ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਨੂੰ ਲੈ ਕੇ ਪੰਜਾਬ ‘ਚ ਛਿੜੀ ਤਿੱਖੀ ਬਹਿਸ

Global Team
2 Min Read

ਚੰਡੀਗੜ੍ਹ: ਭਾਈ ਬਲਵੰਤ ਸਿੰਘ ਰਾਜੋਆਣਾ ਦੀ ਭੁੱਖ ਹੜਤਾਲ ਨੂੰ ਲੈ ਕੇ ਪੰਜਾਬ ‘ਚ ਤਿੱਖੀ ਬਹਿਸ ਛਿੜ ਗਈ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਬੀਬੀ ਕਿਰਨਜੋਤ ਕੌਰ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਲਿਖਿਆ ਹੈ ਕਿ ਸ਼੍ਰੋਮਣੀ ਕਮੇਟੀ ਦਾ ਬਲਵੰਤ ਸਿੰਘ ਰਾਜੋਆਣਾ ਦੇ ਕੇਸ ਵਿਚ ਕੀ ਕਸੂਰ ਹੈ।
ਉਹਨਾਂ ਲਿਖਿਆ ‘ਗੱਲ ਸਮਝ ਨਹੀਂ ਆਈ …….. ਫੈਸਲਾ ਸਰਕਾਰ ਨੇ ਕਰਨਾ ਹੈ ਸ਼੍ਰੋਮਣੀ ਕਮੇਟੀ ਰਾਜੋਆਣਾ ਦੇ ਕੇਸ ‘ਚ ਵਕੀਲਾਂ ਦੀਆਂ ਫੀਸਾਂ ਭਰ ਰਹੀ ਹੈ ਤੇ ਉਸ ਦੀ ਮੂੰਹ ਬੋਲੀ ਭੈਣ ਬੀਬੀ ਕਮਲਦੀਪ ਕੌਰ ‘ਤੇ ਵੀ ਖਰਚਾ ਕਰ ਰਹੀ ਹੈ। ਸ਼੍ਰੋਮਣੀ ਕਮੇਟੀ ਕਿਸੇ ਜੱਜ ਦੀ ਥਾਂ ਬੈਠ ਕੇ ਫੈਸਲਾ ਨਹੀਂ ਕਰ ਸਕਦੀ ਨਾ ਹੀ ਸ਼੍ਰੋਮਣੀ ਕਮੇਟੀ ਦਾ ਕੰਮ ਧਰਨੇ ਦੇਣਾ ਹੈ। ਆਖਿਰ ਭਾਈ ਰਾਜੋਆਣਾ ਨੂੰ ਸਲਾਹ ਕੌਣ ਦੇ ਰਿਹਾ ਹੈ…ਧਮਕੀ ਸਰਕਾਰ ਨੂੰ ਦੇਣੀ ਫਿਰ ਵੀ ਸਮਝ ਆਉਂਦੀ ਹੈ।’

ਉਥੇ ਹੀ ਦੂਜੇ ਪਾਸੇ ਕਿਰਨਜੋਤ ਕੌਰ ਦੇ ਇਹਨਾਂ ਸਵਾਲਾਂ ਦਾ ਜਵਾਬ ਬਲਵੰਤ ਸਿੰਘ ਰਾਜੋਆਣਾ ਦੀ ਭੈਣ ਕਿਰਨਦੀਪ ਕੌਰ ਨੇ ਸੋਸ਼ਲ ਮੀਡੀਆ ‘ਤੇ ਦਿੱਤਾ ਹੈ.. ਉਹਨਾ ਕਿਹਾ ਕਿ ਪਹਿਲੀਂ ਗੱਲ ਬਲਵੰਤ ਸਿੰਘ ਰਾਜੋਆਣਾ ਨੇ 2012 ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਅਪੀਲ ਪਾਉਣ ਲਈ ਨਹੀਂ ਕਿਹਾ। ਇਹ ਅਪੀਲ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਆਦੇਸ਼ ਤੇ ਪਾਈ ਗਈ ਸੀ। ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ,ਜਿਸ ਸਰਕਾਰ ਨੇ ਫੈਸਲਾ ਨਹੀਂ ਕੀਤਾ, ਉਸ ਸਰਕਾਰ ਵਿੱਚ ਤੁਸੀਂ 2014 ਤੋਂ ਲੈ ਕੇ 2020 ਤੱਕ ਭਾਈਵਾਲ ਤੱਕ ਸੀ ਅਤੇ ਪੰਜਾਬ ਵਿੱਚ 2012 ਤੋਂ ਲੈ ਕੇ 2017 ਤੱਕ ਵੀ ਤੁਹਾਡੀ ਹੀ ਸਰਕਾਰ ਸੀ। ਅਪੀਲ ਵੀ ਤੁਹਾਡੀ ਸੀ, ਫੈਸਲਾ ਕਰਵਾਉਣ ਦੀ ਜਿੰਮੇਵਾਰੀ ਵੀ ਤੁਹਾਡੀ ਸੀ, ਫੈਸਲਾ ਵੀ ਤੁਹਾਡੀ ਭਾਈਵਾਲ ਸਰਕਾਰ ਨੇ ਹੀ ਕਰਨਾ ਸੀ। ਤੁਹਾਨੂੰ ਲੱਖਾਂ ਰੁਪਏ ਵਕੀਲਾਂ ਤੇ ਇਸ ਲਈ ਖਰਚਣੇ ਪਏ। ਕਿਉਂਕਿ ਤੁਸੀਂ ਇਸ ਮਾਮਲੇ ਵਿੱਚ ਆਪਣੇ ਬਣਦੇ ਕੌਮੀ ਫਰਜ਼ ਨਹੀਂ ਨਿਭਾ ਸਕੇ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment