ਕੈਨੇਡਾ ‘ਚ ਉੱਜੜਿਆ ਪੰਜਾਬੀ ਪਰਿਵਾਰ, ਟਰੱਕ ਡਰਾਈਵਰ ਨਾਲ ਅਚਨਚੇਤ ਵਾਪਰੀ ਘਟਨਾ, ਛੱਡ ਗਿਆ ਨਿੱਕੇ-ਨਿੱਕੇ ਜਵਾਕ

Global Team
2 Min Read

ਐਡਮਿੰਟਨ: ਕੈਨੇਡਾ ਦੇ ਸ਼ਹਿਰ ਐਡਮਿੰਟਨ (Edmonton) ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇੱਥੇ 37 ਸਾਲਾਂ ਪੰਜਾਬੀ ਟਰੱਕ ਡਰਾਈਵਰ ਪਰਮਿੰਦਰ ਸਿੰਘ (Parminder Singh) ਦੀ ਉਸ ਸਮੇਂ ਅਚਾਨਕ ਮੌਤ ਹੋ ਗਈ, ਜਦੋਂ ਉਹ ਫੋਰਟ ਮੈਕਮਰੀ ਤੋਂ ਐਡਮਿੰਟਨ ਟਰੱਕ ਲੈ ਕੇ ਵਾਪਸ ਆ ਰਿਹਾ ਸੀ। ਰਾਹ ’ਚ ਵ੍ਹਾਈਟ ਕੋਰਟ ਨੇੜੇ ਉਸਨੇ ਟਿਮ ਹੌਰਟਨ ਦੀ ਪਾਰਕਿੰਗ ’ਚ ਜਦੋਂ ਟਰੱਕ ਖੜ੍ਹਾ ਕੀਤਾ ਤਾਂ ਅਚਾਨਕ ਡਰਾਈਵਿੰਗ ਸੀਟ ਤੋਂ ਡਿੱਗ ਗਿਆ ਤੇ ਉਸਦੀ ਮੌਤ ਹੋ ਗਈ।

ਟਰੱਕ ਡਰਾਈਵਰ ਦਾ ਪਿਛੋਕੜ ਪੰਜਾਬ ਦੇ ਰਾਏਕੋਟ ਦਾ ਦੱਸਿਆ ਜਾ ਰਿਹਾ ਹੈ। ਪਰਮਿੰਦਰ ਮਾਪਿਆਂ ਦਾ ਇਕਲੌਤਾ ਪੁੱਤ ਤੇ ਤਿੰਨ ਭੈਣਾਂ ਦਾ ਭਰਾ ਸੀ। ਉਹ ਆਪਣੇ ਪਿੱਛੇ ਤਿੰਨ ਧੀਆਂ ਛੱਡ ਗਿਆ ਜਿਨ੍ਹਾਂ ਦੀ ਉਮਰ 13 ਸਾਲ, ਅੱਠ ਸਾਲ ਤੇ ਤਿੰਨ ਮਹੀਨੇ ਹੈ, ਛੱਡ ਗਿਆ ਹੈ। ਉਸਦੀ ਪਤਨੀ ਕੁਲਦੀਪ ਕੌਰ (Kuldeep Kaur) ਗਠੀਏ ਦੀ ਮਰੀਜ਼ ਹੈ, ਜਿਸ ਕਾਰਨ ਉਹ ਨੌਕਰੀ ਨਹੀਂ ਕਰ ਸਕਦੀ। ਪਰਮਿੰਦਰ ਆਪਣੇ ਘਰ ਦਾ ਇਕੋ-ਇਕ ਕਮਾਉਣ ਵਾਲਾ ਸੀ, ਜੋ ਆਪਣੀ ਕਮਾਈ ਨਾਲ ਆਪਣੀ ਪਤਨੀ, ਤਿੰਨ ਧੀਆਂ ਤੇ ਮਾਂ-ਪਿਓ ਦਾ ਸਹਾਰਾ ਸੀ।

ਪਰਮਿੰਦਰ ਅਤੇ ਕੁਲਦੀਪ ਵਧੀਆ ਜ਼ਿੰਦਗੀ ਬਣਾਉਣ ਲਈ ਕੈਨੇਡਾ ਆਏ ਅਤੇ ਕਈ ਸਾਲਾਂ ਦੀਆਂ ਚੁਣੌਤੀਆਂ ਦਾ ਸਾਹਮਣਾ ਕਰਦੇ ਹੋਏ ਕੰਮ ਕੀਤਾ। ਜਿਵੇਂ-ਜਿਵੇਂ ਹਾਲਾਤ ਸੁਧਰਨ ਲੱਗੇ ਤਾਂ ਇੱਕੋ ਝਟਕੇ ‘ਚ ਸਭ ਖਤਮ ਹੋ ਗਿਆ। ਆਪਣੇ ਪਤੀ ਦੇ ਅਚਾਨਕ ਦੇਹਾਂਤ ਕਾਰਨ ਕੁਲਦੀਪ ਨੂੰ ਹੁਣ ਬਹੁਤ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਪਰਮਿੰਦਰ ਦੇ ਦੋਸਤ ਦਲਜਿੰਦਰ ਕੰਗ ਵੱਲੋਂ ਪੀੜਤ ਪਰਿਵਾਰ ਦੀ ਵਿੱਤੀ ਸਹਾਇਤਾ ਲਈ ਗੋ ਫੰਡ ਪੇਜ ਜਾਰੀ ਕੀਤਾ ਗਿਆ ਹੈ, ਜਿਸ ’ਤੇ ਹੁਣ ਤੱਕ ਲਗਭਗ 50 ਹਜ਼ਾਰ ਡਾਲਰ ਦੀ ਰਕਮ ਇਕੱਠੀ ਹੋ ਚੁੱਕੀ ਹੈ। ਇਹ ਰਕਮ ਅੰਤਿਮ-ਸਸਕਾਰ ਦੇ ਖਰਚਿਆਂ ਨੂੰ ਪੂਰਾ ਕਰਨ ਅਤੇ ਆਰਥਿਕ ਮਦਦ ਲਈ ਲਗਾਈ ਜਾਵੇਗੀ।

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।

Share This Article
Leave a Comment