ਨਿਊਜ਼ ਡੈਸਕ: ਦੁਨੀਆਂ ਭਰ ‘ਚ ਕੋਰੋਨਾ ਕਾਰਨ ਲੱਗੇ ਲਾਕਡਾਊਨ ਕਾਰਨ ਲੋਕਾਂ ਦਾ Vloging ਦਾ ਰੁਝਾਨ ਵਧਦਾ ਜਾ ਰਿਹਾ ਹੈ। ਘਰਾਂ ‘ਚ ਕੈਦ ਲੋਕਾਂ ਨੇ ਆਪਣੀ ਜ਼ਿੰਦਗੀ ਨੂੰ ਲੋਕਾਂ ਅੱਗੇ ਰੱਖਣਾ ਸ਼ੁਰੂ ਕਰ ਦਿੱਤਾ। ਜਿਥੇ ਆਮ ਲੋਕ ਆਪਣੀ ਜ਼ਿੰਦਗੀ ਨੂੰ ਸ਼ੂਟ ਕਰ ਰਹੇ ਹਨ, ਉਥੇ ਪੰਜਾਬੀ ਗਾਇਕ ਤੇ ਅਦਾਕਾਰ ਵੀ ਵਲੌਗਿੰਗ ’ਚ ਪੈਰ ਧਰ ਰਹੇ ਹਨ।
ਹਾਲ ਹੀ ’ਚ ਰੌਸ਼ਨ ਪ੍ਰਿੰਸ ਨੇ ਵੀ ਵਲੌਗਿੰਗ ਕਰਨ ਦਾ ਐਲਾਨ ਕੀਤਾ ਹੈ। ਰੌਸ਼ਨ ਪ੍ਰਿੰਸ ਨੇ ਪੋਸਟ ਕਰਕੇ ਜਾਣਕਾਰੀ ਦਿੱਤੀ ਹੈ ਕਿ ‘ਅਸੀਂ ਫੈਮਿਲੀ ਵਲੌਗਿੰਗ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਮੈਂ, ਨੈਣੀ, ਗੋਪਿਕਾ ਤੇ ਗੌਰਿਕ। ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਇਸ ਐਤਵਾਰ ਨੂੰ ਸਾਡਾ ਪਹਿਲਾ ਵਲੌਗ ਸਭ ਤੋਂ ਪਹਿਲਾਂ ਦੇਖੋ।’ ਇਸ ਦੇ ਨਾਲ ਹੀ ਰੌਸ਼ਨ ਪ੍ਰਿੰਸ ਨੇ ਪਤਨੀ ਨਾਲ ਇਕ ਤਸਵੀਰ ਸਾਂਝੀ ਕੀਤੀ ਹੈ।
View this post on Instagram