਲਰ ਹੈ, ਤਸਵੀਰ ਆਉਣੀ ਬਾਕੀ ਹੈ। ਪੰਜਾਬ ਮੇਰੇ ਲਈ ਸਿਰਫ਼ ਚਰਚਾ ਦਾ ਵਿਸ਼ਾ ਨਹੀਂ ਹੈ। ਇਹ ਮੇਰਾ ਘਰ ਹੈ, ਮੇਰਾ ਫਰਜ਼ ਹੈ, ਮੇਰੀ ਮਿੱਟੀ ਹੈ, ਮੇਰੀ ਆਤਮਾ ਹੈ।
To my colleagues in AAP who were forced to issue videos saying that “Raghav Chadha failed to raise Punjab’s issues in Parliament”, here is a small trailer…Picture Abhi Baaki Hai.
Punjab isn’t a talking point for me. It is my home, my duty, my soil, my soul❤️ pic.twitter.com/qdTMHK4sqU
— Raghav Chadha (@raghav_chadha) April 5, 2026
ਰਾਘਵ ਚੱਢਾ ਨੇ ਸ਼ਨੀਵਾਰ ਨੂੰ ਆਪਣੀ ਪਾਰਟੀ ਵਲੋਂ ਲਗਾਏ ਗਏ ਦੋਸ਼ਾਂ ਨੂੰ ਖਾਰਜ ਕਰਦੇ ਹੋਏ ਉਨ੍ਹਾਂ ਨੂੰ ਝੂਠੇ ਅਤੇ ਯੋਜਨਾਬੱਧ ਮੁਹਿੰਮ ਦਾ ਹਿੱਸਾ ਦੱਸਿਆ ਹੈ। ‘ਆਪ’ ਸੰਸਦ ਮੈਂਬਰ ਨੇ ਕਿਹਾ ਕਿ ਉਹ ਆਮ ਆਦਮੀ ਨਾਲ ਜੁੜੇ ਮੁੱਦੇ ਉਠਾਉਣ ਲਈ ਸੰਸਦ ਜਾਂਦੇ ਹਨ, ਨਾ ਕਿ ਹੰਗਾਮਾ ਕਰਨ ਅਤੇ ਮਾਈਕ ਤੋੜਨ ਲਈ।
ਇੱਕ ਵੀਡੀਓ ਸੰਦੇਸ਼ ਵਿੱਚ ਚੱਢਾ ਨੇ ਕਿਹਾ ਕਿ ਮੈਂ ਕਦੇ ਵੀ ਵਿਰੋਧੀ ਧਿਰ ਦੇ ਵਾਕਆਊਟ ਵਿੱਚ ਹਿੱਸਾ ਲੈਣ ਤੋਂ ਇਨਕਾਰ ਨਹੀਂ ਕੀਤਾ ਅਤੇ ਅਜਿਹੇ ਦੋਸ਼ ਸਰਾਸਰ ਝੂਠ ਹਨ। ਮੈਂ ਆਲੋਚਕਾਂ ਨੂੰ ਚੁਣੌਤੀ ਦਿੰਦਾ ਹਾਂ ਕਿ ਉਹ ਇੱਕ ਇੱਕ ਉਦਾਹਰਣ ਦੇਣ ਜਦੋਂ ਮੈਂ ਵਿਰੋਧੀ ਧਿਰ ਦੇ ਵਾਕਆਊਟ ਵਿੱਚ ਹਿੱਸਾ ਨਹੀਂ ਲਿਆ ਹੈ। ਸੰਸਦ ਦੀ ਸਾਰੀ ਕਾਰਵਾਈ ਸੀਸੀਟੀਵੀ ਕੈਮਰਿਆਂ ਵਿੱਚ ਰਿਕਾਰਡ ਹੁੰਦੀ ਹੈ।
ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ‘ਤੇ ਮਹਾਦੋਸ਼ ਪ੍ਰਸਤਾਵ ‘ਤੇ ਦਸਤਖਤ ਨਾ ਕਰਨ ਦੇ ਦੋਸ਼ਾਂ ‘ਤੇ ਚੱਢਾ ਨੇ ਕਿਹਾ ਕਿ ਪਾਰਟੀ ਦੇ ਕਿਸੇ ਵੀ ਆਗੂ ਨੇ ਇਸ ਸਬੰਧੀ ਮੇਰੇ ਨਾਲ ਨਾ ਤਾਂ ਰਸਮੀ ਤੌਰ ‘ਤੇ ਅਤੇ ਨਾ ਹੀ ਗੈਰ ਰਸਮੀ ਤੌਰ ‘ਤੇ ਸੰਪਰਕ ਕੀਤਾ। ਸੰਸਦ ਵਿੱਚ ਮੇਰਾ ਧਿਆਨ ਜੀਐਸਟੀ, ਇਨਕਮ ਟੈਕਸ, ਦਿੱਲੀ ਦਾ ਪ੍ਰਦੂਸ਼ਣ, ਪੰਜਾਬ ਦਾ ਪਾਣੀ ਸੰਕਟ, ਸਿੱਖਿਆ, ਸਿਹਤ, ਰੇਲ ਯਾਤਰੀਆਂ ਦੀਆਂ ਸਮੱਸਿਆਵਾਂ, ਮਾਹਵਾਰੀ ਦੀ ਸਿਹਤ, ਬੇਰੁਜ਼ਗਾਰੀ, ਮਹਿੰਗਾਈ ਵਰਗੇ ਲੋਕ ਹਿੱਤ ਦੇ ਮੁੱਦਿਆਂ ਨੂੰ ਉਠਾਉਣ ‘ਤੇ ਰਿਹਾ ਹੈ। ਮੈਂ ਸੰਸਦ ਵਿੱਚ ਆਮ ਆਦਮੀ ਦੇ ਮੁੱਦੇ ਉਠਾਉਣ ਲਈ ਜਾਂਦਾ ਹਾਂ, ਨਾ ਕਿ ਹੰਗਾਮਾ ਕਰਨ ਅਤੇ ਮਾਈਕ ਤੋੜਨ ਲਈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

