ਫੈਸ਼ਨ ਜਗਤ ਦੀ ਦਿੱਗਜ ਕੰਪਨੀ ਦੇ ਬ੍ਰਿਟਿਸ਼ ਸਹਿ-ਸੰਸਥਾਪਕ ਦੀ ਸ਼ੱਕੀ ਹਾਲਾਤਾਂ ‘ਚ ਮੌਤ

Global Team
2 Min Read

ਥਾਈਲੈਂਡ : ਔਨਲਾਈਨ ਫੈਸ਼ਨ ਦੀ ਦੁਨੀਆ ਦੇ ਜਾਣੇ-ਪਛਾਣੇ ਨਾਮ ‘ASOS’ ਦੇ ਬ੍ਰਿਟਿਸ਼ ਸਹਿ-ਸੰਸਥਾਪਕ ਕੁਐਂਟਿਨ ਗ੍ਰਿਫਿਥਸ ਦੀ ਥਾਈਲੈਂਡ ਵਿੱਚ ਇੱਕ ਉੱਚੀ ਇਮਾਰਤ ਦੀ ਬਾਲਕੋਨੀ ਤੋਂ ਡਿੱਗਣ ਕਾਰਨ ਮੌਤ ਹੋ ਗਈ ਹੈ। ਉਹ 58 ਸਾਲਾਂ ਦੇ ਸਨ। ਉਹ 18 ਮੰਜ਼ਿਲਾ ਇਮਾਰਤ ਦੀ 17ਵੀਂ ਮੰਜ਼ਿਲ ‘ਤੇ ਸਥਿਤ ਆਪਣੇ ਅਪਾਰਟਮੈਂਟ ਦੀ ਬਾਲਕੋਨੀ ਤੋਂ ਹੇਠਾਂ ਡਿੱਗ ਗਏ ਸਨ। ਪੁਲਿਸ ਮਾਮਲੇ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ। ਫਿਲਹਾਲ ਪੁਲਿਸ ਇਸ ਨੂੰ ਖ਼ੁਦਕੁਸ਼ੀ ਮੰਨ ਰਹੀ ਹੈ।

ਦੱਸ ਦਈਏ ਕਿ ਪੁਲਿਸ ਨੂੰ ਘਟਨਾ ਸਥਾਨ ‘ਤੇ ਕਿਸੇ ਵੀ ਤਰ੍ਹਾਂ ਦੀ ਬਦਸਲੂਕੀ ਜਾਂ ਕਤਲ ਦਾ ਕੋਈ ਸਬੂਤ ਨਹੀਂ ਮਿਲਿਆ ਹੈ ਅਤੇ ਸ਼ੁਰੂਆਤੀ ਜਾਂਚ ਵਿੱਚ ਖੁਦਕੁਸ਼ੀ ਦਾ ਸੰਕੇਤ ਮਿਲਿਆ ਹੈ। ਜਾਂਚ ਤੋਂ ਪਤਾ ਲੱਗਾ ਕਿ ਅਪਾਰਟਮੈਂਟ ਅੰਦਰੋਂ ਬੰਦ ਸੀ ਅਤੇ ਜ਼ਬਰਦਸਤੀ ਦਾਖਲ ਹੋਣ ਦੇ ਕੋਈ ਸੰਕੇਤ ਨਹੀਂ ਸਨ। ਸੀਸੀਟੀਵੀ ਫੁਟੇਜ ਵਿੱਚ ਕਿਸੇ ਦੇ ਕਮਰੇ ਵਿੱਚ ਦਾਖਲ ਹੋਣ ਜਾਂ ਬਾਹਰ ਜਾਣ ਦਾ ਕੋਈ ਰਿਕਾਰਡ ਹੈ। ਪੋਸਟਮਾਰਟਮ ਰਿਪੋਰਟ ਵਿੱਚ ਵੀ ਬਦਸਲੂਕੀ ਜਾਂ ਹਮਲੇ ਦੇ ਕੋਈ ਸਬੂਤ ਨਹੀਂ ਮਿਲੇ। ਪੁਲਿਸ ਨੇ ਕਿਹਾ ਕਿ ਸਾਰੇ ਸਬੂਤ ਖੁਦਕੁਸ਼ੀ ਵੱਲ ਇਸ਼ਾਰਾ ਕਰਦੇ ਹਨ।

ਜਾਂਚ ਦੌਰਾਨ ਪੁਲਿਸ ਨੂੰ ਗ੍ਰਿਫਿਥਸ ਦੇ ਕਮਰੇ ਵਿੱਚੋਂ ਕੁਝ ਕਾਨੂੰਨੀ ਕੇਸਾਂ ਨਾਲ ਸਬੰਧਤ ਦਸਤਾਵੇਜ਼ ਮਿਲੇ ਹਨ। ਦਰਅਸਲ, ਗ੍ਰਿਫਿਥਸ ਦਾ ਆਪਣੀ ਥਾਈ ਮੂਲ ਦੀ ਸਾਬਕਾ ਪਤਨੀ ਨਾਲ ਕਾਰੋਬਾਰ ਨੂੰ ਲੈ ਕੇ ਕਾਨੂੰਨੀ ਵਿਵਾਦ ਚੱਲ ਰਿਹਾ ਸੀ। ਉਸਦੀ ਸਾਬਕਾ ਪਤਨੀ ਨੇ ਉਨ੍ਹਾਂ ‘ਤੇ 6,73,000 ਅਮਰੀਕੀ ਡਾਲਰ ਤੋਂ ਵੱਧ ਦੀ ਚੋਰੀ ਕਰਨ ਅਤੇ ਜਾਅਲੀ ਦਸਤਾਵੇਜ਼ਾਂ ਰਾਹੀਂ ਬਿਨਾਂ ਦੱਸੇ ਜ਼ਮੀਨ ਦੇ ਸ਼ੇਅਰ ਵੇਚਣ ਦਾ ਦੋਸ਼ ਲਗਾਇਆ ਸੀ।

ਇਸ ਮਾਮਲੇ ਵਿੱਚ ਗ੍ਰਿਫਿਥਸ ਨੂੰ ਪਿਛਲੇ ਸਾਲ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ ਅਤੇ ਉਨ੍ਹਾਂ ਦੀ ਮੌਤ ਦੇ ਸਮੇਂ ਵੀ ਇਸ ਮਾਮਲੇ ਦੀ ਜਾਂਚ ਜਾਰੀ ਸੀ। ਉਨ੍ਹਾਂ ਦੇ ਇੱਕ ਦੋਸਤ ਨੇ ਪੁਲਿਸ ਨੂੰ ਦੱਸਿਆ ਕਿ ਗ੍ਰਿਫਿਥਸ ਆਪਣੀ ਸਾਬਕਾ ਪਤਨੀ ਨਾਲ ਚੱਲ ਰਹੇ ਇਹਨਾਂ ਮੁਕੱਦਮਿਆਂ ਕਾਰਨ ਕਾਫ਼ੀ ਤਣਾਅ ਵਿੱਚ ਸਨ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

 

Share This Article
Leave a Comment