ਮਹਾਰਾਣੀ ਕੈਮਿਲਾ ਦੇ ਜਹਾਜ਼ ਨਾਲ ਟਕਰਾਇਆ ਪੰਛੀ, ਹੋਇਆ ਨੁਕਸਾਨ

Rajneet Kaur
1 Min Read

ਨਿਊਜ਼ ਡੈਸਕ: ਕਰਨਾਟਕ ਦੇ ਬੈਂਗਲੁਰੂ ਵਿੱਚ ਬ੍ਰਿਟਿਸ਼ ਏਅਰਵੇਜ਼ ਦੇ ਜਹਾਜ਼ ਨਾਲ ਇੱਕ ਪੰਛੀ ਟਕਰਾ ਗਿਆ। ਜਿਸ ਕਾਰਨ ਜਹਾਜ਼ ਦਾ ਅਗਲਾ ਹਿੱਸਾ ਨੁਕਸਾਨਿਆ ਗਿਆ ਹੈ। ਜਹਾਜ਼ ਨਾਲ ਪੰਛੀ ਟਕਰਾਉਣ ਕਾਰਨ ਹੋਏ ਇਸ ਹਾਦਸੇ ‘ਚ ਬ੍ਰਿਟਿਸ਼ ਮਹਾਰਾਣੀ ਕੈਮਿਲਾ ਦੀ ਜਾਨ ਬੱਚ ਗਈ। ਹਾਦਸੇ ਸਮੇਂ ਪਾਇਲਟ ਨੇ ਬੜੀ ਹੁਸ਼ਿਆਰੀ ਦਿਖਾਈ ਅਤੇ ਵੱਡਾ ਹਾਦਸਾ ਹੋਣ ਤੋਂ ਟਲ ਗਿਆ। ਦੱਸ ਦੇਈਏ ਕਿ ਬ੍ਰਿਟਿਸ਼ ਏਅਰਵੇਜ਼ ਦਾ ਇੱਕ ਬੋਇੰਗ 777-200ER ਏਅਰਕ੍ਰਾਫਟ (G-YMMJ) ਬੈਂਗਲੁਰੂ ਤੋਂ ਲੰਡਨ ਲਈ ਉਡਾਣ ਭਰ ਰਿਹਾ ਸੀ, ਜਿਸ ਦੌਰਾਨ ਇੱਕ ਪੰਛੀ ਉਸ ਨਾਲ ਟਕਰਾ ਗਿਆ।

ਰਿਪੋਰਟ ਮੁਤਾਬਕ ਬਕਿੰਘਮ ਪੈਲੇਸ ਨੇ ਇਸ ਘਟਨਾ ‘ਤੇ ਕੋਈ ਟਿੱਪਣੀ ਨਹੀਂ ਕੀਤੀ ਹੈ। ਲੈਂਡਿੰਗ ਤੋਂ ਬਾਅਦ ਜਹਾਜ਼ ਦੀ ਤਸਵੀਰ ਤੋਂ ਪਤਾ ਲੱਗਦਾ ਹੈ ਕਿ ਜਹਾਜ਼ ਦੇ ਅਗਲੇ ਹਿੱਸੇ ਨੂੰ ਕਾਫੀ ਨੁਕਸਾਨ ਪਹੁੰਚਿਆ ਹੈ। 

Disclaimer: This article is provided for informational purposes only. The information should not be taken to represent the opinions, policy, or views of Global Punjab TV, nor any of its staff, employees, or affiliates.

- Advertisement -

Share this Article
Leave a comment