ਭਾਰਤੀ ਮਹਿਲਾਵਾਂ ’ਤੇ ਨਸਲੀ ਹਮਲੇ ਦੀ ਭਾਰਤੀ-ਅਮਰੀਕੀਆਂ ਵੱਲੋਂ ਸਖ਼ਤ ਨਿੰਦਾ

Rajneet Kaur
2 Min Read

ਹਿਊਸਟਨ: ਅਮਰੀਕਾ ਦੇ ਦੱਖਣੀ ਏਸ਼ੀਆਈ ਭਾਈਚਾਰੇ ਨੇ ਟੈਕਸਾਸ ਵਿੱਚ ਇੱਕ ਮੈਕਸੀਕਨ-ਅਮਰੀਕੀ ਔਰਤ ਵੱਲੋਂ ਚਾਰ ਭਾਰਤੀ-ਅਮਰੀਕੀ ਔਰਤਾਂ ਦੇ ਨਸਲੀ ਹਮਲੇ ਦੀ ਸਖ਼ਤ ਨਿੰਦਾ ਕੀਤੀ ਹੈ। ਇਹ ਘਟਨਾ ਬੁੱਧਵਾਰ ਰਾਤ ਨੂੰ ਟੈਕਸਾਸ ਦੇ ਡੱਲਾਸ ‘ਚ ਪਾਰਕਿੰਗ ਖੇਤਰ ‘ਚ ਵਾਪਰੀ। ਐਸਮਾਰਲਡਾ ਅਪਟਨ ਨੂੰ ਇੱਕ ਵੀਡੀਓ ਵਿੱਚ ਇੱਕ ਮੈਕਸੀਕਨ-ਅਮਰੀਕਨ ਦੇ ਰੂਪ ਵਿੱਚ ਅਤੇ ਭਾਰਤੀ-ਅਮਰੀਕਨਾਂ ਦੇ ਇੱਕ ਸਮੂਹ ਨਾਲ ਬਦਸਲੂਕੀ ਕਰਦੇ ਹੋਏ ਦੇਖਿਆ ਗਿਆ ਹੈ। ਹੁਣ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਵੀਡੀਓ ‘ਚ ਉਸ ਨੂੰ ਇਹ ਕਹਿੰਦੇ ਹੋਏ ਸੁਣਿਆ ਜਾ ਸਕਦਾ ਹੈ, ”ਮੈਂ ਤੁਹਾਨੂੰ ਭਾਰਤੀਆਂ ਨਾਲ ਨਫ਼ਰਤ ਕਰਦੀ ਹਾਂ। ਇਹ ਸਾਰੇ ਭਾਰਤੀ ਅਮਰੀਕਾ ਇਸ ਲਈ ਆਏ ਹਨ ਕਿਉਂਕਿ ਉਹ ਬਿਹਤਰ ਜ਼ਿੰਦਗੀ ਚਾਹੁੰਦੇ ਹਨ।ਉਸ ਨੂੰ ਵੀਡੀਓ ਵਿੱਚ ਔਰਤਾਂ ਦੇ ਇੱਕ ਸਮੂਹ ਨੂੰ ਇਹ ਕਹਿੰਦੇ ਹੋਏ ਵੀ ਦੇਖਿਆ ਅਤੇ ਸੁਣਿਆ ਜਾ ਸਕਦਾ ਹੈ, “ਭਾਰਤ ਵਾਪਸ ਜਾਓ। ਤੁਸੀਂ ਲੋਕ ਇਸ ਦੇਸ਼ ਨੂੰ ਬਰਬਾਦ ਕਰ ਰਹੇ ਹੋ।” ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਿਆ ਹੈ।

ਭਾਰਤੀ ਅਮਰੀਕੀ ਸੀਈਓ ਕੌਂਸਲ ਦੇ ਪ੍ਰਧਾਨ ਅਤੇ ਸਹਿ-ਸੰਸਥਾਪਕ ਅਰੁਣ ਅਗਰਵਾਲ ਨੇ  ਦੱਸਿਆ ਕਿ ਡਲਾਸ-ਫੋਰਟ ਵਰਥ ਖੇਤਰ ਵਿੱਚ ਭਾਰਤੀ-ਅਮਰੀਕੀ ਭਾਈਚਾਰਾ ਮਜ਼ਬੂਤ ​​ਹੈ ਅਤੇ ਮਜ਼ਬੂਤੀ ਨਾਲ ਵਧਦਾ ਰਹੇਗਾ। “ਜਿਨ੍ਹਾਂ ਔਰਤਾਂ ‘ਤੇ ਹਮਲਾ ਕੀਤਾ ਗਿਆ ਸੀ, ਉਹ ਸਾਰੀਆਂ ਬਹੁਤ ਹੀ ਨਿਪੁੰਨ ਹਨ ਅਤੇ ਉਹਨਾਂ ਭਾਈਚਾਰਿਆਂ ਲਈ ਬਹੁਤ ਕੁਝ ਕਰਦੀਆਂ ਹਨ ਜਿੱਥੇ ਉਹ ਰਹਿੰਦੀਆਂ ਹਨ ਅਤੇ ਕੰਮ ਕਰਦੀਆਂ ਹਨ। ਨਾ ਤਾਂ ਉਨ੍ਹਾਂ ਨੂੰ ਅਤੇ ਨਾ ਹੀ ਕਿਸੇ ਹੋਰ ਨੂੰ ਇਸ ਤਰੀਕੇ ਨਾਲ ਅਪਮਾਨਿਤ ਕੀਤਾ ਜਾਣਾ ਚਾਹੀਦਾ ਹੈ।”

ਇੰਡੀਅਨ ਅਮੈਰੀਕਨ ਇੰਪੈਕਟ’ ਨੇ ਕਿਹਾ ਕਿ ਇਹ ਹਮਲਾ ਏਸ਼ਿਆਈ ਲੋਕਾਂ ਪ੍ਰਤੀ ਪਿਛਲੇ ਦੋ ਸਾਲਾਂ ਅੰਦਰ ਵਾਪਰੀ ਨਫਰਤੀ ਅਪਰਾਧ ਦੀ ਇੱਕ ਹੋਰ ਘਟਨਾ ਹੈ। ਜਥੇਬੰਦੀ ਦੇ ਕਾਰਜਕਾਰੀ ਨਿਰਦੇਸ਼ਕ ਨੀਲ ਮਖੀਜਾ ਨੇ ਕਿਹਾ, ‘ਐਸਮੇਰਾਲਡਾ ਅਪਟਨ ਦੀਆਂ ਦੱਖਣ-ਏਸ਼ਿਆਈ ਭਾਈਚਾਰੇ ਪ੍ਰਤੀ ਖਤਰਨਾਕ ਤੇ ਹਿੰਸਕ ਭਾਵਨਾਵਾਂ ਨੂੰ ਹਲਕੇ ’ਚ ਨਹੀਂ ਲਿਆ ਜਾਣਾ ਚਾਹੀਦਾ।

- Advertisement -

Disclaimer: This article is provided for informational purposes only.  The information should not be taken to represent the opinions, policy, or views of Global Punjab TV, nor any of its staff, employees, or affiliates.

Share this Article
Leave a comment