ਨਿਊਜ਼ ਡੈਸਕ: ਯੂਕਰੇਨ ਅਤੇ ਰੂਸ ਦੀ ਜੰਗ ਚ ਦੋਨਾਂ ਦੇਸ਼ਾਂ ਦੇ ਫੌਜੀ ਜਵਾਨ ਅਤੇ ਆਮ ਨਾਗਰਿਕ ਨਿਸ਼ਾਨਾਂ ਤਾਂ ਬਣੇ ਹੀ ਹਨ ਪਰ ਇਸ ਦਾ ਸੇਕ ਜ਼ਿਲ੍ਹਾ ਮਲੇਰਕੋਟਲਾ ਤੱਕ ਵੀ ਪਹੁੰਚ ਗਿਆ ਹੈ। ਜਿਲ੍ਹੇ ਦੇ ਇੱਕ ਪਿੰਡ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਜੰਗ ’ਚ ਮੌਤ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਹਾਲਾਂਕਿ ਇਸ ਗੱਲ ਅਜੇ ਪੁਸ਼ਟੀ ਨਹੀਂ ਹੈ।
ਦੱਸ ਦਈਏ ਕਿ ਪਿੰਡ ਕਲਿਆਣ ਦੇ ਰਹਿਣ ਵਾਲੇ ਨੌਜਵਾਨ ਬੁੱਧ ਰਾਮ ਨੂੰ ਪਰਿਵਾਰ ਨੇ ਚੰਗੇ ਭਵਿੱਖ ਖਾਤਿਰ ਲਈ ਵਿਦੇਸ਼ ਭੇਜਿਆ ਸੀ ਜਿਸ ਨੂੰ ਏਜੰਟਾ ਵੱਲੋਂ ਇੱਕ ਸਾਲ ਪਹਿਲਾਂ ਰੂਸ ਫੌਜ ’ਚ ਭਰਤੀ ਕਰ ਦਿੱਤਾ ਸੀ। ਨੌਜਵਾਨ ਬੁੱਧ ਰਾਮ ਨੇ ਰੂਸ ਫੌਜ ’ਚ ਭਰਤੀ ਤੋਂ ਬਾਅਦ ਇੱਕ ਤਨਖਾਹ ਪਰਿਵਾਰ ਨੂੰ ਭੇਜੀ ਵੀ ਗਈ ਸੀ ਪਰ ਉਸ ਤੋਂ ਬਾਅਦ ਬੁੱਧ ਰਾਮ ਦਾ ਕੋਈ ਪਤਾ ਨਹੀਂ ਮਿਲਿਆ ਹੈ ਅਤੇ ਹੁਣ ਪਰਿਵਾਰ ਕੋਲੋਂ ਡੀਐਨਏ ਟੈਸਟ ਲਈ ਕਿਹਾ ਜਾ ਰਿਹਾ ਹੈ। ਜਿਸ ਤੋਂ ਬਾਅਦ ਬਜੁਰਗ ਮਾਂ ਪਿਓ ਦਾ ਰੋ ਰੋ ਕੇ ਬੁਰਾ ਹਾਲ ਹੋਇਆ ਪਿਆ ਹੈ।
ਨੌਜਵਾਨ ਦੇ ਬਜੁਰਗ ਪਿਤਾ ਗੁਰਮੇਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਲੜਕੇ ਨਾਲ ਜੋ ਪੰਜਾਬ ਦੇ ਹੋਰ ਲੜਕੇ ਸਨ ਉਹਨਾਂ ਦੇ ਪਰਿਵਾਰਾਂ ਨਾਲ ਇਕ ਵਾਟਸਐਪ ਗਰੁੱਪ ਹੈ ਜਿਸ ਵਿੱਚ ਉਨ੍ਹਾਂ ਨੂੰ 25000 ਹਜਾਰ ਰੁਪਏ ਖਰਚ ਕਰਕੇ ਡੀਐਨਏ ਕਰਵਾਉਣ ਲ਼ਈ ਕਿਹਾ ਗਿਆ ਜਦਕਿ ਪਰਿਵਾਰ ਦਾ ਕਹਿਣਾ ਹੈ ਕਿ ਉਹਨਾਂ ਦਾ ਇਕ ਪੁੱਤਰ ਕਮਾਉਣ ਵਾਲਾ ਸੀ। ਉਨ੍ਹਾਂ ਨੂੰ ਤਾਂ ਅਜ ਦੋ ਵੇਲੇ ਦੀ ਰੋਟੀ ਖਾਣੀ ਵੀ ਮੁਸ਼ਕਿਲ ਹੋਈ ਪਈ ਹੈ, ਉਹ 25 ਹਜਾਰ ਕਿੱਥੋ ਲਗਾਉਣਗੇ।
ਦੱਸ ਦਈਏ ਕਿ ਅਜ ਵੀ ਪਰਿਵਾਰ ਅਪਣੇ ਪੁੱਤਰ ਦੀ ਉਡੀਕ ਕਰ ਰਿਹਾ ਹੈ ਅਤੇ ਪਰਿਵਾਰ ਸਰਕਾਰਾਂ ਤੋਂ ਮੰਗ ਕਰ ਰਿਹਾ ਹੈ ਕਿ ਉਹਨਾਂ ਦੇ ਪੁੱਤਰ ਦਾ ਕੋਈ ਪਤਾ ਦਿੱਤਾ ਜਾਵੇ ਕਿ ਉਹ ਜਿੰਦਾ ਹੈ ਜਾਂ ਨਹੀਂ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।