ਕੈਲੀਫੋਰਨੀਆਂ : ਪੰਜਾਬੀਆਂ ਦੇ ਵਿਦੇਸ਼ੀ ਧਰਤੀ ‘ਤੇ ਕਤਲ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਇਸ ਦੇ ਚਲਦਿਆਂ ਤਾਜਾ ਮਾਮਲਾ ਪੰਜਾਬ ਦੇ ਧੂਰੀ ਇਲਾਕੇ ਨਾਲ ਸਬੰਧਤ ਹੈ। ਇੱਥੋਂ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਦਾ ਕੈਲੀਫੋਰਨੀਆਂ ਦੇ ਸ਼ਹਿਰ ਸੈਕਰਾਮੈਂਟੋ ‘ਚ ਬੇਰਹਿਮੀ ਨਾਲ ਕਤਲ ਹੋਣ ਦੀਆਂ ਰਿਪੋਰਟਾਂ ਮਿਲ ਰਹੀਆਂ ਹਨ।
ਜਾਣਕਾਰੀ ਮੁਤਾਬਿਕ ਕੁਲਵਿੰਦਰ ਸਿੰਘ ਉੱਥੇ ਗੋਲਡ ਸਟਾਰ ਮਾਰਟ ਸਟੋਰ ਦਾ ਮਾਲਕ ਸੀ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇੱਕ ਚੋਰ ਵੱਲੋਂ ਸਿਰਫ ਬੀਅਰ ਦੀ ਬੋਤਲ ਪਿੱਛੇ ਕੁਲਵਿੰਦਰ ਸਿੰਘ ਦਾ ਕਤਲ ਕਰ ਦਿੱਤਾ ਗਿਆ ਹੈ। ਕੁਲਵਿੰਦਰ ਸਿੰਘ ਦਾ ਸਟੋਰ ਡਾਊਨਟਾਉਨ ਏਰੀਆ ਵਿੱਚ ਜੀ ਸਟ੍ਰੀਟ ‘ਤੇ ਦੱਸਿਆ ਜਾ ਰਿਹਾ ਹੈ। ਰਿਪੋਰਟਾਂ ਮੁਤਾਬਿਕ ਹੋਇਆ ਇੰਝ ਬੀਤੇ ਵੀਰਵਾਰ ਇੱਕ ਵਿਅਕਤੀ ਸਟੋਰ ‘ਤੇ ਆਇਆ ਅਤੇ ਜ਼ਬਰਦਸਤੀ ਬੋਤਲ ਚੁੱਕ ਕੇ ਜਾਣ ਲੱਗਾ ਜਿਸ ਦਾ ਕੁਲਵਿੰਦਰ ਸਿੰਘ ਨੇ ਵਿਰੋਧ ਕੀਤਾ। ਦਾਅਵਾ ਕੀਤਾ ਜਾ ਰਿਹਾ ਹੈ ਇਸ ਤੋਂ ਬਾਅਦ ਚੋਰ ਵਿਅਕਤੀ ਨੇ ਕੁਲਵਿੰਦਰ ਸਿੰਘ ਨੂੰ ਬੜੀ ਬੁਰੀ ਤਰ੍ਹਾਂ ਧੱਕਾ ਦਿੱਤਾ ਜਿਸ ਕਾਰਨ ਉਹ ਫਰਸ਼ ‘ਤੇ ਜਾ ਡਿੱਗਾ ਅਤੇ ਉਸ ਦਾ ਸਿਰ ਫਰਸ਼ ‘ਤੇ ਵੱਜਿਆ ਜਿਸ ਤੋਂ ਬਾਅਦ ਕੁਲਵਿੰਦਰ ਬੇਹੋਸ਼ ਹੋ ਗਿਆ। ਇਸ ਤੋਂ ਬਾਅਦ ਕੁਲਵਿੰਦਰ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਤਾਂ ਕੁਝ ਸਮੇਂ ਬਾਅਦ ਉਸ ਦੀ ਮੌਤ ਹੋ ਗਈ।
RIGHT NOW: @SacPolice say the owner of the Gold Star Mart fell as he was pushed during a robbery just before 2pm…. and is now hospitalized in critical condition. @FOX40 pic.twitter.com/9c0MSjHKXK
— Sonseeahray Tonsall (@tonsalltv) March 5, 2020