ਲੰਦਨ: ਆਮ ਆਦਮੀ ਪਾਰਟੀ (ਆਪ) ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਇਸ ਸਮੇਂ ਯੂ.ਕੇ. ਵਿੱਚ ਹਨ। ਇੱਥੇ ਉਨ੍ਹਾਂ ਨੇ ਅੱਖਾਂ ਦਾ ਆਪਰੇਸ਼ਨ ਕਰਵਾਇਆ ਹੈ। ਇਸ ਨਾਲ ਜੁੜੀ ਨਵੀਂ ਅਪਡੇਟ ਹੁਣ ਸਾਹਮਣੇ ਆਈ ਹੈ। ਜਾਣਕਾਰੀ ਮੁਤਾਬਕ ਰਾਘਵ ਚੱਡਾ ਦੀ ਸਰਜਰੀ ਸਫਲ ਰਹੀ ਹੈ। ਇਸ ਸਮੇਂ ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਵੀ ਉਨ੍ਹਾਂ ਦੇ ਨਾਲ ਹੈ।
ਖਬਰਾਂ ਮੁਤਾਬਕ ਰਾਘਵ ਚੱਢਾ ਕਾਫੀ ਸਮੇਂ ਤੋਂ ਅੱਖਾਂ ਦੀ ਸਮੱਸਿਆ ਤੋਂ ਪੀੜਤ ਸਨ। ਇਹ ਸਮੱਸਿਆ ਇੰਨੀ ਗੰਭੀਰ ਸੀ ਕਿ ਜੇਕਰ ਇਸ ਦਾ ਤੁਰੰਤ ਇਲਾਜ ਨਾਂ ਕੀਤਾ ਜਾਂਦਾ ਤਾਂ ਉਹ ਆਪਣੀਆਂ ਅੱਖਾਂ ਦੀ ਰੌਸ਼ਨੀ ਗੁਆ ਸਕਦੇ ਸੀ। ਅਜਿਹੇ ‘ਚ ਰਾਘਵ ਚੱਢਾ ਨੇ ਬ੍ਰਿਟੇਨ ‘ਚ ਆਪਣੀਆਂ ਅੱਖਾਂ ਦਾ ਵੱਡਾ ਆਪਰੇਸ਼ਨ ਕਰਵਾਇਆ ਹੈ। ਜਦੋਂ ਉਹ ਠੀਕ ਮਹਿਸੂਸ ਕਰਨਗੇ ਤਾਂ ਉਹ ਭਾਰਤ ਪਰਤਣਗੇ ਅਤੇ ਆਪਣੀ ਪਾਰਟੀ ਲਈ ਮੁੜ ਚੋਣ ਪ੍ਰਚਾਰ ਸ਼ੁਰੂ ਕਰਨਗੇ।
ਦੱਸਿਆ ਜਾ ਰਿਹਾ ਹੈ ਕਿ ਰਾਘਵ ਚੱਢਾ ਆਪਣੀ ਅੱਖ ਦੀ ਸਰਜਰੀ ਲਈ ਪਿਛਲੇ ਮਹੀਨੇ ਤੋਂ ਲੰਡਨ ‘ਚ ਹਨ। ਉਨ੍ਹਾਂ ਦੀ ਪਤਨੀ ਅਤੇ ਅਦਾਕਾਰਾ ਪਰਿਣੀਤੀ ਚੋਪੜਾ ਆਪਣੀ ਫਿਲਮ ‘ਚਮਕੀਲਾ’ ਦੀ ਰਿਲੀਜ਼ ਕਾਰਨ ਭਾਰਤ ਪਰਤ ਆਈ ਸੀ ਪਰ ਰਾਘਵ ਲੰਡਨ ‘ਚ ਹੀ ਰਹੇ।
ਹੁਣ ਖਬਰ ਆਈ ਹੈ ਕਿ ਰਾਘਵ ਚੱਡਾ ਬਿਲਕੁਲ ਠੀਕ ਹਨ। ਉਨ੍ਹਾਂ ਨੇ ਅੱਖਾਂ ਦਾ ਆਪਰੇਸ਼ਨ ਕਰਵਾਇਆ ਹੈ ਅਤੇ ਉਹ ਆਰਾਮ ਕਰ ਰਹੇ ਹਨ। ਡਾਕਟਰਾਂ ਦੀ ਇਜਾਜ਼ਤ ਮਿਲਦੇ ਹੀ ਉਹ ਭਾਰਤ ਵਾਪਸ ਆ ਜਾਣਗੇ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।