ਚੰਡੀਗੜ੍ਹ : ਕਿਸਾਨਾਂ ਦੇ ਰੋਸ ਪ੍ਰਦਰਸ਼ਨ ਨੂੰ ਹਮਾਇਤ ਦੇਣ ਲਈ ਪੰਜਾਬੀ ਗਾਇਕ ਵੀ ਸੜਕਾਂ ਤੇ ਨਿੱਤਰ ਰਹੇ ਹਨ। ਨਾਭਾ ਵਿੱਚ ਕਿਸਾਨਾਂ ਦੇ ਧਰਨੇ ਚ ਸ਼ਾਮਲ ਹੋਣ ਲਈ ਚੰਡੀਗੜ੍ਹ ਤੋਂ ਕਈ ਸਿੰਗਰ ਨਿਕਲ ਗਏ ਹਨ।
ਇਨ੍ਹਾਂ ਵਿੱਚ ਹਰਭਜਨ ਮਾਨ, ਕੁਲਵਿੰਦਰ ਬਿੱਲਾ, ਸ਼ਿਵਜੋਤ , ਰਣਜੀਤ ਬਾਵਾ ਵੀ ਸ਼ਾਮਲ ਹਨ। ਇਨ੍ਹਾਂ ਸਾਰੇ ਕਲਾਕਾਰਾਂ ਨੇ ਫੇਸਬੁਕ ਤੇ ਵੀ ਕੇਂਦਰ ਸਰਕਾਰ ਖਿਲਾਫ਼ ਮੋਰਚਾ ਖੋਲ੍ਹਿਆ ਹੋਇਆ ਸੀ। ਰਣਜੀਤ ਬਾਵਾ ਨੇ ਬਾਲੀਵੁੱਡ ਦੀਆਂ ਹਸਤੀਆਂ ਤੇ ਸਵਾਲ ਖੜ੍ਹੇ ਕੀਤੇ ਸਨ ਧਰਨੇ ਪ੍ਰਦਰਸ਼ਨ ਤੋਂ ਪਹਿਲਾਂ ਹਰਭਜਨ ਮਾਨ ਨੇ ਵੀ ਇੱਕ ਢਾਡੀ ਵਾਰ ਗਾ ਕੇ ਕਿਸਾਨਾਂ ਦਾ ਸਮਰਥਨ ਕੀਤਾ ਸੀ।
ਹੁਣ ਕਿਸਾਨਾਂ ਦੀ ਆਵਾਜ਼ ਨਾਲ ਆਵਾਜ਼ ਮਿਲਾਉਣ ਲਈ ਹਰਭਜਨ ਮਾਨ, ਕੁਲਵਿੰਦਰ ਬਿੱਲਾ, ਸ਼ਿਵਜੋਤ ਅਤੇ ਰਣਜੀਤ ਬਾਵਾ ਚੰਡੀਗੜ੍ਹ ਤੋਂ ਨਾਭਾ ਲਈ ਸਵੇਰੇ ਨਿਕਲੇ ਹਨ।