ਚੰਡੀਗੜ੍ਹ: ਕਿਸਾਨ ਅੰਦੋਲਨ ਦੇ ਹੱਕ ਵਿੱਚ ਭਾਰਤ ਬੰਦ ਦੌਰਾਨ ਚੰਡੀਗੜ੍ਹ ਭਾਜਪਾ ਦਫਤਰ ਦਾ ਘਿਰਾਉ ਕਰਨ ਦੇ ਦੋਸ਼ ਵਿੱਚ ਫਸੇ ਪੰਜਾਬੀ ਗਾਇਕ ਪ੍ਰਤੀਕ ਅਤੇ ਸੁਖ ਖਰੋੜ ਨੂੰ ਜਿਲਾ ਅਦਾਲਤ ਨੇ 15 ਦਸੰਬਰ ਤੱਕ ਅੰਤਰਿਮ ਜਮਾਨਤ ਦੇ ਦਿੱਤੀ ਹੈ ਅਤੇ ਚੰਡੀਗੜ੍ਹ ਪੁਲਿਸ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਹੈ। ਐਡਵੋਕੇਟ ਸੁਖਚਰਨ ਸਿੰਘ ਗਿੱਲ ਅਨੁਸਾਰ ਦੋ ਹੋਰ ਵਿਅਕਤੀਆਂ ਮੇਹਰ ਸਿੰਘ ਅਤੇ ਕਿਰਪਾਲ ਸਿੰਘ ਵੀ ਇਸੇ ਤਰ੍ਹਾਂ ਜਮਾਨਤ ਮਿਲੀ ਹੈ।
ਜਿਕਰਯੋਗ ਹੈ ਕਿ 8 ਦਸੰਬਰ ਨੂੰ ਕਿਸਾਨ ਅੰਦੋਲਨ ਦੇ ਹੱਕ ਵਿੱਚ ਸੈਕਟਰ 34 ਦੇ ਗੁਰਦੁਆਰਾ ਸਾਹਿਬ ਵਿੱਚ ਸੰਗਤ ਭਾਜਪਾ ਦਫਤਰ ਸੈਕਟਰ 33 ਤੱਕ ਰੋਸ ਮਾਰਚ ਕਰਨਾ ਚਾਹੁੰਦੀ ਸੀ ਪਰ ਚੰਡੀਗੜ੍ਹ ਪੁਲਿਸ ਨੇ ਪਾਣੀ ਦੀਆਂ ਬੁਛਾੜਾਂ, ਲਾਠੀਚਾਰਜ ਕੀਤਾ। ਪੁਲਿਸ ਨੇ ਸੈਕਟਰ 34 ਦੇ ਪੁਲਿਸ ਸਟੇਸ਼ਨ ਵਿੱਚ ਐਫ ਆਈ ਆਰ ਨੰ 235, 8 ਦਸੰਬਰ ਨੂੰ ਦਾਇਰ ਕੀਤੀ ਸੀ।