ਲੁਧਿਆਣਾ : ਪੰਜਾਬੀ ਲੋਕ ਗਾਇਕਾ ਲਾਚੀ ਬਾਵਾ ਦਾ ਦੇਹਾਂਤ ਹੋ ਗਿਆ ਹੈ। ਲਾਚੀ ਬਾਵਾ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੀ ਸਨ ਤੇ ਕੈੰਸਰ ਨਾਲ ਪੀੜਤ ਸਨ ਬੀਤੇ ਦਿਨੀਂ ਉਨ੍ਹਾਂ ਨੇ ਲੁਧਿਆਣਾ ਦੇ ਇਕ ਹਸਪਤਾਲ ਵਿਚ ਆਖ਼ਰੀ ਸਾਹ ਲਏ।
ਲਾਚੀ ਬਾਵਾ ਪੰਜਾਬੀ ਗਾਇਕੀ ਵਿਚ ਸਭ ਤੋਂ ਲੰਮੀ ਹੇਕ ਲਾਉਣ ਵਾਲੀ ਨਾਮਵਰ ਗਾਇਕਾ ਗੁਰਮੀਤ ਬਾਵਾ ਦੀ ਵੱਡੀ ਧੀ ਸਨ।
ਗੁਰਮੀਤ ਬਾਵਾ ਦੀਆਂ ਦੋਵੇਂ ਬੇਟੀਆਂ ਲਾਚੀ ਬਾਵਾ ਅਤੇ ਗਲੋਰੀ ਬਾਵਾ ਇਕੱਠੇ ਇੱਕੋ ਗਰੁੱਪ ਵਿੱਚ ਗਾਉਂਦੀਆਂ ਸਨ।
ਅੰਮ੍ਰਿਤਸਰ ਵਿਚ ਜਨਮੀ ਲਾਚੀ ਬਾਵਾ ਸੰਗੀਤ ਵਿਚ ਐਮ.ਫ਼ਿਲ ਸੀ ਅਤੇ ਆਪਣੀ ਭੈਣ ਗਲੋਰੀ ਬਾਵਾ ਨਾਲ ਮਿਲ ਕੇ ‘ਗੁਰਮੀਤ ਬਾਵਾ ਸੰਗੀਤ ਅਕੈਡਮੀ’ ਚਲਾਉਂਦੀਆਂ ਸਨ।
ਇਸ ਖ਼ਬਰ ਨਾਲ ਸੰਗੀਤਕ ਹਲਕਿਆਂ ਵਿਚ ਕਾਫੀ ਦੁੱਖ ਦੀ ਲਹਿਰ ਹੈ ।
https://www.facebook.com/JasbirJassi/posts/10158503361464068:0
https://www.facebook.com/kamalchoudharyhabby/posts/2460422600875546