ਕੈਲੀਫੋਰਨੀਆ: ਅਮਰੀਕਾ ਵਿੱਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਦੌਰਾਨ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ 29 ਸਾਲਾ ਗੁਰਪ੍ਰੀਤ ਸਿੰਘ ਵਾਸੀ ਹਲਕਾ ਭੁਲੱਥ ਦੇ ਪਿੰਡ ਮਕਸੂਦ ਵਜੋਂ ਹੋਈ ਹੈ। ਮ੍ਰਿਤਕ ਦੇ ਭਰਾ ਤਲਵਿੰਦਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਬੀਤੇ ਦਿਨੀ ਗੁਰਪ੍ਰੀਤ ਟੈਕਸਾਸ ਤੋਂ ਟਰਾਲਾ ਲੋਡ ਕਰਕੇ ਕੈਲਫੋਰਨੀਆ ਵਾਪਸ ਆ ਰਿਹਾ ਸੀ ਕਿ ਰਸਤੇ ਵਿੱਚ ਅਚਾਨਕ ਕਿਸੇ ਕਾਰਨ ਟਰਾਲਾ ਪਲਟ ਗਿਆ ਤੇ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਗੁਰਪ੍ਰੀਤ ਸਿੰਘ 2010 ਵਿੱਚ ਅਮਰੀਕਾ ਗਿਆ ਸੀ ਤੇ ਉਥੇ ਕੈਲਫੋਰਨੀਆ ਦੇ ਫੋਨਟੈਨਾ ਵਿੱਚ ਰਹਿ ਕੇ ਟਰਾਲਾ ਚਲਾਉਣ ਦਾ ਕੰਮ ਕਰਦਾ ਸੀ।
ਉਥੇ ਹੀ ਪੰਜਾਬ ਰਹਿੰਦੇ ਗੁਰਪ੍ਰੀਤ ਦੇ ਪਰਿਵਾਰ ਨੇ ਦੱਸਿਆ ਕਿ ਪੁੱਤਰ ਦੀ ਦੇਹ ਪਿੰਡ ਆਉਣ ‘ਤੇ ਉਸ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ। ਮ੍ਰਿਤਕ ਨੌਜਵਾਨ ਦੇ ਪਿਤਾ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦਾ ਪੁੱਤਰ ਬਹੁਤ ਹੀ ਨੇਕ ਸੁਭਾਅ ਵਾਲਾ ਸੀ। ਵਿਦੇਸ਼ ਵਿੱਚ ਰਹਿੰਦਿਆ ਵੀ ਉਸਨੇ ਆਪਣੇ – ਸਿੱਖੀ ਸਰੂਪ ਨੂੰ ਕਾਇਮ ਰੱਖਿਆ। ਉਨ੍ਹਾਂ ਦੱਸਿਆ ਗੁਰਪ੍ਰੀਤ ਮਿਹਨਤ ਮਜ਼ਦੂਰੀ ਕਰਨ ਦੇ ਨਾਲ-ਨਾਲ ਸਮਾਜ ਸੇਵਾ ਖੇਤਰ ਵਿੱਚ ਵੀ ਆਪਣੀਆਂ ਸੇਵਾਵਾਂ ਦੇ ਰਿਹਾ ਸੀ। ਹਾਲ ਹੀ ਵਿੱਚ ਉਸ ਨੇ ਦਿੱਲੀ ‘ਚ ਸੰਘਰਸ਼ ਕਰ ਹਰੇ ਕਿਸਾਨਾਂ ਲਈ 4.5 ਲੱਖ ਰੁਪਏ ਦੀ ਸੇਵਾ ਭੇਜੀ ਸੀ।