ਪੰਜਾਬ ਪੁਲੀਸ ਦੇ ਬਹਾਦਰ ਯੋਧਾ ਹਰਜੀਤ ਸਿੰਘ ਨੂੰ ਪੰਜਾਬੀ ਗਾਇਕਾਂ ਨੇ ਕੀਤਾ ਸੱਜਦਾ, ਲਿਖਿਆ “ਮੈਂ ਵੀ ਹਰਜੀਤ ਸਿੰਘ”

TeamGlobalPunjab
2 Min Read

ਨਿਊਜ਼ ਡੈਸਕ : ਕੋਰੋਨਾ ਮਹਾਮਾਰੀ ਦੇ ਵਿਰੁੱਧ ਜੰਗ ‘ਚ ਪੰਜਾਬ ਪੁਲੀਸ ਦੇ ਮੁਲਾਜ਼ਮ ਆਪਣੀ ਜਾਨ ‘ਤੇ ਖੇਡ ਕੇ ਸਮਾਜ ਪ੍ਰਤੀ ਆਪਣੀ ਡਿਊਟੀ ਪੂਰੀ ਤਨਦੇਹੀ ਨਾਲ ਨਿਭਾ ਰਹੇ ਹਨ। ਇਸ ਦੇ ਬਾਵਜੂਦ ਵੀ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਪੁਲੀਸ ਮੁਲਾਜ਼ਮਾਂ ‘ਤੇ ਹਮਲਿਆਂ ਦੀਆਂ ਮੰਦਭਾਗੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਬੀਤੇ ਦਿਨੀਂ ਪੰਜਾਬ ਦੇ ਜ਼ਿਲ੍ਹਾ ਪਟਿਆਲਾ ‘ਚ ਇੱਕ ਅਜਿਹੀ ਹੀ ਮੰਦਭਾਗੀ ਘਟਨਾ ਸਾਹਮਣੇ ਆਈ ਸੀ, ਜਿਸ ‘ਚ ਪੰਜਾਬ ਪੁਲੀਸ ਦੇ ਡਿਊਟੀ ‘ਤੇ ਤਾਇਨਾਤ ਏ.ਐੱਸ.ਆਈ. ਹਰਜੀਤ ਸਿੰਘ ਦਾ ਕੁਝ ਨਿਹੰਗ ਸਿੰਘਾਂ ਵੱਲੋਂ ਹੱਥ ਵੱਢ ਦਿੱਤਾ ਗਿਆ ਸੀ। ਇਹ ਮੰਦਭਾਗੀ ਘਟਨਾ ਸਨੌਰ ਮੰਡੀ, ਪਟਿਆਲਾ ਵਿਖੇ ਉਸ ਸਮੇਂ ਵਾਪਰੀ ਜਦੋਂ ਪੁਲੀਸ ਮੁਲਾਜ਼ਮ ਲੌਕਡਾਊਨ ਦੌਰਾਨ ਨਾਕੇ ‘ਤੇ ਤਾਇਨਾਤ ਸਨ।

ਪੰਜਾਬ ਪੁਲੀਸ ਦੇ 80,000 ਜਵਾਨਾਂ ਨੇ “ਮੈਂ ਵੀ ਹਾਂ ਹਰਜੀਤ ਸਿੰਘ” ਦੇ ਨਾਅਰੇ ਲਗਾ ਕੇ ਸਬ-ਇੰਸਪੈਕਟਰ ਹਰਜੀਤ ਸਿੰਘ ਨੂੰ ਅਨੋਖੇ ਢੰਗ ਨਾਲ ਸਲਾਮੀ ਦਿੱਤੀ ਸੀ। ਜਿਸ ਤੋਂ ਬਾਅਦ ਹੁਣ ਪੰਜਾਬ ਦੇ ਬਹੁਤ ਸਾਰੇ ਨਾਮੀ ਕਲਾਕਾਰ ਏ.ਐੱਸ.ਆਈ. ਹਰਜੀਤ ਸਿੰਘ ਦੇ ਹੱਕ ‘ਚ ਡਟ ਕੇ ਸਾਹਮਣੇ ਆ ਰਹੇ ਹਨ। ਮਸ਼ਹੂਰ ਗਾਇਕ ਗੁਰਦਾਸ ਮਾਨ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਇੱਕ ਵੀਡੀਓ ਪੋਸਟ ਕੀਤੀ ਹੈ। ਵੀਡੀਓ ‘ਚ ਗੁਰਦਾਸ ਮਾਨ ਨੇ ਏ.ਐੱਸ.ਆਈ. ਹਰਜੀਤ ਸਿੰਘ ਨੂੰ ਸਲਾਮ ਕਿਰਦਿਆਂ ਕਿਹਾ ਕਿ ਅਜਿਹੇ ਪੁਲੀਸ ਮੁਲਾਜ਼ਮਾਂ ਨੂੰ ਸੈਲੂਟ ਹੈ, ਜਿਹੜੇ ਆਪਣੇ ਪਰਿਵਾਰ ਨੂੰ ਛੱਡ ਕੇ ਸਾਡੀ ਸੁਰੱਖਿਆ ਲਈ ਦਿਨ ਰਾਤ ਡਿਊਟੀ ‘ਤੇ ਤਾਇਨਾਤ ਹਨ।” ਗੁਰਦਾਸ ਮਾਨ ਨੇ ਕਿਹਾ ਕਿ ਲੋਕਾਂ ਵੱਲੋਂ ਪੁਲੀਸ ਮੁਲਾਜ਼ਮ, ਡਾਕਟਰ ਅਤੇ ਸਿਹਤ ਕਰਮਚਾਰੀਆਂ ‘ਤੇ ਹਮਲੇ ਕਰਨਾ ਇੱਕ ਬਹੁਤ ਹੀ ਸ਼ਰਮਨਾਕ ਘਟਨਾ ਹੈ।

https://www.instagram.com/p/B_eKs6NlBsj/

ਇਸ ਤੋਂ ਇਲਾਵਾ ਪੰਜਾਬੀ ਗਾਇਕ ਹੈਪੀ ਰਾਏਕੋਟੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਤਸਵੀਰ ਸ਼ੇਅਰ ਕਰ ਲਿਖਿਆ, “ਮੈਂ ਵੀ ਹਰਜੀਤ ਸਿੰਘ।” ਪੰਜਾਬੀ ਅਦਾਕਾਰ ਬਿਨੂੰ ਢਿੱਲੋਂ, ਗੁਰਪ੍ਰੀਤ ਘੁੱਗੀ, ਕਮਲ ਖਾਨ, ਨਿਸ਼ਾ ਬਾਨੋ ਅਤੇ ਗੀਤਕਾਰ ਬੰਟੀ ਬੈਂਸ ਨੇ ਵੀ “ਮੈਂ ਵੀ ਹਰਜੀਤ ਸਿੰਘ ਅਤੇ ਮੈਂ ਵੀ ਪੰਜਾਬ ਪੁਲੀਸ ਵਾਲਾ” ਪੋਸਟ ਨਾਲ ਆਪਣੀ-ਆਪਣੀ ਤਸਵੀਰ ਸ਼ੇਅਰ ਕਰਕੇ ਹਰਜੀਤ ਸਿੰਘ ਤੇ ਬਾਕੀ ਸਾਰੇ ਉਨ੍ਹਾਂ ਲੋਕਾਂ ਦੀ ਹੌਂਸਲਾ ਅਫਜਾਈ ਕੀਤੀ ਹੈ, ਜਿਹੜੇ ਕੋਰੋਨਾ ਮਹਾਮਾਰੀ ਵਿਰੁੱਧ ਜੰਗ ‘ਚ ਆਪਣੀ ਜਾਨ ‘ਤੇ ਖੇਡ ਕੇ ਆਪਣੀ ਡਿਊਟੀ ਕਰ ਰਹੇ ਹਨ।

- Advertisement -

https://www.instagram.com/p/B_eTiZ8BsX0/?utm_source=ig_web_copy_link

https://www.instagram.com/p/B_elPx9Ao2v/?utm_source=ig_web_copy_link

https://www.instagram.com/p/B_eiFCwBWzb/?utm_source=ig_web_copy_link

Share this Article
Leave a comment