ਅੰਬਾਲਾ: ਇੰਡੀਅਨ ਏਅਰਫੋਰਸ ਚੀਫ ਮਾਰਸ਼ਲ ਆਰਕੇਐਸ ਭਦੌਰੀਆ ਬੁੱਧਵਾਰ ਯਾਨੀ ਅੰਬਾਲਾ ਏਅਰਪੋਰਟ ‘ਤੇ ਫ਼ਰਾਂਸ ਤੋਂ ਆ ਰਹੇ ਪੰਜ ਰਾਫੇਲ ਲੜਾਕੂ ਜਹਾਜ਼ਾਂ ਦਾ ਸਵਾਗਤ ਕਰਨਗੇ। ਇਨ੍ਹਾਂ ਰਾਫੇਲ ਜੈਟ ਜਹਾਜ਼ਾਂ ਨੇ ਸੋਮਵਾਰ ਨੂੰ ਫ਼ਰਾਂਸ ਦੇ ਸ਼ਹਿਰ ਬੋਡਰੇ ‘ਚ ਮੇਰਿਨੈਕ ਏਅਰ ਬੇਸ ਤੋਂ ਭਾਰਤ ਲਈ ਉਡਾਣ ਭਰੀ ਸੀ। ਇੰਡੀਅਨ ਏਅਰਫੋਰਸ ਦੇ ਬੇੜੇ ਵਿੱਚ ਸ਼ਾਮਲ ਹੋਣ ਵਾਲੇ ਜਹਾਜ਼ਾਂ ‘ਚ ਤਿੰਨ ਸਿੰਗਲ ਸੀਟਰ ਅਤੇ ਦੋ ਡਬਲ ਸੀਟ ਵਾਲੇ ਜਹਾਜ਼ ਸ਼ਾਮਲ ਹਨ। ਇਨ੍ਹਾਂ ਨੂੰ ਇੰਡੀਅਨ ਏਅਰਫੋਰਸ ਵਿੱਚ ਇਸ ਦੇ 17ਵੇਂ ਸਕੂਐਡਰਨ ਦੇ ਹਿੱਸੇ ਵਜੋਂ ਸ਼ਾਮਲ ਕੀਤਾ ਜਾਵੇਗਾ।
ਉਥੇ ਹੀ ਤੋਂ ਭਾਰਤ ਆਉਣ ਵਾਲੇ ਇਨ੍ਹਾਂ ਰਾਫੇਲ ਲੜਾਕੂ ਜਹਾਜ਼ਾਂ ਨੂੰ ਰਸਮੀ ਰੂਪ ਨਾਲ ਏਅਰਫੋਰਸ ਦੇ ਬੇੜੇ ਵਿੱਚ 15 ਅਗਸਤ ਤੋਂ ਬਾਅਦ ਸ਼ਾਮਲ ਕੀਤਾ ਜਾਵੇਗਾ। ਸੂਤਰਾਂ ਅਨੁਸਾਰ ਰਾਫੇਲ ਸਕੂਐਡਰਨ ਦੇ ਪਹਿਲੇ ਕਮਾਂਡਿੰਗ ਅਫਸਰ ਗਰੁੱਪ ਕੈਪਟਨ ਹਰਕੀਰਤ ਸਿੰਘ ਹੋਣਗੇ। ਗਰੁੱਪ ਕੈਪਟਨ ਹਰਕੀਰਤ ਸਿੰਘ ਹੀ ਫ਼ਰਾਂਸ ਤੋਂ ਰਾਫੇਲ ਜਹਾਜ਼ਾਂ ਨੂੰ ਭਾਰਤ ਲਿਆ ਰਹੇ ਹਨ।
ਦੱਸ ਦਈਏ ਕਿ ਹਰਕੀਰਤ ਸਿੰਘ ਮਿਗ ਅਤੇ ਸੁਖੋਈ ਵੀ ਉਡਾ ਚੁੱਕੇ ਹਨ। ਗਰੁੱਪ ਕੈਪਟਨ ਹਰਕੀਰਤ ਸਿੰਘ ਨੂੰ ਸਾਲ 2009 ਵਿੱਚ ਬਹਾਦਰੀ ਲਈ ਸ਼ੌਰਿਆ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਸੀ। ਅਸਲ ‘ਚ ਹਰਕੀਰਤ ਸਿੰਘ ਭਾਰਤ ਦੇ ਉਹ ਬਹਾਦਰ ਸਿਪਾਹੀ ਹਨ, ਜਿਨ੍ਹਾਂ ਨੇ ਮਿਗ 21 ਦਾ ਇੰਜਣ ਖ਼ਰਾਬ ਹੋ ਜਾਣ ਦੇ ਬਾਵਜੂਦ ਵੀ ਖੁਦ ਨੂੰ ਬਚਾਇਆ ਅਤੇ ਮਿਗ-21 ਨੂੰ ਵੀ ਜ਼ਿਆਦਾ ਨੁਕਸਾਨ ਹੋਣ ਤੋਂ ਬਚਾਇਆ।
ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਗਰੁੱਪ ਕੈਪਟਨ ਹਰਕੀਰਤ ਸਿੰਘ ਨੂੰ ਦੇਸ਼ ਅਤੇ ਸਿੱਖ ਭਾਈਚਾਰੇ ਦਾ ਸਨਮਾਨ ਹੋਰ ਵਧਾਉਣ ਲਈ ‘ਤੇ ਸ਼ੁਭਕਾਮਨਾਵਾਂ ਦਿੱਤੀਆਂ ਹਨ।
First lot of nuclear-capable fighter jets #Rafale arriving today. Group Captain Harkirat Singh, Shaurya Chakra, is the 1st Commanding Officer of the new Rafale Squadron (17 Sqn, Ambala). I look forward to him bringing honour to the country & the #Sikh community.#RafaleInIndia pic.twitter.com/3taqnGPUSl
— Harsimrat Kaur Badal (@HarsimratBadal_) July 29, 2020
ਇਸ ਤੋਂ ਇਲਾਵਾ ਸੁਖਬੀਰ ਬਾਦਲ ਨੇ ਵੀ ਕੈਪਟਨ ਹਰਕੀਰਤ ਸਿੰਘ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।
Thrilled about the first lot of nuclear-capable fighter #RafaleJets arriving today. The 1st Commanding Officer of the new Rafale Squadron #GoldenArrows is Group Captain Harkirat Singh, Shaurya Chakra. Wish him luck and pray he raises the bar for future COs. 🇮🇳#RafaleInIndia pic.twitter.com/lo4W3jaRDj
— Sukhbir Singh Badal (@officeofssbadal) July 29, 2020