ਨਿਊਜ਼ ਡੈਸਕ: ਉੱਤਰ-ਪੱਛਮੀ ਫਰਿਜ਼ਨੋ ਵਿੱਚ ਇੱਕ ਬਹਿਸ ਨੇ ਹਿੰਸਕ ਰੂਪ ਧਾਰ ਲਿਆ, ਜਿਸ ਦੇ ਨਤੀਜੇ ਵਜੋਂ ਪੁਲਿਸ ਨੇ ਇੱਕ ਪੰਜਾਬੀ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਹੈ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ, ਜਦੋਂ ਉਹ ਮੌਕੇ ‘ਤੇ ਪਹੁੰਚੇ, ਤਾਂ ਉਨ੍ਹਾਂ ਨੂੰ ਸਟਾਰਬਕਸ ਦੇ ਬਾਹਰ ਇੱਕ 41 ਸਾਲਾ ਵਿਅਕਤੀ ਜ਼ਖਮੀ ਹਾਲਤ ‘ਚ ਮਿਲਿਆ। ਸਥਾਨਕ ਹਸਪਤਾਲ ਲਿਜਾਣ ਤੋਂ ਪਹਿਲਾਂ ਪੁਲਿਸ ਵਲੋਂ ਉਸ ਨੂੰ ਮੁੱਢਲੀ ਮੈਡੀਕਲ ਸਹਾਇਤਾ ਦਿੱਤੀ ਗਈ ਜਿਸ ਨਾਲ ਉਸ ਦੀ ਜਾਨ ਬਚ ਸਕੀ।
ਪੁਲਿਸ ਅਧਿਕਾਰੀਆਂ ਮੁਤਾਬਕ ਯਾਦਵਿੰਦਰ ਸਿੰਘ ਤਲਵਾਰ ਨਾਲ ਲੈਸ ਸੀ ਤੇ ਉਸ ਨੂੰ ਮਾਰਕਸ ਅਤੇ ਹਰਨਡਨ ਐਵੇਨਿਊਜ਼ ਦੇ ਖੇਤਰ ਵਿੱਚ ਗ੍ਰਿਫਤਾਰ ਕੀਤਾ ਗਿਆ, ਜਿੱਥੇ ਉਹ ਵਿਅਕਤੀ ਆਪਸ ਵਿੱਚ ਲੜ ਰਹੇ ਸਨ।
ਪੁਲਿਸ ਵਲੋਂ ਲੋਕਾਂ ਅਪੀਲ ਕੀਤੀ ਗਈ ਹੈ ਕਿ ਜੇਕਰ ਇਸ ਸਬੰਧੀ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਨੂੰ ਸੰਪਰਕ ਕੀਤਾ ਜਾਵੇ। ਜਾਣਕਾਰੀ ਲਈ ਫਰਿਜ਼ਨੋ ਪੁਲਿਸ ਵਿਭਾਗ ਨੂੰ (559) 621-7000 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।