Home / North America / ਸਟੱਡੀ ਵੀਜ਼ਾ ‘ਤੇ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਸਟੱਡੀ ਵੀਜ਼ਾ ‘ਤੇ ਕੈਨੇਡਾ ਗਏ ਜਲੰਧਰ ਦੇ ਨੌਜਵਾਨ ਨੇ ਕੀਤੀ ਖੁਦਕੁਸ਼ੀ

ਸਰੀ : ਕੈਨੇਡਾ ਚ ਪੜ੍ਹਾਈ ਕਰਨ ਗਏ ਪੰਜਾਬੀ ਨੌਜਵਾਨ ਨੇ ਖੁਦਕੁਸ਼ੀ ਕਰ ਲਈ ਹੈ। ਲੜਕੇ ਦੀ ਸ਼ਨਾਖਤ ਅਮਰਿੰਦਰ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪੀਏਪੀ ਜਲੰਧਰ ਵੱਜੋਂ ਹੋਈ। ਨੌਜਵਾਨ ਦਾ ਪਿਤਾ ਪੰਜਾਬ ਪੁਲਿਸ ਵਿਚ ASI ਵੱਜੋਂ ਤਾਇਨਾਤ ਹੈ।

ਮਲਕੀਤ ਸਿੰਘ ਮੁਤਾਬਕ ਉਹਨਾਂ ਨੇ ਆਪਣੇ ਲੜਕੇ ਨੂੰ 3 ਸਾਲ ਪਹਿਲਾਂ ਸਟੱਡੀ  ਵੀਜ਼ਾ ਤੇ ਕੈਨੇਡਾ ਭੇਜਿਆ ਸੀ, ਅਮਰਿੰਦਰ ਪੜ੍ਹਾਈ ਦੇ ਨਾਲ ਨਾਲ ਕੰਮ ਵੀ ਕਰਦਾ ਸੀ। ਨਵੰਬਰ 2019 ਵਿੱਚ ਉਸ ਨੇ ਫੀਸ ਲਈ 20 ਲੱਖ ਰੁਪਏ ਮੰਗਵਾਏ ਸਨ।

ਮਲਕੀਤ ਸਿੰਘ ਨੇ ਦੱਸਿਆ ਕਿ ਕੈਨੇਡਾ ‘ਚ ਉਸਦੇ ਦੋਸਤਾਂ ਦੇ ਕਹਿਣ ਮੁਤਾਬਕ ਉਹ ਇੱਕ ਪਾਕਿਸਤਾਨ ਦੇ ਕਰਾਚੀ ‘ਚ ਰਹਿਣ ਵਾਲੀ ਇਕ ਲੜਕੀ ਦੇ ਚੱਕਰ ਵਿੱਚ ਫਸ ਗਿਆ ਸੀ। ਸਾਡੇ ਲੜਕੇ ਨੇ ਫੀਸ ਵਾਲੇ ਸਾਰੇ ਪੈਸੇ ਪਾਕਿਸਤਾਨੀ ਲੜਕੀ ਨੂੰ ਦੇ ਦਿੱਤੇ ਸਨ, ਇਸ ਕਰਕੇ ਉਸ ਕੋਲ ਫੀਸ ਦੇਣ ਲਈ ਪੈਸੇ ਨਹੀਂ ਬਚੇ ਸਨ।

ਨੌਜਵਾਨ ਦੇ ਪਿਤਾ ਨੇ ਦੱਸਿਆ ਅਮਰਿੰਦਰ ਸਿੰਘ ਨੇ ਆਪਣੀ ਪੜ੍ਹਾਈ ਮੁਕੰਮਲ ਕਰ ਲਈ ਸੀ। ਇੱਕ ਵਾਰ ਪਹਿਲਾਂ ਵੀ ਉਸ ਨੇ ਆਤਮ ਹੱਤਿਆ ਕਰਨ ਦਾ ਯਤਨ ਕੀਤਾ। ਉਦੋਂ ਉਸ ਦੇ ਦੋਸਤਾਂ ਤੇ ਪਰਿਵਾਰ ਦੇ ਮੈਂਬਰਾਂ ਨੇ ਉਸ ਨੂੰ ਸਮਝਾ ਦਿੱਤਾ ਸੀ ਪਰ ਹੁਣ ਉਸਨੇ ਸਾਨੂੰ ਸਦਮਾ ਦੇ ਦਿੱਤਾ।

Check Also

ਇੰਗਲੈਂਡ ’ਚ ਸਿੱਖ ਵਕੀਲ ਨੂੰ ਕ੍ਰਿਪਾਨ ਸਣੇ ਅਦਾਲਤ ’ਚ ਜਾਣ ਤੋਂ ਰੋਕਣ ‘ਤੇ ਬੀਬੀ ਜਗੀਰ ਕੌਰ ਵੱਲੋਂ ਨਿੰਦਾ

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਨੇ ਇੰਗਲੈਂਡ ’ਚ ਅੰਮ੍ਰਿਤਧਾਰੀ ਵਕੀਲ …

Leave a Reply

Your email address will not be published. Required fields are marked *