Home / ਮਨੋਰੰਜਨ / ਪੰਜਾਬੀ ਗਾਇਕ ਅੰਮ੍ਰਿਤ ਮਾਨ ਦੀ ਮਾਤਾ ਦਾ ਹੋਇਆ ਦੇਹਾਂਤ, ਭਾਵੁਕ ਪੋਸਟ ਕੀਤੀ ਸਾਂਝੀ

ਪੰਜਾਬੀ ਗਾਇਕ ਅੰਮ੍ਰਿਤ ਮਾਨ ਦੀ ਮਾਤਾ ਦਾ ਹੋਇਆ ਦੇਹਾਂਤ, ਭਾਵੁਕ ਪੋਸਟ ਕੀਤੀ ਸਾਂਝੀ

ਚੰਡੀਗੜ੍ਹ: ਮਸ਼ਹੂਰ ਪੰਜਾਬੀ ਗਾਇਕ ਅੰਮ੍ਰਿਤ ਮਾਨ ਦੇ ਘਰੋਂ ਇੱਕ ਵੱਡੀ ਦੁੱਖ ਦੀ ਖਬਰ ਆਈ ਹੈ। ਅੰਮ੍ਰਿਤ ਮਾਨ ਦੇ ਮਾਤਾ ਦਾ ਅੱਜ ਦਿਹਾਂਤ ਹੋ ਗਿਆ ਹੈ, ਜਿਸ ਦੀ ਜਾਣਕਾਰੀ ਖੁਦ ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਭਾਵੁਕ ਪੋਸਟ ਲਿਖ ਕੇ ਦਿੱਤੀ ਹੈ।

ਉਨ੍ਹਾਂ ਨੇ ਮਾਂ ਨਾਲ ਆਪਣੀ ਤਸਵੀਰ ਸਾਂਝੀ ਕਰਦੇ ਲਿਖਿਆ, ਚੰਗਾ ਮਾਂ ਐਨਾ ਹੀ ਸਫਰ ਸੀ ਆਪਣਾ ਇਕੱਠਿਆਂ ਦਾ… ਹਰ ਜਨਮ ‘ਚ ਤੇਰਾ ਹੀ ਪੁੱਤ ਬਣ ਕੇ ਆਵਾਂ ,ਹੀ ਅਰਦਾਸ ਕਰਦਾ। ਕਿੰਨੇ ਹੀ ਸੁਪਨੇ ਅੱਜ ਤੇਰੇ ਨਾਲ ਹੀ ਚਲੇ ਗਏ.. ਤੇਰੇ ਪੁੱਤ ਨੂੰ ਲੋੜ ਸੀ ਤੇਰੀ, ਜਲਦੀ ਫੇਰ ਮਿਲਾਂਗੇ ਮਾਂ, ਸਾਰੀ ਉਮਰ ਤੇਰੇ ਦੱਸੇ ਰਾਹਾਂ ਤੇ ਚੱਲਣ ਦੀ ਕੋਸ਼ਿਸ਼ ਕਰਾਂਗਾ ਅਤੇ ਮੈਂ ਖਾਣਾ ਟਾਈਮ ਸਿਰ ਖਾ ਲਿਆ ਕਰੂਗਾ ਵਾਅਦਾ ਤੇਰੇ ਨਾਲ RIP.

ਦੱਸ ਦਈਏ ਮਾਨ ਦਾ ਆਪਣੀ ਮਾਤਾ ਨਾਲ ਬਹੁਤ ਲਗਾਵ ਸੀ, ਪਿਛਲੇ ਦਿਨੀਂ ਅੰਮ੍ਰਿਤ ਨੇ ‘ਮਾਂ ਦਿਵਸ’ ‘ਤੇ ਆਪਣੀ ਮਾਤਾ ਤੇ ਦਾਦੀ ਨਾਲ ਬਚਪਨ ਦੀ ਤਸਵੀਰ ਸਾਂਝੀ ਕੀਤੀ ਸੀ ਜਿਸ ਦੇ ਨਾਲ ਉਨ੍ਹਾਂ ਲਿਖਿਆ ਸੀ, ਵਾਹਿਗੁਰੂ ਦੁਨੀਆਂ ਭਰ ਦੀਆਂ ਮਾਵਾਂ ਨੂੰ ਖੁਸ਼ ‘ਤੇ ਤੰਦਰੁਸਤ ਰੱਖਣ। ਦੱਸਣਯੋਗ ਹੈ ਕਿ ਕੁਝ ਮਹੀਨੇ ਪਹਿਲਾ ਹੀ ਉਨ੍ਹਾਂ ਦੀ ਦਾਦੀ ਦਾ ਦੇਹਾਂਤ ਹੋ ਗਿਆ ਸੀ।

 

ਅੰਮ੍ਰਿਤ ਮਾਂ ਦੇ ਨਾਮ ਸੋਸ਼ਲ ਮੀਡੀਆ ‘ਤੇ ਅਕਸਰ ਪੋਸਟ ਕਰਦੇ ਰਹਿੰਦੇ ਸਨ। ਜਿਨ੍ਹਾਂ ‘ਚੋ ਕੁਝ ਹੇਠ ਦਿੱਤੀਆਂ ਪੋਸਟਾਂ ਤੋਂ ਮਾਂ ਪੁੱਤ ਦਾ ਪਿਆਰ ਝਲਕਦਾ ਹੈ।

Check Also

ਅਮਿਤਾਭ ਅਤੇ ਅਭਿਸ਼ੇਕ ਤੋਂ ਬਾਅਦ ਐਸ਼ਵਰਿਆ ਰਾਏ ਅਤੇ ਅਰਾਧਿਆ ਬੱਚਨ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ

ਮੁੰਬਈ : ਬਾਲੀਵੁੱਡ ਦੇ ਮਹਾਂਨਾਇਕ ਅਮਿਤਾਭ ਬਚਨ (77) ਤੇ ਉਨ੍ਹਾਂ ਦੇ ਪੁੱਤਰ ਅਭਿਸ਼ੇਕ ਬਚਨ ਦਾ …

Leave a Reply

Your email address will not be published. Required fields are marked *