ਐਬਟਸਫੋਰਡ: ਕੈਨੇਡਾ ਦੇ ਸ਼ਹਿਰ ਐਬਟਸਫ਼ੋਰਡ ਵਿਖੇ 21 ਸਾਲ ਦੇ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਵਲੋਂ ਦਿੱਤੀ ਜਾਣਕਾਰੀ ਮੁਤਾਬਕ ਮਾਮਲਾ ਨੌਜਵਾਨ ਵਲੋਂ ਇਕ ਵਿਅਕਤੀ ‘ਤੇ ਪਿਸਤੌਲ ਤਾਣਨ ਦਾ ਦੱਸਿਆ ਜਾ ਰਿਹਾ ਹੈ।
ਐਬਟਸਫ਼ੋਰਡ ਪੁਲਿਸ ਅਨੁਸਾਰ 21 ਸਾਲਾ ਗੁਰਕੀਰਤ ਸਿੰਘ ਤੂਰ ਕਿਰਾਏ ‘ਤੇ ਲਈ ਗਈ ਗੱਡੀ ਵਿਚ ਜਾ ਰਿਹਾ ਸੀ ਤਾਂ ਉਸੇ ਵੇਲੇ ਟਾਊਨ ਲਾਈਨ ਰੋਡ ਤੇ ਸਨ ਡਰਾਈਵ ਨੇੜੇ ਉਸ ਨੇ ਇਕ ਹੋਰ ਡਰਾਈਵ ਵੱਲ ਪਿਸਤੌਲ ਤਾਣ ਦਿੱਤੀ। ਪਿਸਤੌਲ ਦੇਖ ਕੇ ਪੀੜਤ ਮੌਕੇ ਤੋਂ ਫ਼ਰਾਰ ਹੋ ਗਿਆ ਜਦਕਿ ਤੇਜ਼ ਰਫ਼ਤਾਰ ਡਰਾਈਵਿੰਗ ਕਰ ਰਹੇ ਗੁਰਕੀਰਤ ਤੂਰ ਨੇ ਕੰਟਰੋਲ ਗੁਆ ਦਿੱਤਾ ਤੇ ਉਸ ਦੀ ਗੱਡੀ ਇਕ ਮਕਾਨ ਦੀ ਕੰਧ ਅਤੇ ਦੋ ਖੜੀਆਂ ਗੱਡੀਆਂ ਵਿਚ ਜਾ ਵੱਜੀ।
ਗੁਰਕੀਰਤ ਸਿੰਘ ਤੂਰ ਨੂੰ ਜ਼ਮਾਨਤ ਸ਼ਰਤਾਂ ਦੀ ਉਲੰਘਣਾ ਕਰਨ ਦੇ ਦੋਸ਼ ਹੇਠ ਮੌਕੇ ਤੋਂ 1 ਗ੍ਰਿਫ਼ਤਾਰ ਕਰ ਲਿਆ ਗਿਆ। ਗੱਡੀ ਦੀ ਤਲਾਸ਼ੀ ਦੌਰਾਨ ਕਾਰ ‘ਚੋਂ ਭਰੀ ਹੋਈ ਪਿਸਤੌਲ ਬਰਾਮਦ ਹੋਈ। ਗੁਰਕੀਰਤ ਤੂਰ ਖਿਲਾਫ ਪਿਸਤੌਲ ਤਾਣਨ, ਹਥਿਆਰ ਰੱਖਣ ਅਤੇ ਗੱਡੀ ‘ਚ ਹਥਿਆਰ ਲੈ ਕੇ ਚੱਲਣ ਦੇ ਦੋਸ਼ ਆਇਦ ਕੀਤੇ ਗਏ ਹਨ।
21-year-old, Gurkirat TOOR, was arrested & charged for pointing a firearm at another driver- remanded in custody to Wed. Have dashcam or CCTV for Upper Maclure Rd & Southern Dr/ Townline Road for Oct 23 btwn 130-230 am?
Call AbbyPD 604-859-5225
DETAILS- https://t.co/1DNZ7ywy7c pic.twitter.com/ladGtEqLgq
— Abbotsford Police Department (@AbbyPoliceDept) October 27, 2020